ਟਰੇਨ ਪਲਟਾਉਣ ਦੀ ਸਾਜਿਸ਼, ਰੇਲ ਪੱਟੜੀ ਤੋਂ ਬਰਾਮਦ ਹੋਇਆ 25 ਫੁੱਟ ਲੰਬਾ ਸਰੀਆ

Sunday, Nov 24, 2024 - 04:06 PM (IST)

ਨੈਸ਼ਨਲ ਡੈਸਕ- ਪੁਲਸ ਨੇ ਰੇਲ ਪੱਟੜੀ 'ਤੇ 25 ਫੁੱਟ ਲੰਬਾ ਲੋਹੇ ਦਾ ਸਰੀਆ ਬਰਾਮਦ ਕੀਤਾ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਇੱਥੇ ਜਹਾਨਾਬਾਦ ਥਾਣਾ ਖੇਤਰ 'ਚ ਪੀਲੀਭੀਤ-ਬਰੇਲੀ ਰੇਲ ਪੱਟੜੀ 'ਤੇ 25 ਫੁੱਟ ਲੰਬਾ ਲੋਹੇ ਦਾ ਸਰੀਆ (ਰਾਡ) ਮਿਲਿਆ। ਇਸ ਸੰਬੰਧ 'ਚ ਜਹਾਨਾਬਾਦ ਥਾਣੇ 'ਚ ਅਣਪਛਾਤੇ ਲੋਕਾਂ ਖ਼ਿਲਾਫ਼ ਇਕ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ। ਨਗਰ ਖੇਤਰ ਦੇ ਪੁਲਸ ਖੇਤਰ ਅਧਿਕਾਰੀ (ਸੀਓ) ਦੀਪਕ ਚਤੁਰਵੇਦੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ 22 ਨਵੰਬਰ ਦੀ ਰਾਤ 9.20 ਵਜੇ ਲਲੌਰੀ ਖੇੜਾ ਕੋਲ ਰੇਲ ਪੱਟੜੀ 'ਤੇ ਕਰੀਬ 12 ਮਿਲੀਮੀਟਰ ਵਿਆਸ ਦੀ 25 ਫੁੱਟ ਲੰਬੀ ਰਾਡ ਮਿਲੀ ਸੀ। ਉਨ੍ਹਾਂ ਦੱਸਿਆ ਕਿ ਲੋਹੇ ਦੀ ਰਾਡ ਕਾਰਨ ਟਰੇਨ ਸੰਖਿਆ 05312 ਡੇਮੋ ਪੈਸੇਂਜਰ ਪੀਲੀਭੀਤ ਤੋਂ ਬਰੇਲੀ ਦਰਮਿਆਨ ਕਰੀਬ 4 ਮਿੰਟ ਤੱਕ ਉੱਥੇ ਹੀ ਰੁਕੀ ਰਹੀ। 

ਉਨ੍ਹਾਂ ਕਿਹਾ ਕਿ ਪੁਲਸ, ਸਰਕਾਰੀ ਰੇਲਵੇ ਪੁਲਸ (ਜੀਆਰਪੀ) ਅਤੇ ਰੇਲਵੇ ਸੁਰੱਖਿਆ ਫ਼ੋਰਸ (ਆਰਪੀਐੱਫ) ਦੇ ਦਲਾਂ ਨੇ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕੀਤਾ ਅਤੇ ਮਾਮਲੇ ਦੀ ਜਾਂਚ ਕੀਤੀ। ਰੇਲਵੇ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਨੇਤ੍ਰਪਾਲ ਸਿੰਘ ਅਨੁਸਾਰ, ਜਹਾਨਾਬਾਦ ਅਤੇ ਸ਼ਾਹੀ ਰੇਲਵੇ ਸਟੇਸ਼ਨ ਦਰਮਿਆਨ ਰੇਲਵੇ ਕ੍ਰਾਸਿੰਗ ਕੋਲ ਪੱਟੜੀ ਦੇ ਲੋਹੇ ਦੀ ਰਾਡ ਰੱਖੀ ਹੋਈ ਸੀ। ਉਨ੍ਹਾਂ ਦੱਸਿਆ ਕਿ ਰਾਤ 9.15 ਵਜੇ ਟਰੇਨ ਦਾ ਇੰਜਣ ਲੋਹੇ ਦੀ ਰਾਡ ਨਾਲ ਟਕਰਾ ਗਿਆ। ਉਨ੍ਹਾਂ ਕਿਹਾ ਕਿ ਹਾਲਾਂਕਿ ਇਕ ਵੱਡਾ ਹਾਦਸਾ ਟਲ ਗਿਆ। ਉਨ੍ਹਾਂ ਨੇ ਇਸ ਨੂੰ ਟਰੇਨ ਅਤੇ ਯਾਤਰੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਸੋਚੀ ਸਮਝੀ ਸਾਜਿਸ਼ ਦੱਸਿਆ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਣਪਛਾਤੇ ਲੋਕਾਂ ਖ਼ਿਲਾਫ਼ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਪੁਲਸ ਨੇੜੇ-ਤੇੜੇ ਦੇ ਸੀਸੀਟੀਵੀ ਫੁਟੇਜ ਅਤੇ ਸੁਰਾਗਾਂ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਰੇਲ ਪੱਟੜੀ ਕੋਲ ਸ਼ੱਕੀ ਗਤੀਵਿਧੀਆੰ ਨੂੰ ਲੈ ਕੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News