ਦਿੱਲੀ 'ਚ ਮੁੜ ਤਣਾਅ ਦੀਆਂ ਖਬਰਾਂ ਨੂੰ ਪੁਲਸ ਨੇ ਦੱਸਿਆ ਅਫਵਾਹ, ਕਿਹਾ- ਸ਼ਾਂਤੀ ਬਣਾਏ ਰੱਖੋ

Sunday, Mar 01, 2020 - 09:39 PM (IST)

ਦਿੱਲੀ 'ਚ ਮੁੜ ਤਣਾਅ ਦੀਆਂ ਖਬਰਾਂ ਨੂੰ ਪੁਲਸ ਨੇ ਦੱਸਿਆ ਅਫਵਾਹ, ਕਿਹਾ- ਸ਼ਾਂਤੀ ਬਣਾਏ ਰੱਖੋ

ਨਵੀਂ ਦਿੱਲੀ — ਪੱਛਮੀ ਦਿੱਲੀ ਦੇ ਖਯਾਲਾ-ਰਘੁਬੀਰ ਨਗਰ ਇਲਾਕੇ 'ਚ ਤਣਾਏ ਦੀਆਂ ਖਬਰਾਂ 'ਤੇ ਪੱਛਮੀ ਦਿੱਲੀ ਦੇ ਡੀ.ਸੀ.ਪੀ. ਨੇ ਇਨ੍ਹਾਂ ਇਲਾਕਿਆਂ 'ਚ ਤਣਾਅ ਦੀ ਸੂਚਨਾ 'ਤੇ ਕਿਹਾ ਕਿ ਇਸ ਦੇ ਪਿਛੇਲ ਕੋਈ ਸੱਚਾਈ ਨਹੀਂ ਹੈ। ਸਾਰਿਆਂ ਨੂੰ ਅਪੀਲ ਕੀਤਾ ਜਾਂਦਾ ਹੈ ਕਿ ਹਾਲਾਤ ਨੂੰ ਬਿਲਕੁਲ ਆਮ ਅਤੇ ਸ਼ਾਂਤੀਪੂਰਣ ਬਣਾਏ ਰੱਖਣ ਲਈ ਸ਼ਾਂਤ ਰਹਿਣ।

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਤਿਲਕ ਨਗਰ ਮੈਟਰੋ ਸਟੇਸ਼ਨ, ਬਦਰਪੁਰ, ਤੁਗਲਕਾਬਾਦ, ਉੱਤਮ ਨਗਰ ਵੈਸਟ, ਨਾਗਲੋਈ ਅਤੇ ਸੁਰਜਮਲ ਮੈਟਰੋ ਸਟੇਸ਼ਨਾਂ ਨੂੰ ਵੀ ਬੰਦ ਕੀਤਾ ਗਿਆ ਸੀ ਜਿਸ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ। ਪੁਲਸ ਨੇ ਮੈਟਰੋ ਸਟੇਸ਼ਨ ਬੰਦ ਕਰਨ ਦੇ ਪਿੱਛੇ ਕਿਹਾ ਸੀ ਕਿ ਅਫਵਾਹਾਂ ਨੂੰ ਦੇਖਦੇ ਹੋਏ ਸੁਰੱਖਿਆ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਸੀ। ਪੁਲਸ ਨੇ ਕਿਹਾ ਕਿ ਅਫਵਾਹ ਫੈਲਾਉਣ ਵਾਲਿਆਂ ਖਿਲਾਫ ਵੱਡੀ ਕਾਰਵਾਈ ਕੀਤੀ ਜਾਵੇਗੀ।
ਦਿੱਲੀ ਪੁਲਸ ਪੀ.ਆਰ.ਓ. ਐੱਮ.ਐੱਸ. ਰੰਧਾਵਾ ਨੇ ਹਿੰਸਾ ਦੀਆਂ ਖਬਰਾਂ 'ਤੇ ਕਿਹਾ ਕਿ ਪੂਰੇ ਸ਼ਹਿਰ 'ਚ ਸਥਿਤੀ ਆਮ ਹੈ, ਸੀਨੀਅਰ ਅਧਿਕਾਰੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਕੁਝ ਘਬਰਾਹਟ ਭਰੇ ਕਾਲ ਆ ਰਹੇ ਹਨ, ਮੈਂ ਦਿੱਲੀ ਦੇ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਉਹ ਉਨ੍ਹਾਂ 'ਤੇ ਧਿਆਨ ਨਾ ਦੇਣ।


author

Inder Prajapati

Content Editor

Related News