ਪ੍ਰਦੁਮਨ ਕਤਲ ਮਾਮਲਾ : ਪੁਲਸ ''ਤੇ ਲੱਗੇ ਸਬੂਤਾਂ ਨਾਲ ਛੇੜਛਾੜ ਦੇ ਦੋਸ਼

11/12/2017 10:51:12 PM

ਗੁਰੂਗ੍ਰਾਮ— ਰਿਆਨ ਇੰਟਰਨੈਸ਼ਨਲ ਸਕੂਲ 'ਚ ਦੂਜੀ ਕਲਾਸ 'ਚ ਪੜਨ ਵਾਲੇ ਵਿਦਿਆਰਥੀ ਦੇ ਕਤਲ ਦੀ ਜਾਂਚ ਕਰ ਰਹੀ ਸੀ.ਬੀ.ਆਈ. ਟੀਮ ਨੇ ਪਹਿਲਾਂ ਤਾਂ ਹਰਿਆਣਾ ਪੁਲਸ ਦੀ ਥਿਓਰੀ ਨੂੰ ਬਦਲ ਦਿੱਤਾ ਹੈ। ਹੁਣ ਹਾਲ ਹੀ 'ਚ ਸੀ.ਬੀ.ਆਈ. ਸੂਤਰਾਂ ਤੋਂ ਪਤਾ ਲੱਗਾ ਕਿ ਹਰਿਆਣਾ ਪੁਲਸ 'ਤੇ ਸਬੂਤਾਂ ਨਾਲ ਛੇੜਛਾੜ ਦਾ ਦੋਸ਼ ਲਗਾਇਆ ਗਿਆ ਹੈ।
ਜੇਕਰ ਇਹ ਜਾਣਕਾਰੀ ਸਹੀ ਹੈ ਤਾਂ ਹਰਿਆਣਾ ਪੁਲਸ ਨੂੰ ਵੀ ਕੱਠਘਰੇ 'ਚ ਲਿਆਂਦਾ ਜਾ ਸਕਦਾ ਹੈ। ਇਹ ਹੀ ਨਹੀਂ ਪੁਲਸ 'ਤੇ ਲਾਏ ਜਾ ਰਹੇ ਲਾਪਰਵਾਹੀ ਦੇ ਦੋਸ਼ਾਂ ਦੀ ਵੀ ਪੁਸ਼ਟੀ ਹੋ ਸਕਦੀ ਹੈ। ਇਸ ਮਾਮਲੇ 'ਚ ਜਾਂਚ ਕਰ ਰਹੀ ਸੀ.ਬੀ.ਆਈ. ਦੇ ਪਹਿਲੇ ਖੁਲਾਸੇ ਨਾਲ ਹਰਿਆਣਾ ਪੁਲਸ ਸਮੇਤ ਸਰਕਾਰ ਵੀ ਚਿੰਤਾ 'ਚ ਪੈ ਗਈ ਹੈ। ਦੱਸਣਯੋਗ ਹੈ ਕਿ 8 ਸਤੰਬਰ ਨੂੰ ਪ੍ਰਦੁਮਨ ਦੇ ਕਤਲ ਤੋਂ 9 ਦਿਨ ਬਾਅਦ ਸਕੂਲ ਖੋਲਿਆ ਗਿਆ ਸੀ, ਜਿਸ 'ਤੇ ਪ੍ਰਦੁਮਨ ਦੇ ਪਿਤਾ ਨੇ ਇਤਰਾਜ਼ ਜਤਾਇਆ ਸੀ।
ਇਹ ਸੀ ਹਰਿਆਣਾ ਪੁਲਸ ਦੀ ਥਿਓਰੀ
ਪਹਿਲਾਂ ਹਰਿਆਣਾ ਪੁਲਸ ਮਾਮਲੇ ਦੀ ਜਾਂਚ ਕਰਦੇ ਹੋਏ ਕੰਡਕਟਰ ਅਸ਼ੋਕ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਕੋ ਐਂਗਲ ਤੋਂ ਜਾਂਚ ਕਰਦੇ ਹੋਏ ਸਾਰੇ ਸਬੂਤ ਕੰਡਕਟਰ ਦੇ ਖਿਲਾਫ ਇੱਕਠੇ ਕਰਦੀ ਹੈ। ਇਸ ਤੋਂ ਬਾਅਦ ਅਸ਼ੋਕ ਤੋਂ ਗੁਨਾਹ ਕਬੂਲ ਕਰਵਾ ਲੈਂਦੀ ਹੈ।
ਸੀ.ਬੀ.ਆਈ. ਨੇ ਬਦਲੀ ਥਿਓਰੀ
ਹੈਰਾਨੀ ਦੀ ਗੱਲ ਹੈ ਕਿ ਹਰਿਆਣਾ ਪੁਲਸ ਨੇ ਜਿਨ੍ਹਾਂ ਸਬੂਤਾਂ 'ਤੇ ਅਸ਼ੋਕ ਨੂੰ ਦੋਸ਼ੀ ਸਾਬਿਤ ਕੀਤਾ ਸੀ, ਉਨ੍ਹਾਂ ਸਬੂਤਾਂ ਦੇ ਅਧਾਰ 'ਤੇ ਸੀ.ਬੀ.ਆਈ. ਨੇ ਉਸੇ ਸਕੂਲ ਦੇ 11ਵੀਂ ਦੇ ਵਿਦਿਆਰਥੀ ਨੂੰ ਦੋਸ਼ੀ ਸਾਬਿਤ ਕਰ ਦਿੱਤਾ ਹੈ। ਇਸੇ ਵਿਚਕਾਰ ਸੀ.ਬੀ.ਆਈ. ਨੇ ਪੁਲਸ 'ਤੇ ਸਵਾਲ ਚੁੱਕੇ ਸਨ ਕਿ ਕੀ ਪੁਲਸ ਨੇ ਉਨ੍ਹਾਂ ਘਟਨਾਵਾਂ ਦੀ ਜਾਂਚ ਕੀਤੀ, ਜਿਨ੍ਹਾਂ ਘਟਨਾਵਾਂ ਦੀ ਜਾਂਚ ਅਹਿਮ ਸੀ।


Related News