ਥਾਣੇਦਾਰ ਵਲੋਂ ਜਬਰ-ਜ਼ਿਨਾਹ ਮਾਮਲਾ: ਪ੍ਰਿੰਯਕਾ ਬੋਲੀ- ਥਾਣੇ ਹੀ ਸੁਰੱਖਿਅਤ ਨਹੀਂ ਤਾਂ ਕਿੱਥੇ ਜਾਣਗੀਆਂ ਔਰਤਾਂ?
Wednesday, May 04, 2022 - 02:52 PM (IST)
ਲਖਨਊ– ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਲਲਿਤਪੁਰ ’ਚ ਇਕ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਦੀ ਘਟਨਾ ’ਤੇ ਚਿੰਤਾ ਜ਼ਾਹਰ ਕੀਤੀ ਅਤੇ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਹ ਬੁਲਡੋਜ਼ਰ ਦੇ ਰੌਲੇ-ਰੱਪੇ ’ਚ ਕਾਨੂੰਨ ਵਿਵਸਥਾ ’ਤੇ ਉਠਣ ਵਾਲੇ ਸਵਾਲਾਂ ਨੂੰ ਦਬਾਅ ਰਹੀ ਹੈ। ਪ੍ਰਿਯੰਕਾ ਨੇ ਬੁੱਧਵਾਰ ਯਾਨੀ ਕਿ ਅੱਜ ਲੜੀਵਾਰ ਟਵੀਟ ’ਚ ਕਿਹਾ, ‘‘ਲਲਿਤਪੁਰ ’ਚ ਇਕ 13 ਸਾਲ ਦੀ ਬੱਚੀ ਨਾਲ ਗੈਂਗਰੇਪ ਅਤੇ ਫਿਰ ਸ਼ਿਕਾਇਤ ਲੈ ਕੇ ਜਾਣ ’ਤੇ ਥਾਣੇਦਾਰ ਵਲੋਂ ਜਬਰ-ਜ਼ਿਨਾਹ ਦੀ ਘਟਨਾ ਵਿਖਾਉਂਦੀ ਹੈ ਕਿ ‘ਬੁਲਡੋਜ਼ਰ’ ਦੇ ਰੌਲੇ ’ਚ ਕਾਨੂੰਨ ਵਿਵਸਥਾ ਦੇ ਅਸਲ ਸੁਧਾਰਾਂ ਨੂੰ ਕਿਵੇਂ ਦਬਾਇਆ ਜਾ ਰਿਹਾ ਹੈ।’’
ਇਹ ਵੀ ਪੜ੍ਹੋ : ਗੈਂਗਰੇਪ ਦਾ ਮੁਕੱਦਮਾ ਦਰਜ ਕਰਵਾਉਣ ਗਈ 13 ਸਾਲਾ ਕੁੜੀ ਨਾਲ ਥਾਣਾ ਮੁਖੀ ਨੇ ਕੀਤਾ ਜਬਰ ਜ਼ਿਨਾਹ
ਵਾਡਰਾ ਨੇ ਸਵਾਲੀਆ ਲਹਿਜ਼ੇ ਵਿਚ ਕਿਹਾ, ‘‘ਜੇਕਰ ਔਰਤਾਂ ਲਈ ਥਾਣੇ ਹੀ ਸੁਰੱਖਿਅਤ ਨਹੀਂ ਹੋਣਗੇ ਤਾਂ ਉਹ ਸ਼ਿਕਾਇਤ ਲੈ ਕੇ ਜਾਣਗੀਆਂ ਕਿੱਥੇ? ਕੀ ਉੱਤਰ ਪ੍ਰਦੇਸ਼ ਸਰਕਾਰ ਨੇ ਥਾਣਿਆਂ ’ਚ ਔਰਤਾਂ ਦੀ ਤਾਇਨਾਤੀ ਵਧਾਉਣ, ਥਾਣਿਆਂ ਨੂੰ ਔਰਤਾਂ ਲਈ ਸੁਰੱਖਿਅਤ ਬਣਾਉਣ ਲਈ ਗੰਭੀਰਤਾ ਨਾਲ ਸੋਚਿਆ ਹੈ।’’
ਇਹ ਵੀ ਪੜ੍ਹੋ : ਕੋਈ ਵੀ ਭਾਰਤੀ ਮਹਿਲਾ ਆਪਣੇ ਪਤੀ ਨੂੰ ਕਿਸੇ ਨਾਲ ਸਾਂਝਾ ਨਹੀਂ ਕਰ ਸਕਦੀ: ਹਾਈ ਕੋਰਟ
ਕਾਂਗਰਸ ਜਨਰਲ ਸਕੱਤਰ ਵਾਡਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੀ ਮਹਿਲਾ ਮੈਨੀਫੈਸਟੋ ’ਚ ਮਹਿਲਾ ਸੁਰੱਖਿਆ ਲਈ ਕਈ ਮਹੱਤਵਪੂਰਨ ਬਿੰਦੂ ਰੱਖੇ ਸਨ। ਅੱਜ ਲਲਿਤਪੁਰ ਹੈ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਮਹਿਲਾ ਸੁਰੱਖਿਆ ਅਤੇ ਮਹਿਲਾ ਹਿਤੈਸ਼ੀ ਕਾਨੂੰਨ ਵਿਵਸਥਾ ਲਈ ਗੰਭੀਰ ਕਦਮ ਚੁੱਕਣੇ ਹੀ ਹੋਣਗੇ।
ਇਹ ਵੀ ਪੜ੍ਹੋ : ਪਾਣੀ ਦੀ ਟੰਕੀ ’ਚੋਂ ਮਿਲੀ 8 ਮਹੀਨੇ ਦੇ ਬੱਚੇ ਦੀ ਲਾਸ਼, ਪੁਲਸ ਕਰ ਰਹੀ ਹੈ ਕਾਤਲ ਦੀ ਭਾਲ