ਥਾਣੇ ਦੇ ਟਾਇਲਟ 'ਚ ਫਾਂਸੀ ਨਾਲ ਲਟਕਦੀ ਮਿਲੀ JDU ਦੇ ਦਲਿਤ ਨੇਤਾ ਦੀ ਲਾਸ਼

07/12/2019 6:06:04 PM

ਬਿਹਾਰ— ਬਿਹਾਰ 'ਚ ਸੱਤਾਧਾਰੀ ਜਨਤਾ ਦਲ (ਯੂ) (ਜੇ.ਡੀ.ਯੂ.) ਦੇ ਇਕ ਸਥਾਨਕ ਦਲਿਤ ਨੇਤਾ ਦੀ ਲਾਸ਼ ਥਾਣੇ ਦੇ ਅੰਦਰ ਟਾਇਲਟ 'ਚ ਫਾਂਸੀ ਨਾਲ ਲਟਕੀ ਮਿਲੀ। ਉਨ੍ਹਾਂ ਨੂੰ ਪੁੱਛ-ਗਿੱਛ ਲਈ ਥਾਣੇ ਲਿਆਂਦਾ ਗਿਆ ਸੀ। ਇਸ ਘਟਨਾ ਤੋਂ ਬਾਅਦ ਨਾਲੰਦਾ ਜ਼ਿਲੇ ਦੇ ਉਨ੍ਹਾਂ ਦੇ ਪਿੰਡ ਦੇ ਲੋਕਾਂ ਹਿੰਸਕ ਪ੍ਰਦਰਸ਼ਨ ਕੀਤਾ। ਜ਼ਿਲਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਦਲਿਤ ਨੇਤਾ ਦੀ ਮੌਤ ਦੇ ਸੰਬੰਧ 'ਚ ਤਿੰਨ ਪੁਲਸ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਗਣੇਸ਼ ਰਵੀਦਾਸ (45) ਦੀ ਲਾਸ਼ ਵੀਰਵਾਰ ਦੇਰ ਰਾਤ ਨਾਲੰਦਾ ਜ਼ਿਲੇ ਦੇ ਨਗਰਨੌਸਾ ਥਾਣੇ 'ਚ ਟਾਇਲਟ 'ਚ ਫਾਂਸੀ ਨਾਲ ਲਟਕੀ ਮਿਲੀ। ਜਨਤਾ ਦਲ (ਯੂ) ਦੇ ਰਾਸ਼ਟਰੀ ਪ੍ਰਧਾਨ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਇਸੇ ਜ਼ਿਲੇ ਤੋਂ ਆਉਂਦੇ ਹਨ। 

ਸੂਤਰਾਂ ਨੇ ਕਿਹਾ ਕਿ ਪਾਰਟੀ ਦੇ ਮਹਾ ਦਲਿਤ ਸੈੱਲ ਦੇ ਬਲਾਕ ਮੁਖੀ ਰਵੀਦਾਸ ਨੂੰ ਇਕ ਲੜਕੀ ਨੂੰ ਅਗਵਾ ਕਰਨ ਦੇ ਸੰਬੰਧ 'ਚ ਪੁੱਛ-ਗਿੱਛ ਲਈ ਥਾਣੇ ਲਿਆਂਦਾ ਗਿਆ ਸੀ। ਹਾਲਾਂਕਿ ਇਸ ਮਾਮਲੇ 'ਚ ਰਵੀਦਾਸ ਨਾਮਜ਼ਦ ਨਹੀਂ ਸਨ। ਸ਼ੁੱਕਰਵਾਰ ਸਵੇਰੇ ਉਨ੍ਹਾਂ ਦੇ ਪਿੰਡ 'ਚ ਉਨ੍ਹਾਂ ਦੀ ਮੌਤ ਦੀ ਖਬਰ ਫੈਲਣ ਤੋਂ ਬਾਅਦ, ਸਮਰਥਕਾਂ ਨੇ ਥਾਣੇ 'ਚ ਵੜ ਕੇ ਪਥਰਾਅ ਕੀਤੇ, ਜਿਸ ਨਾਲ ਕੁਝ ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਇਹ ਹਿਰਾਸਤ 'ਚ ਤਸੀਹਿਆਂ ਤੋਂ ਪਰੇਸ਼ਾਨ ਹੋ ਕੇ ਕੀਤੀ ਗਈ ਖੁਦਕੁਸ਼ੀ ਹੈ। ਕੁਝ ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਮਰਹੂਮ ਦੇ ਸਿਰ 'ਤੇ ਸੱਟ ਦੇ ਨਿਸ਼ਾਨ ਦੇਖੇ, ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਪੁਲਸ ਦੇ ਹੱਥੋਂ ਤਸੀਹਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ। ਉਨ੍ਹਾਂ ਦਾ ਦੋਸ਼ ਹੈ ਕਿ ਰਵੀਦਾਸ ਨੇ ਇਕ ਲੜਕੀ ਦੀ ਉਸ ਦੇ ਪ੍ਰੇਮੀ ਨਾਲ ਵਿਆਹ ਕਰਵਾਉਣ ਅਤੇ ਸ਼ਹਿਰ ਦੇ ਬਾਹਰ ਸਹਾਰਾ ਦਿਵਾਉਣ 'ਚ ਮਦਦ ਕੀਤੀ ਸੀ। ਇਸ ਲੜਕੀ ਦੇ ਪਿਤਾ ਨੇ ਹੀ ਅਗਵਾ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਪੁਲਸ ਦੀ ਲੜਕੀ ਦੇ ਪਿਤਾ ਨਾਲ ਮਿਲੀਭਗਤ ਸੀ ਅਤੇ ਉਹ ਰਵੀਦਾਸ 'ਤੇ ਲੜਕੀ ਦਾ ਪਤਾ ਦੱਸਣ ਦਾ ਦਬਾਅ ਪਾ ਰਹੇ ਸਨ। ਇਸ ਦੌਰਾਨ ਮੱਧ ਰੇਂਜ ਦੇ ਡੀ.ਆਈ.ਜੀ. ਰਾਜੇਸ਼ ਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਦੇ ਨਿਰਦੇਸ਼ 'ਤੇ ਨਗਰਨੌਸਾ ਦੇ ਥਾਣਾ ਇੰਚਾਰਜ ਕਮਲੇਸ਼ ਕੁਮਾਰ, ਐਡੀਸ਼ਨਲ ਸਬ ਇੰਸਪੈਕਟਰ ਬਲਵਿੰਦਰ ਰਾਏ ਅਤੇ ਚੌਕੀਦਾਰ ਸੰਜੇ ਪਾਸਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ।


DIsha

Content Editor

Related News