ਅਯੁੱਧਿਆ ਸਮੂਹਿਕ ਜਬਰ-ਜ਼ਨਾਹ ਮਾਮਲੇ ’ਚ ਥਾਣਾ ਮੁਖੀ ਅਤੇ ਚੌਕੀ ਇੰਚਾਰਜ ਸਸਪੈਂਡ
Saturday, Aug 03, 2024 - 12:15 AM (IST)
ਲਖਨਊ, (ਨਾਸਿਰ)- ਭਦਰਸਾ ’ਚ ਹੋਏ ਘਿਣਾਉਣੇ ਕਾਂਡ ਤੋਂ ਬਾਅਦ ਲਖਨਊ ’ਚ ਜਬਰ-ਜ਼ਨਾਹ ਪੀਡ਼ਤ ਬੱਚੀ ਦੀ ਮਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਹੁਕਮਾਂ ’ਤੇ ਕੁਝ ਹੀ ਘੰਟਿਆਂ ਦੇ ਅੰਦਰ ਕਾਰਵਾਈ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ ਇਸ ਮਾਮਲੇ ’ਚ ਥਾਣਾ ਮੁਖੀ ਪੂਰਾਕਲੰਦਰ ਰਤਨ ਸ਼ਰਮਾ ਅਤੇ ਭਦਰਸਾ ਚੌਕੀ ਇੰਚਾਰਜ ਅਖਿਲੇਸ਼ ਗੁਪਤਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਛੇਤੀ ਹੀ ਹੋਰ ਵੱਡੇ ਪੱਧਰ ’ਤੇ ਵੱਡੀ ਕਾਰਵਾਈ ਹੋ ਸਕਦੀ ਹੈ।
ਨਾਬਾਲਗ ਬੱਚੀ ਨਾਲ ਸਮੂਹਿਕ ਜਬਰ-ਜ਼ਨਾਹ ਦੇ ਮਾਮਲੇ ’ਚ ਪੀੜਤਾ ਦੀ ਮਾਂ ਨੂੰ ਸੀ. ਐੱਮ. ਯੋਗੀ ਵੱਲੋਂ ਮਿਲੇ ਭਰੋਸੇ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਐੱਸ. ਡੀ. ਐੱਮ. ਸੋਹਾਵਲ ਮਾਲੀਆ ਕਰਮਚਾਰੀਆਂ ਨਾਲ ਮੁਲਜ਼ਮ ਸਪਾ ਨੇਤਾ ਮੋਈਨ ਖਾਨ ਦੇ ਘਰ ਪੁੱਜੇ।