ਗਾਹਕਾਂ ਬਣ ਕਲੱਬ ਪੁੱਜੀ ਪੁਲਸ, ਅੰਦਰ ਦਾ ਦ੍ਰਿਸ਼ ਦੇਖ ਉੱਡੇ ਹੋਸ਼, 17 ਕੁੜੀਆਂ ਨੂੰ ਜ਼ਬਰਦਸਤੀ...

Saturday, May 24, 2025 - 11:48 AM (IST)

ਗਾਹਕਾਂ ਬਣ ਕਲੱਬ ਪੁੱਜੀ ਪੁਲਸ, ਅੰਦਰ ਦਾ ਦ੍ਰਿਸ਼ ਦੇਖ ਉੱਡੇ ਹੋਸ਼, 17 ਕੁੜੀਆਂ ਨੂੰ ਜ਼ਬਰਦਸਤੀ...

ਨੈਸ਼ਨਲ ਡੈਸਕ: ਚਮਕਦਾਰ ਸਟੇਜਾਂ ਦੀ ਚਮਕ-ਦਮਕ ਦੇ ਪਿੱਛੇ ਇੱਕ ਭਿਆਨਕ ਸੱਚਾਈ ਛੁਪੀ ਹੋਈ ਸੀ, ਜੋ ਸ਼ੁੱਕਰਵਾਰ ਨੂੰ ਸਾਹਮਣੇ ਆ ਗਈ। ਬਿਹਾਰ ਦੇ ਸਾਰਨ ਜ਼ਿਲ੍ਹੇ ਵਿੱਚ ਪੁਲਸ ਨੇ ਇਕ ਵੱਡੇ ਰੈਸਕਿਊ ਆਪ੍ਰੇਸ਼ਨ ਦੇ ਤਹਿਤ ਆਰਕੈਸਟਰਾ ਅਤੇ ਡਾਂਸ ਗਰੁਪਾਂ ਵਿਚ ਫਸੀਆਂ 17 ਨਾਬਾਲਗ ਕੁੜੀਆਂ ਨੂੰ ਆਜ਼ਾਦ ਕਰਵਾਇਆ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਨ੍ਹਾਂ ਕੁੜੀਆਂ ਨੂੰ ਨੱਚਣ ਲਈ ਮਜਬੂਰ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ਨਾਲ ਅਸ਼ਲੀਲ ਵਿਵਹਾਰ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ : ਜੈਕਾਰਿਆਂ ਦੀ ਗੂੰਜ ’ਚ ਗੋਬਿੰਦ ਘਾਟ ਤੋਂ ਪਹਿਲੇ ਜਥੇ ਨੇ ਸ੍ਰੀ ਹੇਮਕੁੰਟ ਸਾਹਿਬ ਲਈ ਪਾਏ ਚਾਲੇ, ਦੇਖੋ ਰੂਹਾਨੀ ਤਸਵੀਰਾਂ

ਇਹ ਕਾਰਵਾਈ ਮਸ਼ਰਕ, ਪਾਨਾਪੁਰ ਅਤੇ ਈਸੁਆਪਰ ਪੁਲਸ ਸਟੇਸ਼ਨ ਖੇਤਰਾਂ ਵਿੱਚ ਇੱਕੋ ਸਮੇਂ ਕੀਤੀ ਗਈ। ਇਸ ਕਾਰਵਾਈ ਦੀ ਅਗਵਾਈ ਮਹਿਲਾ ਥਾਣਾ ਵਲੋਂ ਕੀਤੀ ਗਈ, ਜਿਸ ਵਿਚ ਸਥਾਨਕ ਪੁਲਸ ਫੋਰਸ ਅਤੇ ਮਿਸ਼ਨ ਮੁਕਤੀ ਫਾਊਂਡੇਸ਼ਨ, ਰੈਸਕਿਊ ਫਾਊਂਡੇਸ਼ਨ (ਦਿੱਲੀ) ਅਤੇ ਨਾਰਾਇਣੀ ਸੇਵਾ ਸੰਸਥਾਨ ਵਰਗੀਆਂ ਸਮਾਜਿਕ ਸੰਸਥਾਵਾਂ ਦਾ ਸਹਿਯੋਗ ਰਿਹਾ। ਛੁਡਾਈਆਂ ਗਈਆਂ ਕੁੜੀਆਂ ਵਿੱਚੋਂ ਸਭ ਤੋਂ ਵੱਧ ਅੱਠ ਕੁੜੀਆਂ ਪੱਛਮੀ ਬੰਗਾਲ ਤੋਂ ਹਨ। ਇਸ ਤੋਂ ਇਲਾਵਾ ਓਡੀਸ਼ਾ ਤੋਂ ਚਾਰ, ਝਾਰਖੰਡ ਤੇ ਦਿੱਲੀ ਤੋਂ 2-2, ਇੱਕ ਕੁੜੀ ਬਿਹਾਰ ਦੀ ਰਹਿਣ ਵਾਲੀ ਹੈ। ਇਨ੍ਹਾਂ ਸਾਰਿਆਂ ਨੂੰ ਅੱਗੇ ਦੀ ਪ੍ਰਕਿਰਿਆ ਲਈ ਬਾਲ ਭਲਾਈ ਕਮੇਟੀ (CWC) ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਤਨਖ਼ਾਹ ਨਹੀਂ ਵਧ ਰਹੀ? ਗੁੱਸੇ 'ਚ ਛੱਡ ਰਹੇ ਹੋ ਨੌਕਰੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਸਾਰਨ ਦੇ ਪੁਲਸ ਸੁਪਰਡੈਂਟ ਕੁਮਾਰ ਆਸ਼ੀਸ਼ ਨੇ ਕਿਹਾ ਕਿ ਇਹ ਆਰਕੈਸਟਰਾ ਸਮੂਹ ਹੁਣ ਵੇਸਵਾਗਮਨੀ ਕੇਂਦਰਾਂ ਵਿੱਚ ਬਦਲ ਰਹੇ ਹਨ, ਜਿੱਥੇ ਨਾਬਾਲਗਾਂ ਨੂੰ ਪੈਸੇ ਅਤੇ ਨੌਕਰੀਆਂ ਦਾ ਲਾਲਚ ਦਿੱਤਾ ਜਾਂਦਾ ਹੈ। ਕਈ ਵਾਰ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਮਸ਼ਹੂਰ ਕਰਨ ਦੇ ਨਾਮ 'ਤੇ ਵੀ ਲੁਭਾਇਆ ਜਾਂਦਾ ਹੈ। ਹੁਣ ਤੱਕ ਪੰਜ ਆਰਕੈਸਟਰਾ ਸੰਚਾਲਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਮਹਿਲਾ ਪੁਲਸ ਸਟੇਸ਼ਨ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।

ਇਹ ਵੀ ਪੜ੍ਹੋ : ਸਕੂਲਾਂ ਲਈ ਅਲਰਟ ਜਾਰੀ! ਵਿਦਿਆਰਥੀਆਂ ਦੇ ਖਾਣ-ਪੀਣ 'ਤੇ ਸਖ਼ਤ ਨਜ਼ਰ

ਐੱਸਪੀ ਅਨੁਸਾਰ ਮਈ 2024 ਤੋਂ ਹੁਣ ਤੱਕ, ਜ਼ਿਲ੍ਹੇ ਵਿੱਚ 162 ਨਾਬਾਲਗ ਕੁੜੀਆਂ ਨੂੰ ਬਚਾਇਆ ਗਿਆ ਹੈ, 21 ਮਾਮਲੇ ਦਰਜ ਕੀਤੇ ਗਏ ਹਨ ਅਤੇ 56 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ 'ਆਵਾਜ਼ ਦੋ' ਨਾਮਕ ਇੱਕ ਮੁਹਿੰਮ ਚਲਾਈ ਜਾ ਰਹੀ ਹੈ, ਜੋ ਬੱਚਿਆਂ ਦੀ ਸੁਰੱਖਿਆ ਅਤੇ ਸ਼ੋਸ਼ਣ ਵਿਰੁੱਧ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ

or Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।

 


author

rajwinder kaur

Content Editor

Related News