ਪੁਲਸ ਤੇ ਰੇਤ ਮਾਫੀਆ ਦਰਮਿਆਨ ਗੋਲੀਬਾਰੀ ’ਚ 2 ਦੀ ਮੌਤ, 7 ਜ਼ਖਮੀ

Saturday, Aug 31, 2019 - 10:10 AM (IST)

ਪੁਲਸ ਤੇ ਰੇਤ ਮਾਫੀਆ ਦਰਮਿਆਨ ਗੋਲੀਬਾਰੀ ’ਚ 2 ਦੀ ਮੌਤ, 7 ਜ਼ਖਮੀ

ਧੌਲਪੁਰ— ਰਾਜਸਥਾਨ ਦੇ ਧੌਲਪੁਰ ’ਚ ਪੁਲਸ ਅਤੇ ਰੇਤ ਮਾਫੀਆ ਦਰਮਿਆਨ ਮੁਕਾਬਲਾ ਹੋਇਆ, ਜਿਸ ’ਚ 2 ਨੌਜਵਾਨਾਂ ਦੀ ਮੌਤ ਹੋ ਗਈ। ਮੁਕਾਬਲੇ ’ਚ ਇਕ ਪੁਲਸ ਕਾਂਸਟੇਬਲ ਸਮੇਤ 7 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਲਾਕੇ ’ਚ ਤਣਾਅ ਨੂੰ ਦੇਖਦੇ ਹੋਏ ਭਾਰੀ ਗਿਣਤੀ ’ਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।PunjabKesariਘਟਨਾ ’ਚ ਜ਼ਖਮੀ ਇਕ ਨੌਜਵਾਨ ਨੇ ਦੱਸਿਆ ਕਿ ਉਹ ਖਾਲੀ ਟਰੈਕਟਰ ’ਚ ਬੈਠ ਕੇ ਆਠਮੀਲ ਵੱਲ ਜਾ ਰਿਹਾ ਸੀ, ਉਦੋਂ ਸਹਿਰੋਨ ਕੋਲ ਜਗਦੀਸ਼ ਦਾ ਅੱਡਾ ਪਿੰਡ ’ਚ ਪੁਲਸ ਨੇ ਗੋਲੀਬਾਰੀ ਕਰ ਦਿੱਤੀ। ਜਿਸ ’ਚ ਸੇਵਕ ਨਾਂ ਦੇ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਬੁਰੀ ਤਰ੍ਹਾਂ ਜ਼ਖਮੀ ਨੌਜਵਾਨ ਭੋਲੂ ਨੇ ਰਸਤੇ ’ਚ ਦਮ ਤੋੜ ਦਿੱਤਾ। ਨਾਲ ਹੀ ਟਰੈਕਟਰ ’ਚ ਬੈਠੇ ਹੋਰ ਲੋਕ ਵੀ ਜ਼ਖਮੀ ਹੋ ਗਏ। ਪੁਲਸ ਨੇ ਜ਼ਖਮੀਆਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ ’ਚ ਭਰਤੀ ਕਰਵਾਇਆ ਹੈ।PunjabKesariਮਾਮਲੇ ’ਤੇ ਆਈ.ਜੀ. ਪੁਲਸ ਲਕਸ਼ਮਣ ਗੌਰ ਦਾ ਕਹਿਣਾ ਹੈ,‘‘ਜਦੋਂ ਬਸਾਈ ਪੁਲਸ ਸਟੇਸ਼ਨ ਦੇ ਐੱਸ.ਐੱਚ.ਓ. ਨੂੰ ਰੇਤ ਮਾਫੀਆ ਦੀਆਂ ਗਤੀਵਿਧੀਆਂ ਬਾਰੇ ਪਤਾ ਲੱਗਾ ਤਾਂ ਉਹ ਉਨ੍ਹਾਂ ਨੂੰ ਫੜਨ ਲਈ ਚੱਲੇ ਗਏ। ਦੋਹਾਂ ਪਾਸਿਓਂ ਹੋਈ ਗੋਲੀਬਾਰੀ ’ਚ 2 ਰੇਤ ਮਾਫੀਆ ਦੀ ਮੌਤ ਹੋ ਗਈ। ਇਸ ਘਟਨਾ ’ਚ ਕੁਝ ਰੇਤ ਮਾਫੀਆ ਜ਼ਖਮੀ ਵੀ ਹੋਏ ਹਨ ਅਤੇ ਇਕ ਪੁਲਸ ਕਰਮਚਾਰੀ ਵੀ ਜ਼ਖਮੀ ਹੋ ਗਿਆ ਹੈ।’’ ਗੌਰ ਨੇ ਦੱਸਿਆ ਕਿ ਜ਼ਖਮੀ ਪੁਲਸ ਕਰਮਚਾਰੀਆਂ ਨੂੰ ਜ਼ਿਲਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

DIsha

Content Editor

Related News