ਪੁਲਸ ਨੇ ਤਿੰਨ ਅੱਤਵਾਦੀਆਂ ਦੇ ਸਕੈਚ ਕੀਤੇ ਜਾਰੀ, ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 5 ਲੱਖ ਦਾ ਇਨਾਮ

Saturday, Jul 27, 2024 - 02:11 PM (IST)

ਪੁਲਸ ਨੇ ਤਿੰਨ ਅੱਤਵਾਦੀਆਂ ਦੇ ਸਕੈਚ ਕੀਤੇ ਜਾਰੀ, ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 5 ਲੱਖ ਦਾ ਇਨਾਮ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਨੇ ਸ਼ਨੀਵਾਰ ਨੂੰ ਹਾਲ ਦੇ ਡੋਡਾ ਹਮਲਿਆਂ 'ਚ ਸ਼ਾਮਲ ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ। ਪੁਲਸ ਨੇ ਦੱਸਿਆ ਕਿ ਡੋਡਾ ਜ਼ਿਲ੍ਹੇ 'ਚ ਹਾਲ ਹੀ 'ਚ ਹੋਏ ਹਮਲਿਆਂ ਦੇ ਮੱਦੇਨਜ਼ਰ ਡੋਡਾ ਦੇ ਉੱਪਰੀ ਇਲਾਕਿਆਂ 'ਚ ਮੌਜੂਦ ਤਿੰਨ ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ ਗਏ ਹਨ। 
ਉਸ ਨੇ ਦੱਸਿਆ ਕਿ ਅੱਤਵਾਦੀਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਪੁਲਸ ਵਲੋਂ 5 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ।

ਪੁਲਸ ਨੇ ਕਿਹਾ,''ਤਿੰਨ ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ ਗਏ ਹਨ, ਜੋ ਡੋਡਾ ਅਤੇ ਦੇਸਾ ਇਲਾਕੇ ਦੇ ਉੱਪਰੀ ਇਲਾਕਿਆਂ 'ਚ ਘੁੰਮ ਰਹੇ ਹਨ ਅਤੇ ਜ਼ਿਲ੍ਹੇ ਦੇ ਉਰਾਰ ਬਾਗੀ ਇਲਾਕੇ 'ਚ ਹਾਲ ਹੀ 'ਚ ਹੋਈਆਂ ਅੱਤਵਾਦੀਆਂ ਘਟਨਾਵਾਂ 'ਚ ਸ਼ਾਮਲ ਸਨ।'' ਉਨ੍ਹਾਂ ਕਿਹਾ,''ਆਮ ਜਨਤਾ ਤੋਂ ਅਪੀਲ ਹੈ ਕਿ ਉਹ ਅੱਤਵਾਦੀਆਂ ਦੀ ਮੌਜੂਦਗੀ ਜਾਂ ਆਵਾਜਾਈ ਬਾਰੇ ਪੁਲਸ ਨੂੰ ਸੂਚਨਾ ਦੇਣ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News