ਭੜਕਾਊ ਬਿਆਨ ’ਤੇ ਪੁਲਸ ਨੇ ਲਿਆ ਨੋਟਿਸ, ਭਾਜਪਾ ਸੰਸਦ ਮੈਂਬਰ ’ਤੇ ਮਾਮਲਾ ਦਰਜ

Tuesday, Jan 16, 2024 - 01:40 PM (IST)

ਭੜਕਾਊ ਬਿਆਨ ’ਤੇ ਪੁਲਸ ਨੇ ਲਿਆ ਨੋਟਿਸ, ਭਾਜਪਾ ਸੰਸਦ ਮੈਂਬਰ ’ਤੇ ਮਾਮਲਾ ਦਰਜ

ਬੈਂਗਲੁਰੂ, (ਭਾਸ਼ਾ)- ਕਰਨਾਟਕ ਦੇ ਉੱਤਰ ਕੰਨੜ ਜ਼ਿਲੇ ਦੀ ਕੁਮਤਾ ਪੁਲਸ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਅਨੰਤ ਕੁਮਾਰ ਹੇਗੜੇ ਦੇ ਖਿਲਾਫ ਭੜਕਾਊ ਭਾਸ਼ਣ ਦੇਣ ਦੇ ਮਾਮਲੇ ’ਚ ਖੁਦ ਹੀ ਨੋਟਿਸ ਲਿਆ ਹੈ। ਪੁਲਸ ਨੇ ਵਾਇਰਲ ਵੀਡੀਓ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਹੈ, ਜਿਸ ’ਚ ਸੰਸਦ ਮੈਂਬਰ ਕਥਿਤ ਤੌਰ ’ਤੇ ਮੰਦਰ ’ਤੇ ਬਣੀ ਮਸਜਿਦ ਨੂੰ ਢਾਹੁਣ ਲਈ ਸੱਦਾ ਦਿੰਦੇ ਨਜ਼ਰ ਆ ਰਹੇ ਹਨ।

ਅਯੁੱਧਿਆ ਸਥਿਤ ਰਾਮ ਮੰਦਰ ’ਚ 22 ਜਨਵਰੀ ਨੂੰ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਇਸ ਬਿਆਨ ਨੂੰ ਲੈ ਕੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਅਤੇ ਕੰਨੜ ਅਤੇ ਸੱਭਿਆਚਾਰ ਮੰਤਰੀ ਸ਼ਿਵਰਾਜ ਤਾਂਗਡਾਗ ਨੇ ਸੰਸਦ ਮੈਂਬਰ ਦੀ ਆਲੋਚਨਾ ਕੀਤੀ ਹੈ।


author

Rakesh

Content Editor

Related News