11 ਔਰਤਾਂ-12 ਵਿਅਕਤੀ...ਸਪਾ ਸੈਂਟਰ ''ਚ ਚੱਲ ਰਿਹਾ ਸੀ ''ਗੰਦਾ ਕੰਮ''! ਛਾਪਾ ਮਾਰਨ ਗਈ ਪੁਲਸ ਦੇ ਉੱਡੇ ਹੋਸ਼
Monday, Jun 23, 2025 - 02:49 PM (IST)

ਜੋਧਪੁਰ : ਰਾਜਸਥਾਨ ਦੇ ਜੋਧਪੁਰ ਵਿੱਚ ਸਥਿਤ ਭਗਤ ਕੀ ਕੋਠੀ ਥਾਣਾ ਇਲਾਕੇ 'ਚ ਪੁਲਸ ਵੱਲੋਂ ਇਕ ਸਪਾ ਸੈਂਟਰ 'ਤੇ ਛਾਪਾ ਮਾਰ ਕੇ ਵੱਡੀ ਕਾਰਵਾਈ ਕੀਤੀ ਗਈ। ਬਾਸਨੀ ਸ਼ਾਪਿੰਗ ਸੈਂਟਰ ਦੇ ਨੇੜੇ ਸਥਿਤ ਇਸ ਸਪਾ 'ਚ ਚੱਲ ਰਹੀਆਂ ਗੈਰਕਾਨੂੰਨੀ ਗਤਿਵਿਧੀਆਂ ਸੰਬੰਧੀ ਲਗਾਤਾਰ ਪੁਲਸ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਆਧਾਰ 'ਤੇ ਇਹ ਛਾਪਾ ਮਾਰਿਆ ਗਿਆ।
ਪੁਲਸ ਨੇ ਜਦੋਂ ਸਪਾ ਸੈਂਟਰ ਦੇ ਅੰਦਰ ਦਾਖ਼ਲ ਹੋ ਕੇ ਜਾਂਚ ਕੀਤੀ, ਤਾਂ ਉੱਥੇ ਅਰਧਨਗਨ ਹਾਲਤ ਵਿਚ ਮਹਿਲਾ ਤੇ ਪੁਰਸ਼ ਸ਼ੱਕੀ ਹਾਲਤ ਵਿੱਚ ਮਿਲੇ। ਸਪਾ ਸੈਂਟਰ ਦੇ ਅੰਦਰਲਾ ਹਾਲ ਵੇਖ ਕੇ ਪੁਲਸ ਕਰਮਚਾਰੀ ਵੀ ਹੈਰਾਨ ਰਹਿ ਗਏ। ਪੁੱਛਗਿੱਛ ਦੌਰਾਨ ਕੋਈ ਵੀ ਵਿਅਕਤੀ ਸੰਤੁਸ਼ਟੀਜਨਕ ਜਵਾਬ ਨਹੀਂ ਦੇ ਸਕਿਆ। ਪੁਲਸ ਦੀ ਛਾਪੇ ਕਾਰਨ ਸਪਾ ਸੈਂਟਰ 'ਚ ਹੜਕੰਪ ਮਚ ਗਿਆ, ਉਥੇ ਮੌਜਦੂ ਪੁਰਸ਼ ਗਾਹਕਾਂ ਦੇ ਤਾਂ ਹੋਸ਼ ਉੱਡ ਗਏ।
ਕਾਰਵਾਈ ਦੌਰਾਨ ਪੁਲਸ ਨੇ 11 ਔਰਤਾਂ ਅਤੇ 12 ਮਰਦਾਂ ਸਮੇਤ ਕੁੱਲ 23 ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ। ਉਨ੍ਹਾਂ ਨੂੰ ਥਾਣੇ ਲਿਆ ਕੇ ਕਾਗਜ਼ੀ ਕਾਰਵਾਈ ਕੀਤੀ ਗਈ ਅਤੇ ਫਿਰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਹ ਸਾਰੀ ਕਾਰਵਾਈ ਭਗਤ ਕੀ ਕੋਠੀ ਥਾਣਾ ਇੰਚਾਰਜ ਪਦਮਾ ਸ਼ਰਮਾ ਦੀ ਅਗਵਾਈ 'ਚ ਕੀਤੀ ਗਈ। ਪੁਲਸ ਕਮਿਸ਼ਨਰ ਰਾਜੇਂਦਰ ਸਿੰਘ ਅਤੇ ਡੀਸੀਪੀ ਰਾਜਰਸ਼ੀ ਰਾਜ ਵਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਪਾ ਸੈਂਟਰਾਂ 'ਤੇ ਲਗਾਤਾਰ ਚੱਲ ਰਹੀਆਂ ਛਾਪਾਮਾਰੀਆਂ ਦੇ ਤਹਿਤ ਇਹ ਗੁਪਤ ਢੰਗ ਨਾਲ ਚਲਾਈ ਗਈ ਇੱਕ ਹੋਰ ਵੱਡੀ ਰੇਡ ਸੀ।
ਇਸ ਕਾਰਵਾਈ ਦੀ ਜਾਣਕਾਰੀ ਸਿਰਫ਼ ਡੀਸੀਪੀ ਅਤੇ ਥਾਣਾ ਇੰਚਾਰਜ ਤੱਕ ਸੀਮਿਤ ਰੱਖੀ ਗਈ ਸੀ, ਤਾਂ ਜੋ ਇਹ ਗੁਪਤ ਢੰਗ ਨਾਲ ਛਾਪੇਮਾਰੀ ਹੋ ਸਕੇ ਅਤੇ ਕੋਈ ਵੀ ਜਾਣਕਾਰੀ ਲੀਕ ਨਾ ਹੋਵੇ।