ਯੂ.ਪੀ. ਪੁਲਸ ਦਾ ਇਕ ਹੋਰ ਕਾਰਨਾਮਾ, ਨਸ਼ੇ 'ਚ ਟੱਲੀ ਮਿਲਿਆ ਪੁਲਸ ਕਰਮਚਾਰੀ

05/19/2018 2:45:36 PM

ਉੱਤਰ ਪ੍ਰਦੇਸ਼— ਉਂਝ ਤਾਂ ਪੁਲਸ ਆਪਣੇ ਕਾਰਨਾਮਿਆਂ ਦੇ ਚਲਦੇ ਹਮੇਸ਼ਾਂ ਹੀ ਸੁਰਖੀਆਂ 'ਚ ਰਹਿੰਦੀ ਹੈ ਪਰ ਅੱਜ ਯੂ. ਪੀ. ਪੁਲਸ ਦੇ ਇਕ ਪੁਲਸ ਕਰਮਚਾਰੀ ਦੀ ਵਜ੍ਹਾ ਨਾਲ ਫਿਰ ਤੋਂ ਯੂ. ਪੀ. ਪੁਲਸ 'ਤੇ ਉਂਗਲੀਆਂ ਚੁੱਕੀਆਂ ਜਾ ਰਹੀਆਂ ਹਨ। ਇਹ ਮਾਮਲਾ ਰਾਮਪੁਰ ਦਾ ਹੈ, ਇੱਥੇ ਨਸ਼ੇ 'ਚ ਟੱਲੀ ਇਕ ਪੁਲਸ ਕਰਮਚਾਰੀ ਅੰਬੇਡਕਰ ਪਾਰਕ ਕੋਲ ਪਿਆ ਹੈ, ਜਿਸ ਨੂੰ ਨਾ ਤਾਂ ਆਪਣੀ ਪਰਵਾਹ ਹੈ ਅਤੇ ਨਾ ਹੀ ਆਪਣੀ ਵਰਦੀ ਦੀ। 
ਜਾਣਕਾਰੀ ਮੁਤਾਬਕ ਰਾਮਪੁਰ ਦੇ ਕੋਤਵਾਲੀ ਸਿਵਲ ਲਾਈਨ ਖੇਤਰ ਦੇ ਅੰਬੇਡਕਰ ਪਾਰਕ ਕੋਲ ਇਕ ਸਿਪਾਹੀ ਨਸ਼ੇ ਦੀ ਹਾਲਤ 'ਚ ਪਿਆ ਹੈ। ਕੋਤਵਾਲੀ ਸਿਵਲ ਲਾਈਨ ਤੋਂ ਕੁਝ ਕਦਮਾਂ ਦੂਰੀ 'ਤੇ ਵਰਦੀ ਧਾਰੀ ਸਿਪਾਹੀ ਦਾ ਨਸ਼ੇ ਦੀ ਹਾਲਤ 'ਚ ਡ੍ਰਾਪਾ ਸਾਰੇ ਆਉਣ-ਜਾਣ ਵਾਲੇ ਦੇਖ ਰਹੇ ਹਨ।
ਜ਼ਿਕਰਯੋਗ ਹੈ ਕਿ ਜਿਦਾਂ ਹੀ ਇਸ ਦੀ ਸੂਚਨਾ ਸਿਪਾਹੀ ਦੇ ਸਾਥੀਆਂ ਨੂੰ ਲੱਗੀ ਤਾਂ ਉਹ ਮੌਕੇ 'ਤੇ ਪਹੁੰਚ ਕੇ ਉਸ ਨੂੰ ਜੀਪ 'ਚ ਪਾ ਕੇ ਲੈ ਗਏ, ਜਦੋਂ ਮੀਡੀਆ ਕਰਚਾਰੀਆਂ ਨੇ ਇਸ ਦੀ ਗੱਲ ਉਸ ਨਾਲ ਕੀਤੀ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ।


Related News