ਦੋ ਮਹਿਲਾਵਾਂ ਨੂੰ ਅਗਵਾ ਕਰ ਰਹੇ ਬਦਮਾਸ਼ ਨੂੰ ਪੁਲਸ ਨੇ ਕਾਬੂ ਕੀਤਾ ਫਿਲਮੀ ਅੰਦਾਜ਼ ''ਚ
Tuesday, Jan 30, 2018 - 03:49 PM (IST)

ਦਹਿਰਾਦੂਨ — ਟਾਟਾ ਸੂਮੋ ਕਾਰ 'ਚ ਦੂਨ ਨਿਵਾਸੀ ਦੋ ਮਹਿਲਾਵਾਂ ਨੂੰ ਅਗਵਾ ਕਰਨ ਦੇ ਦੋਸ਼ੀ 5 ਬਦਮਾਸ਼ਾਂ ਨੂੰ ਪੁਲਸ ਨੇ ਸੋਮਵਾਰ ਰਾਤ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੇ ਇਸ ਤੋਂ ਪਹਿਲਾਂ ਪੁਲਸ ਟੀਮ 'ਤੇ ਹਮਲੇ ਦੀ ਕੋਸ਼ਿਸ਼ ਕੀਤੀ ਸੀ। ਐੱਸ.ਐੱਸ.ਪੀ. ਨਿਵੇਦਿਤਾ ਕੁਕਰੇਤੀ ਦੇ ਨਿਰਦੇਸ਼ਾਂ 'ਤੇ ਪੁਲਸ ਟੀਮ ਲਗਾਤਾਰ ਬਦਮਾਸ਼ਾਂ ਨੂੰ ਟ੍ਰੇਸ ਕਰ ਰਹੀ ਸੀ। ਸੋਮਵਾਰ ਦੀ ਸ਼ਾਮ ਪੁਲਸ ਨੂੰ ਸੂਚਨਾ ਮਿਲੀ ਕਿ ਇਕ ਸੂਮੋ 'ਚ ਸ਼ੱਕੀ ਵਿਅਕਤੀਆਂ ਦੇ ਹੋਣ ਦਾ ਸ਼ੱਕ ਹੈ। ਅਜਿਹੇ 'ਚ ਆਸ਼ਾਰੋੜੀ ਦੇ ਕੋਲ ਪੁਲਸ ਨੇ ਸੂਮੋ ਨੂੰ ਦੇਖ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸੂਮੋ ਦੇ ਡਰਾਈਵਰ ਨੇ ਵਾਹਨ ਪੁਲਸ 'ਤੇ ਚੜਾਉਣ ਦੀ ਕੋਸ਼ਿਸ਼ ਕੀਤੀ। ਬਦਮਾਸ਼ ਮੌਕੇ ਤੋਂ ਭੱਜ ਗਏ। ਪੁਲਸ ਨੇ ਬਦਮਾਸ਼ਾਂ ਦੀ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਭੂਤੋਵਾਲਾ ਦੇ ਕੋਲ ਜਾ ਕੇ ਪੁਲਸ ਨੇ ਇਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਪੁਲਸ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ। ਇਹ ਹਮਲੇ 'ਚ ਪੁਲਸ ਅਤੇ ਬਦਮਾਸ਼ਾਂ ਦੇ ਵਾਹਨ ਪਲਟ ਗਏ। ਬਦਮਾਸ਼ ਪੈਦਲ ਹੀ ਭੱਜਣ ਲੱਗੇ, ਜਿਸ ਤੋਂ ਬਾਅਦ ਪੁਲਸ ਨੇ ਬਦਮਾਸ਼ਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਬਦਮਾਸ਼ਾਂ ਦੀ ਪਛਾਣ ਰਹੀਸ਼, ਸਾਵੇਜ,ਨਸੀਮ,ਏਜਾਜ ਨਿਵਾਸੀ ਫਤਿਹਪੁਰ ਸਹਾਰਨਪੁਰ ਵਜੋਂ ਹੋਈ ਹੈ।