ਪੁਲਸ ਕਾਂਸਟੇਬਲ ਦੀ ਬਹਾਦਰੀ ਨੇ ਬਚਾਈ ਵਪਾਰੀ ਦੀ ਜਾਨ

Saturday, Jan 27, 2018 - 11:36 AM (IST)

ਪੁਲਸ ਕਾਂਸਟੇਬਲ ਦੀ ਬਹਾਦਰੀ ਨੇ ਬਚਾਈ ਵਪਾਰੀ ਦੀ ਜਾਨ

ਹੈਦਰਾਬਾਦ— ਇੱਥੋਂ ਦੇ ਚੇਰਲਾਪੱਲੀ ਇਲਾਕੇ 'ਚ ਇਕ ਪੁਲਸ ਕਾਂਸਟੇਬਲ ਨੇ ਆਪਣੀ ਵੀਰਤਾ ਦਾ ਪ੍ਰਦਰਸ਼ਨ ਕਰਦੇ ਹੋਏ ਇਕ ਵਪਾਰੀ ਦੀ ਜਾਨ ਬਚਾਈ ਹੈ। ਘਟਨਾ ਸ਼ੁੱਕਰਵਾਰ ਸ਼ਾਮ ਦੀ ਹੈ, ਜਦੋਂ 2 ਸਬਜ਼ੀ ਵਪਾਰੀਆਂ ਦਾ ਆਪਸੀ ਝਗੜਾ ਗੋਲੀਬਾਰੀ 'ਚ ਬਦਲ ਗਿਆ। ਚੇਰਲਪੱਲੀ ਦੇ ਈ.ਸੀ. ਨਗਰ ਇਲਾਕੇ ਦੇ ਸਥਾਨਕ ਪੈਟਰੋਲਿੰਗ ਮੋਬਾਇਲ ਪੁਲਸ ਨੂੰ 2 ਵਪਾਰੀਆਂ ਦਰਮਿਆਨ ਇਕ ਵਿਵਾਦ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਕਾਂਸਟੇਬਲ ਚਕਰਾਪਾਣੀ ਰੈੱਡੀ ਹਾਦਸੇ ਵਾਲੀ ਜਗ੍ਹਾ ਪੁੱਜੇ। ਉਨ੍ਹਾਂ ਨੇ ਦੇਖਿਆ ਕਿ ਦੋਹਾਂ 'ਚੋਂ ਇਕ ਵਪਾਰੀ ਗਜਰਾਜ ਸਿੰਘ ਨੇ ਦੂਜੇ ਵਪਾਰੀ ਦੇ ਉੱਪਰ ਬੰਦੂਕ ਤਾਨ ਰੱਖੀ ਹੈ। ਸਾਹਸ ਦਿਖਾਉਂਦੇ ਹੋਏ ਚਕਰਾਪਾਣੀ ਰੈੱਡੀ ਗਜਰਾਜ ਦੇ ਉੱਪਰ ਝਪਟੇ ਅਤੇ ਪਿਸਤੌਲ ਹਾਸਲ ਕਰਨ ਦੀ ਕੋਸ਼ਿਸ ਕੀਤੀ। ਇਸ ਹੱਥੋਪਾਈ ਦੌਰਾਨ ਦੋਸ਼ੀ ਗਜਰਾਜ ਸਿੰਘ ਨੂੰ ਇਕ ਗੋਲੀ ਲੱਗੀ ਗਈ। ਹਾਲਾਂਕਿ ਕੁਝ ਨੁਕਸਾਨ ਨਹੀਂ ਹੋਇਆ। ਬਾਅਦ 'ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤਰ੍ਹਾਂ ਕਾਂਸਟੇਬਲ ਚਕਰਾਪਾਣੀ ਨੇ ਦੂਜੇ ਵਪਾਰੀ ਦੀ ਜਾਨ ਬਚਾਈ।
ਜ਼ਿਕਰਯੋਗ ਹੈ ਕਿ ਦੋਸ਼ੀ ਗਜਰਾਜ ਸਿੰਘ ਇਕ ਸਬਜ਼ੀ ਵਪਾਰੀ ਹੈ ਅਤੇ ਉੱਤਰ ਪ੍ਰਦੇਸ਼ 'ਚ ਹਰਦੋਈ ਦੇ ਇਕ ਮੂਲ ਵਾਸੀ ਹਨ ਅਤੇ ਜਿਸ ਨਾਲ ਝਗੜਾ ਹੋਇਆ, ਡੀ. ਤੁਲਸੀ ਬਾਬੂ ਵੀ ਸਬਜ਼ੀ ਵਪਾਰੀ ਹੈ। ਦੋਹਾਂ ਪਾਸੇ ਕਈ ਲੋਕਾਂ ਨੂੰ ਝਗੜੇ 'ਚ ਸੱਟ ਲੱਗੀ ਸੀ। ਜ਼ਿਕਰਯੋਗ ਹੈ ਕਿ ਇਹ ਝਗੜਾ ਪਹਿਲਾ ਮੌਖਿਕ ਰੂਪ 'ਚ ਸ਼ੁਰੂ ਹੋਇਆ ਪਰ ਬਾਅਦ 'ਚ ਸਰੀਰਕ ਰੂਪ ਨਾਲ ਬਦਲ ਗਿਆ। ਕੁਸ਼ਾਈਗੁਡਾ ਪੁਲਸ ਨੇ ਇਸ ਮਾਮਲੇ ਨੂੰ ਭਾਰਤੀ ਸਜ਼ਾ ਜ਼ਾਬਤਾ (ਆਈ.ਪੀ.ਸੀ.) ਦੀਆਂ ਉੱਚਿਤ ਧਾਰਾਵਾਂ ਅਤੇ ਜਾਂਚ ਦੇ ਮਾਮਲੇ 'ਚ ਦਰਜ ਕੀਤਾ, ਜਦੋਂ ਕਿ ਬਹਾਦਰ ਕਾਂਸਟੇਬਲ ਚਕਰਾਪਾਣੀ ਰੈੱਡੀ ਨੂੰ ਸੀਨੀਅਰ ਅਧਿਕਾਰੀ ਵੱਲੋਂ ਉਨ੍ਹਾਂ ਦੇ ਸਾਹਸਪੂਰਨ ਕੰਮ ਲਈ 10 ਹਜ਼ਾਰ ਰੁਪਏ ਨਾਲ ਸਨਮਾਨਤ ਕੀਤਾ ਗਿਆ।


Related News