ਪੁਲਸ ਨੇ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਫੈਕਟਰੀ ਦਾ ਕੀਤਾ ਪਰਦਾਫਾਸ਼, ਦੋਸ਼ੀ ਗ੍ਰਿਫ਼ਤਾਰ
Saturday, Mar 09, 2024 - 08:31 PM (IST)
ਹਾਪੁੜ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਕਪੂਰਪੁਰ ਥਾਣਾ ਖੇਤਰ 'ਚ ਪੁਲਸ ਨੇ ਨਰੇਨਾ ਪਿੰਡ ਦੇ ਜੰਗਲ 'ਚ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਇਕ ਫੈਕਟਰੀ ਦਾ ਪਰਦਾਫਾਸ਼ ਕਰਦੇ ਹੋਏ ਇਕ ਤਸਕਰ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਐਡੀਸ਼ਨਲ ਪੁਲਸ ਸੁਪਰਡੈਂਟ (ਏ.ਐੱਸ.ਪੀ.) ਰਾਜਕੁਮਾਰ ਅਗਰਵਾਲ ਨੇ ਦੱਸਿਆ ਕਿ ਧੌਲਾਨਾ ਥਾਣਾ ਖੇਤਰ ਦੇ ਬਝੈੜਾ ਕਲਾ ਪਿੰਡ ਦੇ ਵਾਸੀ ਜਾਵੇਦ ਕਾਫ਼ੀ ਸਮੇਂ ਤੋਂ ਜੰਗਲ 'ਚ ਇਕ ਖੰਡਹਰਨੁਮਾ ਬਿਲਡਿੰਗ 'ਚ ਗੈਰ-ਕਾਨੂੰਨੀ ਹਥਿਆਰ ਬਣਾਉਣ ਦਾ ਧੰਦਾ ਕਰ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਮੁਖਬਿਰ ਦੀ ਸੂਚਨਾ 'ਤੇ ਪੁਲਸ ਨੇ ਉੱਥੇ ਛਾਪਾ ਮਾਰ ਕੇ ਜਾਵੇਦ ਨੂੰ ਗੈਰ-ਕਾਨੂੰਨੀ ਹਥਿਆਰ ਬਣਾਉਂਦੇ ਹੋਏ ਗ੍ਰਿਫ਼ਤਾਰ ਕਰ ਲਿਆ। ਏ.ਐੱਸ.ਪੀ. ਨੇ ਦੱਸਿਆ ਕਿ ਦੋਸ਼ੀ ਜਾਵੇਦ ਕੋਲੋਂ ਪੁਲਸ ਨੇ 10 ਗੈਰ-ਕਾਨੂੰਨੀ ਤਮੰਚੇ, ਇਕ ਰਾਈਫਲ, ਇਕ ਬੰਦੂਕ ਅਤੇ ਇਕ ਅਧਬਨਾ ਤਮੰਚਾ, ਕਾਰਤੂਸ ਅਤੇ ਹਥਿਆਰ ਬਣਾਉਣ ਦਾ ਔਜਾਰ, ਮਸ਼ੀਨ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਵੇਦ ਸ਼ਾਤਿਰ ਕਿਸਮ ਦਾ ਅਪਰਾਧੀ ਹੈ ਅਤੇ ਤਮੰਚੇ ਨੂੰ 5 ਤੋਂ 7 ਹਜ਼ਾਰ ਰੁਪਏ, ਰਾਈਫਲ ਨੂੰ 15 ਅਤੇ 20 ਹਜ਼ਾਰ ਰੁਪਏ ਅਤੇ ਬੰਦੂਕ 10 ਤੋਂ 12 ਹਜ਼ਾਰ ਰੁਪਏ 'ਚ ਵੇਚਦਾ ਹੈ। ਜਾਵੇਦ ਖ਼ਿਲਾਫ਼ ਪਹਿਲਾਂ ਵੀ ਅਪਰਾਧਕ ਮਾਮਲੇ ਦਰਜ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e