''ਪੈਂਟ ਉਤਾਰੀ, ਦਿਖਾਇਆ ਪ੍ਰਾਈਵੇਟ ਪਾਰਟ'', ਅਰਮੀ ਅਫਸਰ ਦੀ ਮੰਗੇਤਰ ਨਾਲ ਥਾਣੇ ''ਚ ਟੱਪੀਆਂ ਬੇਰਹਿਮੀ ਦੀਆਂ ਹੱਦਾਂ

Friday, Sep 20, 2024 - 06:16 PM (IST)

ਭੁਵਨੇਸ਼ਵਰ- ਰੋਡਰੇਜ ਦੀ ਸ਼ਿਕਾਇਤ ਲਿਖਵਾਉਣ ਪੁਲਸ ਥਾਣੇ ਪਹੁੰਚੇ ਆਰਮੀ ਅਫਸਰ ਅਤੇ ਉਨ੍ਹਾਂ ਦੇ ਮੰਗੇਤਰ ਦੇ ਨਾਲ ਓਡੀਸ਼ਾ ਪੁਲਸ ਵੱਲੋਂ ਬੇਰਹਿਮੀ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਵੱਲੋਂ ਦੱਸੀ ਗਈ ਤਸ਼ੱਦਦ ਦੀ ਘਟਨਾ ਹੈਰਾਨ ਕਰਨ ਵਾਲੀ ਹੈ। ਫੌਜੀ ਅਧਿਕਾਰੀ ਦੀ ਮੰਗੇਤਰ ਨੇ ਪੁਲਸ 'ਤੇ ਉਸ ਦੇ ਹੱਥ-ਪੈਰ ਬੰਨ੍ਹਣ ਹੀ ਨਹੀਂ ਸਗੋਂ ਕੁੱਟਮਾਰ ਕਰਨ ਦਾ ਦੋਸ਼ ਲਾਇਆ ਹੈ। ਅਸਲ 'ਚ ਪੈਂਟ ਉਤਾਰਨ, ਪ੍ਰਾਈਵੇਟ ਪਾਰਟਸ ਦਿਖਾਉਣ ਅਤੇ ਬਲਾਤਕਾਰ ਦੀ ਧਮਕੀ ਦੇਣ ਵਰਗੇ ਗੰਭੀਰ ਦੋਸ਼ ਵੀ ਲਾਏ ਗਏ ਹਨ।

ਮਾਮਲਾ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਦਾ ਹੈ। ਪੁਲਸ ਦੀ ਬੇਰਹਿਮੀ ਦਾ ਸਾਹਮਣਾ ਕਰਨ ਵਾਲੇ ਫੌਜੀ ਅਧਿਕਾਰੀ ਸਿੱਖ ਰੈਜੀਮੈਂਟ ਦਾ ਹਿੱਸਾ ਹਨ। ਉਨ੍ਹਾਂ ਦੀ ਮੰਗੇਤਰ ਭੁਵਨੇਸ਼ਵਰ ਵਿੱਚ ਆਪਣਾ ਰੈਸਟੋਰੈਂਟ ਚਲਾਉਂਦੀ ਹੈ। ਮਹਿਲਾ ਨੇ ਨਿਊਜ਼ ਏਜੰਸੀ ਨੂੰ ਦੱਸਿਆ, 'ਮੈਂ ਰਾਤ ਨੂੰ ਕਰੀਬ 1 ਵਜੇ ਆਪਣਾ ਰੈਸਟੋਰੈਂਟ ਬੰਦ ਕਰਕੇ ਘਰ ਪਰਤ ਰਹੀ ਸੀ। ਫਿਰ ਕੁਝ ਨੌਜਵਾਨਾਂ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ। ਅਸੀਂ ਪੁਲਸ ਦੀ ਮਦਦ ਲੈਣ ਬਾਰੇ ਸੋਚਿਆ ਅਤੇ ਸਿੱਧੇ ਭਰਤਪੁਰ ਥਾਣੇ ਚਲੇ ਗਏ।

ਲੇਡੀ ਕਾਂਸਟੇਬਲ ਨੇ ਵੀ ਕੀਤਾ ਦੁਰਵਿਵਹਾਰ

ਅਰਮੀ ਅਫਸਰ ਦੀ ਮੰਗੇਤਰ ਨੇ ਅੱਗੇ ਦੱਸਿਆ ਕਿ 'ਜਦੋਂ ਅਸੀਂ ਭਰਤਪੁਰ ਥਾਣੇ ਪਹੁੰਚੇ ਤਾਂ ਸਿਵਲ ਡਰੈੱਸ 'ਚ ਇਕ ਮਹਿਲਾ ਕਾਂਸਟੇਬਲ ਉਥੇ ਮੌਜੂਦ ਸੀ। ਅਸੀਂ ਕਾਂਸਟੇਬਲ ਨੂੰ ਐੱਫ.ਆਈ.ਆਰ. ਦਰਜ ਕਰਨ ਅਤੇ ਬਦਮਾਸ਼ਾਂ ਨੂੰ ਫੜਨ ਲਈ ਗਸ਼ਤ ਵਾਹਨ ਭੇਜਣ ਦੀ ਬੇਨਤੀ ਕੀਤੀ ਪਰ ਮਹਿਲਾ ਕਾਂਸਟੇਬਲ ਨੇ ਸਾਡੀ ਮਦਦ ਕਰਨ ਦੀ ਬਜਾਏ ਸਾਡੇ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦੇਰ ਬਾਅਦ ਕੁਝ ਹੋਰ ਪੁਲਸ ਮੁਲਾਜ਼ਮ ਵੀ ਥਾਣੇ ਪਹੁੰਚ ਗਏ ਅਤੇ ਫ਼ੌਜੀ ਅਧਿਕਾਰੀ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ।

ਅਰਮੀ ਅਫਸਰ ਨੂੰ ਹਵਾਲਾਤ 'ਚ ਕੀਤਾ ਬੰਦ

ਔਰਤ ਨੇ ਕਿਹਾ, 'ਪੁਲਸ ਵਾਲਿਆਂ ਨੂੰ ਕਿਸੇ ਗੱਲ 'ਤੇ ਗੁੱਸਾ ਆ ਗਿਆ। ਉਨ੍ਹਾਂ ਨੇ ਮੇਰੇ ਮੰਗੇਤਰ (ਫੌਜੀ ਅਧਿਕਾਰੀ) ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ। ਮੈਂ ਪੁਲਸ ਵਾਲਿਆਂ ਨੂੰ ਕਿਹਾ ਕਿ ਇਹ ਗੈਰ-ਕਾਨੂੰਨੀ ਹੈ, ਪੁਲਸ ਕਿਸੇ ਫੌਜੀ ਅਫਸਰ ਨੂੰ ਹਿਰਾਸਤ ਵਿਚ ਨਹੀਂ ਰੱਖ ਸਕਦੀ। ਇਹ ਕਹਿੰਦੇ ਹੀ ਦੋ ਮਹਿਲਾ ਪੁਲਸ ਮੁਲਾਜ਼ਮਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਨੇ ਮੇਰੀ ਗਰਦਨ ਫੜਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਨ੍ਹਾਂ ਦੇ ਹੱਥ 'ਤੇ ਦੰਦੀ ਵੱਢ ਦਿੱਤੀ।

ਛਾਤੀ 'ਚ ਮਾਰੀਆਂ ਲੱਤਾਂ

ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਮਹਿਲਾ ਨੇ ਏਜੰਸੀ ਨੂੰ ਦੱਸਿਆ, 'ਮੇਰੀ ਕੁੱਟਮਾਰ ਕਰਨ ਤੋਂ ਬਾਅਦ ਮਹਿਲਾ ਪੁਲਸ ਮੁਸਾਜ਼ਮਾਂ ਨੇ ਮੇਰੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਮੈਨੂੰ ਕਮਰੇ 'ਚ ਬੰਦ ਕਰ ਦਿੱਤਾ। ਕੁਝ ਦੇਰ ਬਾਅਦ ਇੱਕ ਪੁਰਸ਼ ਪੁਲਸ ਮੁਲਾਜ਼ਮ ਨੇ ਦਰਵਾਜ਼ਾ ਖੋਲ੍ਹਿਆ। ਉਸਨੇ ਇੱਕ ਤੋਂ ਬਾਅਦ ਇੱਕ ਕਈ ਵਾਰ ਮੇਰੀ ਛਾਤੀ 'ਤੇ ਲੱਤਾਂ ਮਾਰੀਆਂ। ਉਸਨੇ ਮੇਰੀ ਪੈਂਟ ਲਾਹ ਦਿੱਤੀ। ਇਸ ਤੋਂ ਬਾਅਦ ਪੁਲਸ ਵਾਲੇ ਨੇ ਆਪਣੀ ਪੈਂਟ ਉਤਾਰ ਦਿੱਤੀ ਅਤੇ ਮੈਨੂੰ ਆਪਣਾ ਗੁਪਤ ਅੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਪੁਲਸ ਵਾਲੇ ਨੇ ਮੈਨੂੰ ਪੁੱਛਿਆ ਕਿ ਤੁਸੀਂ ਕਿੰਨਾ ਚਿਰ ਚੁੱਪ ਰਹਿਣਾ ਚਾਹੁੰਦੇ ਹੋ? ਮਹਿਲਾ ਨੇ ਪੁਲਸ ਮੁਲਾਜ਼ਮ 'ਤੇ ਉਸ ਨਾਲ ਰੇਪ ਦੀ ਧਮਕੀ ਦੇਣ ਦਾ ਵੀ ਦੋਸ਼ ਲਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਫੌਜੀ ਅਧਿਕਾਰੀ ਦੀ ਮੰਗੇਤਰ ਇੱਕ ਵਕੀਲ ਅਤੇ ਉਦਯੋਗਪਤੀ ਹੈ। ਉਸ ਦੇ ਪਿਤਾ ਸੇਵਾਮੁਕਤ ਬ੍ਰਿਗੇਡੀਅਰ ਹਨ।

ਕ੍ਰਾਈਮ ਬ੍ਰਾਂਚ ਨੇ ਸ਼ੁਰੂ ਕੀਤੀ ਮਾਮਲੇ ਦੀ ਜਾਂਚ

ਡੀ.ਐੱਸ.ਪੀ. ਨਰਿੰਦਰ ਕੁਮਾਰ ਬੇਹੜਾ ਦੀ ਅਗਵਾਈ ਵਿੱਚ ਕ੍ਰਾਈਮ ਬ੍ਰਾਂਚ ਦੀ 5 ਮੈਂਬਰੀ ਟੀਮ ਨੇ ਘਟਨਾ ਦੀ ਜਾਂਚ ਲਈ ਭਰਤਪੁਰ ਥਾਣੇ ਦਾ ਦੌਰਾ ਕੀਤਾ ਹੈ। ਟੀਮ ਨੇ ਚਾਰ ਘੰਟੇ ਤੋਂ ਵੱਧ ਸਮੇਂ ਤੱਕ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ। ਹਾਲਾਂਕਿ, ਜਾਂਚ ਵਿੱਚ ਮੁਸ਼ਕਲਾਂ ਆਈਆਂ, ਅਸਲ ਵਿੱਚ ਥਾਣੇ ਵਿੱਚ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ ਅਤੇ ਆਈ.ਆਈ.ਸੀ. ਦੀਨਾਕ੍ਰਿਸ਼ਨ ਮਿਸ਼ਰਾ ਪੁੱਛਗਿੱਛ ਦੌਰਾਨ ਗੈਰਹਾਜ਼ਰ ਸਨ।


Rakesh

Content Editor

Related News