ਜੰਮੂ ਕਸ਼ਮੀਰ : ਪੁਲਸ ਨੇ ਅੱਤਵਾਦੀ ਅਤੇ ਉਸ ਦੇ ਸਹਿਯੋਗੀ ਨੂੰ ਕੀਤਾ ਗ੍ਰਿਫ਼ਤਾਰ, ਹਥਿਆਰ ਬਰਾਮਦ

Friday, Sep 08, 2023 - 06:28 PM (IST)

ਸ਼੍ਰੀਨਗਰ (ਵਾਰਤਾ)- ਸੁਰੱਖਿਆ ਫ਼ੋਰਸਾਂ ਨੇ ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਇਕ ਹਾਈਬ੍ਰਿਡ ਅੱਤਵਾਦੀ ਅਤੇ ਉਸ ਦੇ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਫ਼ੌਜ ਦੀ 53 ਰਾਸ਼ਟਰੀ ਰਾਈਫ਼ਲਜ਼ ਨਾਲ ਮਿਲ ਕੇ ਬਡਗਾਮ ਜ਼ਿਲ੍ਹੇ ਦੇ ਪਾਖਰਪੋਰਾ ਇਲਾਕੇ 'ਚ ਦੋਹਾਂ ਨੂੰ ਫੜ ਲਿਆ। ਪੁਲਸ ਨੇ ਦੋਹਾਂ ਦੀ ਪਛਾਣ ਤਨਵੀਰ ਅਹਿਮਦ ਭੱਟ, ਇਕ ਹਾਈਬ੍ਰਿਡ ਅੱਤਵਾਦੀ ਅਤੇ ਉਸ ਦੇ ਸਹਿਯੋਗੀ ਯਾਵਰ ਮਕਬੂਲ ਗਨਈ ਵਜੋਂ ਕੀਤੀ ਹੈ। ਦੋਵੇਂ ਕਾਰਾਪੋਰਾ ਚਰਾਰ-ਸ਼ਰੀਫ਼ ਦੇ ਵਾਸੀ ਹੈ। 

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਸੁਰੱਖਿਆ ਫ਼ੋਰਸਾਂ ਨੇ ਹਥਿਆਰ ਅਤੇ ਗੋਲਾ ਬਾਰੂਦ ਕੀਤਾ ਬਰਾਮਦ

ਪੁਲਸ ਨੇ ਕਿਹਾ ਕਿ ਦੋਵੇਂ 'ਦਿ ਰੈਂਜਿਸਟੈਂਸ ਫਰੰਟ ਨਾਲ ਕੰਮ ਕਰ ਰਹੇ ਸਨ, ਜਿਸ ਨੂੰ ਲਸ਼ਕਰ-ਏ-ਤੋਇਬਾ ਦਾ ਛਾਇਆ ਸਮੂਹ ਮੰਨਿਆ ਜਾਂਦਾ ਹੈ। ਇਕ ਪੁਲਸ ਬੁਲਾਰੇ ਨੇ ਕਿਹਾ,''ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਦੋਵੇਂ ਪਖੇਰਪੋਰਾ ਇਲਾਕੇ 'ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ/ਟੀਆਰਐੱਫ ਦੇ ਬੈਨਰ ਹੇਠ ਕੰਮ ਕਰ ਰਹੇ ਸਨ।'' ਉਨ੍ਹਾਂ ਕਿਹਾ,''ਦੋਹਾਂ ਦੇ ਕਬਜ਼ੇ 'ਚੋਂ ਇਕ ਪਿਸਤੌਲ, ਇਕ ਪਿਸਤੌਲ ਮੈਗਜ਼ੀਨ, 9 ਰਾਊਂਡ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਸਮੇਤ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ। ਪੁਲਸ ਬੁਲਾਰੇ ਨੇ ਦੱਸਿਆ ਕਿ ਪੁਲਸ ਸਟੇਸ਼ਨ ਚਰਾਰ-ਏ-ਸ਼ਰੀਫ਼ 'ਚ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News