ਓਵੈਸੀ ਦੇ ਕਾਫ਼ਲੇ ''ਤੇ ਹਮਲਾ ਮਾਮਲਾ : ਪੁਲਸ ਨੇ ਹਮਲਾਵਰਾਂ ਨੂੰ ਪਿਸਤੌਲ ਵੇਚਣ ਵਾਲਾ ਕੀਤਾ ਗ੍ਰਿਫ਼ਤਾਰ

Saturday, Feb 12, 2022 - 06:12 PM (IST)

ਹਾਪੁੜ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਹਾਪੁੜ 'ਚ ਪਿਲਖੁਵਾ ਕੋਤਵਾਲੀ ਪੁਲਸ ਨੇ ਏ.ਆਈ.ਐੱਮ.ਆਈ.ਐੱਮ. ਦੇ ਮੁਖੀ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਦੇ ਕਾਫ਼ਲੇ 'ਤੇ ਹਮਲੇ ਦੇ ਦੋਸ਼ੀਆਂ ਨੂੰ ਪਿਸਤੌਲ ਵੇਚਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਵਿਚ, ਅਦਾਲਤ ਨੇ ਇਸ ਹਮਲੇ ਦੇ ਦੋਵੇਂ ਦੋਸ਼ੀ ਨੌਜਵਾਨਾਂ ਸਚਿਨ ਅਤੇ ਸ਼ੁਭਮ ਨੂੰ 24 ਘੰਟਿਆਂ ਲਈ ਪੁਲਸ ਹਿਰਾਸਤ 'ਚ ਭੇਜ ਦਿੱਤਾ ਹੈ। ਪੁਲਸ ਦੋਵੇਂ ਦੋਸ਼ੀਆਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਸਰਵੇਸ਼ ਕੁਮਾਰ ਮਿਸ਼ਰ ਨੇ ਦੱਸਿਆ ਕਿ ਪੁਲਸ ਓਵੈਸੀ ਦੇ ਕਾਫ਼ਲੇ 'ਤੇ ਹਮਲੇ ਮਾਮਲੇ 'ਚ ਸਾਰੇ ਅਹਿਮ ਪਹਿਲੂਆਂ 'ਤੇ ਧਿਆਨ ਦੇ ਰਹੀ ਹੈ ਅਤੇ ਇਸੇ ਕ੍ਰਮ 'ਚ ਉਸ ਨੇ ਦੋਸ਼ੀ ਸਚਿਨ ਨੂੰ ਪਿਸਤੌਲ ਉਪਲੱਬਧ ਕਰਵਾਉਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਹੈਵਾਨ ਪਤੀ ਨੇ ਪਤਨੀ ਨੂੰ ਜਿਊਂਦੇ ਸਾੜਿਆ, ਗੁਆਂਢੀਆਂ ਨੇ ਪੁੱਛਿਆ-ਕਿਵੇਂ ਦੀ ਬਦਬੂ ਹੈ ਤਾਂ ਬੋਲਿਆ- ਮਾਸ ਭੁੰਨ ਰਿਹਾ ਹਾਂ

ਮਿਸ਼ਰ ਨੇ ਦੱਸਿਆ ਕਿ ਪਿਸਤੌਲ ਉਪਲੱਬਧ ਕਰਾਉਣ ਵਾਲੇ ਦੀ ਪਛਾਣ ਮੇਰਠ ਦੇ ਮੁੰਡਾਲੀ ਥਾਣਾ ਖੇਤਰ ਦੇ ਨੰਗਲਾਮਲ ਦੇ ਵਾਸੀ ਆਲਿਮ ਦੇ ਰੂਪ 'ਚ ਹੋਈ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਆਲਿਮ ਨੇ 1.20 ਲੱਖ ਰੁਪਏ 'ਚ 2 ਪਿਸਤੌਲਾਂ ਅਤੇ 40 ਕਾਰਤੂਸ ਸਚਿਨ ਨੂੰ ਵੇਚੇ ਸਨ। ਮਿਸ਼ਰ ਅਨੁਸਾਰ ਆਲਿਮ ਬਿਹਾਰ ਤੋਂ ਟਰੱਕ ਚਾਲਕਾਂ ਦੇ ਮਾਧਿਅਮ ਨਾਲ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਦਾ ਸੀ। ਪੁਲਸ ਅਧਿਕਾਰੀ ਅਨੁਸਾਰ ਇਸ ਤੋਂ ਇਲਾਵਾ ਪੁਲਸ ਨੇ ਦੋਸ਼ੀਆਂ ਤੋਂ ਪੁੱਛ-ਗਿੱਛ ਲਈ ਅਦਾਲਤ ਤੋਂ ਹਿਰਾਸਤ ਦੀ ਪ੍ਰਾਰਥਨਾ ਕੀਤੀ ਸੀ, ਜਿਸ 'ਤੇ ਕੋਰਟ ਨੇ 24 ਘੰਟਿਆਂ ਦੀ ਹਿਰਾਸਤ ਮਨਜ਼ੂਰ ਕੀਤੀ ਹੈ। ਮਿਸ਼ਰ ਅਨੁਸਾਰ ਪੁਲਸ ਉਨ੍ਹਾਂ ਤੋਂ ਪੁੱਛ-ਗਿੱਛ ਕਰ ਰਹੀ ਹੈ ਤਾਂ ਕਿ ਹਮਲੇ ਦੇ ਕਾਰਨਾਂ ਅਤੇ ਪੂਰੀ ਸਾਜਿਸ਼ ਦਾ ਪਤਾ ਲਗਾਇਆ ਜਾ ਸਕੇ। ਹਾਲ 'ਚ ਉੱਤਰ ਪ੍ਰਦੇਸ਼ 'ਚ ਚੋਣ ਪ੍ਰਚਾਰ ਤੋਂ ਪਰਤ ਰਹੇ ਓਵੈਸੀ ਦੀ ਗੱਡੀ 'ਤੇ ਗੋਲੀਆਂ ਚਲਾਈਆਂ ਗਈਆਂ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News