16 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਮਾਮਲੇ ''ਚ ਪੁਲਸ ਨੂੰ ਮਿਲੀ ਸਫ਼ਲਤਾ, 2 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
Friday, Oct 13, 2023 - 06:20 PM (IST)
ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਸ਼ਹਿਰ 'ਚ ਪੁਲਸ ਨੇ ਆਰਥਿਕ ਅਪਰਾਧ ਨਾਲ ਜੁੜੇ ਇਕ ਮਾਮਲੇ 'ਚ ਭੂਮਿਕਾ ਲਈ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮਾਮਲਾ ਭੁਗਤਾਨ ਸੇਵਾ ਪ੍ਰਦਾਤਾ ਦੀ ਪ੍ਰਣਾਲੀ 'ਚ ਸੇਂਧ ਲਗਾਉਣ ਅਤੇ 16,180 ਕਰੋੜ ਰੁਪਏ ਤੋਂ ਵੱਧ ਦੀ ਹੇਰਾਫੇਰੀ ਨਾਲ ਜੁੜਿਆ ਹੈ। ਇਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਵੀਰਵਾਰ ਨੂੰ ਭਾਯੰਦਰ ਦੇ ਅਨੂਪ ਦੁਬੇ (26) ਅਤੇ ਮੁੰਬਈ ਵਾਸੀ ਸੰਜੇ ਨਾਮਦੇਵ ਗਾਇਕਵਾੜ (42) ਨੂੰ ਗ੍ਰਿਫ਼ਤਾਰ ਕੀਤਾ।
ਇਹ ਵੀ ਪੜ੍ਹੋ : ਕਤਲ ਦੇ 49 ਸਾਲ ਪੁਰਾਣੇ ਮਾਮਲੇ 'ਚ ਆਇਆ ਫ਼ੈਸਲਾ, 80 ਸਾਲਾ ਬਜ਼ੁਰਗ ਨੂੰ ਸੁਣਾਈ ਗਈ ਉਮਰ ਕੈਦ
ਪੁਲਸ ਅਨੁਸਾਰ ਧੋਖਾਧੜੀ ਕਾਫ਼ੀ ਸਮੇਂ ਤੋਂ ਹੋ ਰਹੀ ਸੀ ਪਰ ਇਸ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਅਪ੍ਰੈਲ 2023 'ਚ ਕੰਪਨੀ ਦੀ ਭੁਗਤਾਨ ਪ੍ਰਣਾਲੀ ਨੂੰ 'ਹੈਕ' ਕਰ ਕੇ 25 ਕਰੋੜ ਰੁਪਏ ਕੱਢ ਲਏ ਜਾਣ ਦੀ ਸ਼ਿਕਾਇਤ ਸ਼੍ਰੀਨਗਰ ਪੁਲਸ ਥਾਣੇ 'ਚ ਦਰਜ ਕਰਵਾਈ ਗਈ। ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਸਾਈਬਰ ਸੈੱਲ ਦੀ ਟੀਮ ਨੂੰ 16,180 ਕਰੋੜ ਰੁਪਏ ਤੋਂ ਜ਼ਿਆਦਾ ਦੇ ਸ਼ੱਕੀ ਲੈਣ-ਦੇਣ ਦਾ ਪਤਾ ਲੱਗਾ। ਸ਼ਹਿਰ ਦੀ ਨੌਪਾੜਾ ਪੁਲਸ ਨੇ 6 ਅਕਤੂਬਰ ਨੂੰ 5 ਲੋਕਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 420 (ਧੋਖਾਧੜੀ), 409 (ਅਪਰਾਧਕ ਵਿਸ਼ਵਾਸਘਾਤ), 467, 468 (ਜਾਲਸਾਜ਼ੀ), 120 ਬੀ (ਅਪਰਾਧਕ ਸਾਜਿਸ਼) ਅਤੇ 34 (ਆਮ ਇਰਾਦਾ) ਅਤੇ ਸੂਚਨਾ ਤਕਨਾਲੋਜੀ ਐਕਟ ਦੇ ਪ੍ਰਬੰਧਾਂ ਅਧੀਨ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤ ਅਨੁਸਾਰ, ਦੋਸ਼ੀਆਂ 'ਚ ਸ਼ਾਮਲ ਜਿਤੇਂਦਰ ਪਾਂਡੇ ਨੇ ਪਹਿਲੇ ਬੈਂਕਾਂ 'ਚ ਵਿਕਰੀ ਪ੍ਰਬੰਧਕ ਵਜੋਂ 8 ਤੋਂ 10 ਸਾਲ ਤੱਕ ਕੰਮ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8