ਕੈਨੇਡਾ ''ਚ ਭਾਰਤੀ ਵਿਦਿਆਰਥੀ ਦੇ ਕਤਲ ਦਾ ਸ਼ੱਕੀ ਗ੍ਰਿਫ਼ਤਾਰ : ਪੁਲਸ
Wednesday, Apr 13, 2022 - 02:20 AM (IST)
ਟੋਰਾਂਟੋ-ਟੋਰਾਂਟੋ ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡਾ 'ਚ 21 ਸਾਲਾ ਵਿਦਿਆਰਥੀ ਕਾਰਤਿਕ ਵਾਸੁਦੇਵ ਦਾ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਾਰਤਿਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦਾ ਨਿਵਾਸੀ ਸੀ ਅਤੇ ਜਨਵਰੀ 'ਚ ਪੜ੍ਹਾਈ ਲਈ ਕੈਨੇਡਾ ਗਿਆ ਸੀ। ਸੈਂਟ ਜੈਮਸ ਟਾਊਨ ਦੇ ਸ਼ੇਰਬੋਰਨ ਟੀ.ਟੀ.ਸੀ. ਸਟੇਸ਼ਨ ਦੇ ਗਲੇਨ ਰੋਡ ਪ੍ਰਵੇਸ਼ ਦੁਆਰ 'ਤੇ ਵੀਰਵਾਰ ਨੂੰ ਕਾਰਕਿਤ ਦਾ ਗੋਲੀ ਮਾਰ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਪਾਕਿ ਦੇ ਨਵੇਂ PM ਸ਼ਾਹਬਾਜ਼ ਸ਼ਰੀਫ਼ ਕਰ ਸਕਦੇ ਹਨ ਸਾਊਦੀ ਅਰਬ ਤੇ ਚੀਨ ਦਾ ਦੌਰਾ
ਉਸ ਨੂੰ ਹਸਤਪਾਲ ਲਿਜਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਟੋਰਾਂਟੋ ਪੁਲਸ ਦੇ ਮੁਖੀ ਜੈਮਜ਼ ਰੇਮਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਾਰਤਿਕ ਸ਼ੇਰਬੋਰਨ ਸਬਵੇ ਸਟੇਸ਼ਨ ਦੇ ਬਾਹਰ ਹੀ ਸੀ ਜਦ ਇਕ ਅਣਜਾਣ ਵਿਅਕਤੀ ਉਸ ਦੇ ਕੋਲ ਆਇਆ ਅਤੇ ਕਈ ਵਾਰ ਗੋਲੀਆਂ ਚਲਾਈਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਸ਼ੱਕੀ ਦੀ ਪਛਾਣ ਰਿਚਾਰਡ ਜੋਨਾਥਨ ਐਡਵਿਨ ਵਜੋਂ ਕੀਤੀ ਹੈ ਜਿਸ 'ਤੇ ਪਿਛਲੇ ਸ਼ਨੀਵਾਰ ਨੂੰ ਹੋਏ ਇਕ ਹੋਰ ਵਿਅਕਤੀ 'ਤੇ ਕਤਲ ਕਰਨ ਦਾ ਦੋਸ਼ ਹੈ। ਰੇਮਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੋਵਾਂ ਕਤਲਾਂ ਦਾ ਜ਼ਿੰਮੇਵਾਰ ਸ਼ੱਕੀ ਪੁਲਸ ਦੀ ਹਿਰਾਸਤ 'ਚ ਹੈ।
ਇਹ ਵੀ ਪੜ੍ਹੋ : ਬਾਈਡੇਨ ਨੂੰ ਨਿਊਯਾਰਕ ਸਬਵੇ ਗੋਲੀਬਾਰੀ ਦੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਸੀ : ਵ੍ਹਾਈਟ ਹਾਊਸ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ