150 ਰੁਪਏ ਪਿੱਛੇ ਮਾਰ''ਤਾ ਬੰਦਾ ! ਸਨਸਨੀਖੇਜ਼ ਵਾਰਦਾਤ ਨਾਲ ਕੰਬ ਗਈ ਦਿੱਲੀ, ਪੁਲਸ ਨੇ 3 ਨੂੰ ਕੀਤਾ ਕਾਬੂ
Wednesday, Jun 24, 2026 - 01:33 PM (IST)
ਨਵੀਂ ਦਿੱਲੀ- ਪੱਛਮੀ ਦਿੱਲੀ ਦੇ ਤਿਲਕ ਨਗਰ ਇਲਾਕੇ 'ਚ ਸਿਰਫ਼ 150 ਰੁਪਏ ਨੂੰ ਲੈ ਕੇ ਵਿਵਾਦ ਕਾਰਨ ਇਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਪੁਲਸ ਨੇ ਤਿੰਨ ਨਾਬਾਲਗਾਂ ਨੂੰ ਫੜਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੱਛਣੀ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ (ਡੀਸੀਪੀ) ਹਰੇਸ਼ਵਰ ਵੀ. ਸਵਾਮੀ ਨੇ ਦੱਸਿਆ ਤਿ ਤਿਲਕ ਨਗਰ ਥਾਣੇ ਨੂੰ ਸੋਮਵਾਰ ਨੂੰ ਇਕ ਕੁੜੀ ਦਾ ਫੋਨ ਆਇਆ, ਜਿਸ ਨੇ ਆਪਣੇ ਭਰਾ ਪਾਰਸ ਨੂੰ ਚਾਕੂ ਮਾਰੇ ਜਾਣ ਅਤੇ ਉਸ ਨੂੰ ਡੀਡੀਯੂ (ਦੀਨ ਦਿਆਲ ਉਪਾਧਿਆਏ) ਹਸਪਤਾਲ ਲਿਜਾਉਣ ਦੀ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਪਿੱਠ ਅਤੇ ਖੱਬੇ ਪੱਟ 'ਤੇ ਗੰਭੀਰ ਜ਼ਖ਼ਮਾਂ ਕਾਰਨ ਪਾਰਸ (23) ਦੀ ਇਲਾਜ ਦੌਰਾਨ ਮੌਤ ਹੋ ਗਈ।
ਇਸ ਸੰਬੰਧ 'ਚ ਪੁਲਸ ਨੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੇ ਕਤਲ ਸਮੇਤ ਹੋਰ ਧਾਰਾਵਾਂ ਦੇ ਅਧੀਨ ਐੱਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਸਵਾਮੀ ਨੇ ਦੱਸਿਆ ਕਿ ਪੁਲਸ ਟੀਮ ਨੇ ਇਲਾਕੇ ਦੀ ਸੀਸੀਟੀਵੀ ਫੁਟੇਜ ਦੇਖੀ ਅਤੇ ਸਥਾਨਕ ਖੁਫੀਆ ਜਾਣਕਾਰੀ ਜੁਟਾਈ ਅਤੇ ਇਸ ਦੇ ਆਧਾਰ 'ਤੇ ਵਾਰਦਾਤ ਦੇ ਕੁਝ ਹੀ ਘੰਟਿਆਂ ਦੇ ਅੰਦਰ ਚੌਖੰਡੀ ਦੇ ਬੀ-ਬਲਾਕ ਸਥਿਤ ਇਕ ਸਥਾਨਕ ਪਾਰਕ ਤੋਂ 15 ਅਤੇ 16 ਸਾਲ ਦੇ ਤਿੰਨ ਮੁੰਡਿਆਂ ਨੂੰ ਫੜ ਲਿਆ।
ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਮੁੰਡਿਆਂ ਨੇ ਖੁਲਾਸਾ ਕੀਤਾ ਕਿ ਕਰੀਬ 40-45 ਦਿਨ ਪਹਿਲੇ ਪੀੜਤ ਨੇ ਉਨ੍ਹਾਂ 'ਤੋਂ ਜ਼ਬਰਨ 150 ਰੁਪਏ ਲੈ ਲਏ ਸਨ ਅਤੇ ਉਹ ਪੈਸੇ ਵਾਪਸ ਨਹੀਂ ਕਰ ਰਿਹਾ ਸੀ। ਸਵਾਮੀ ਅਨੁਸਾਰ, ਨਾਬਾਲਗਾਂ ਨੇ ਦੱਸਿਆ ਕਿ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਉਨ੍ਹਾਂ ਨੂੰ ਪਾਰਸ ਨੂੰ ਰੋਕਿਆ ਅਤੇ ਪੈਸੇ ਨਾ ਦੇਣ ਦੀ ਗੱਲ 'ਤੇ ਉਨ੍ਹਾਂ ਵਿਚਾਲੇ ਝਗੜਾ ਹੋਇਆ। ਜਿਸ ਤੋਂ ਬਾਅਦ ਇਕ ਨਾਬਾਲਗ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਤਿੰਨੋਂ ਨਾਬਾਲਗਾਂ ਨੂੰ ਕਿਸ਼ੋਰ ਨਿਆਂ ਬੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
