ਸਰਦੀਆਂ ''ਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਨੇ ਜਾਰੀ ਕੀਤਾ ਐਕਸ਼ਨ ਪਲਾਨ
Friday, Jun 19, 2026 - 01:45 PM (IST)
ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ 'ਪ੍ਰੋਐਕਟਿਵ ਵਿੰਟਰ ਏਅਰ ਕੁਆਲਿਟੀ ਮੈਨੇਜਮੈਂਟ ਫ੍ਰੇਮਵਰਕ' ਦਾ ਐਲਾਨ ਕੀਤਾ। ਇਸ ਦੇ ਅਧੀਨ, ਰਾਜਧਾਨੀ ਦੇ ਬਾਹਰ ਰਜਿਸਟਰਡ ਨਾਨ-BS VI ਕਮਰਸ਼ੀਅਲ ਗੱਡੀਆਂ ਨੂੰ ਨਵੰਬਰ ਤੋਂ ਜਨਵਰੀ ਵਿਚਾਲੇ ਸ਼ਹਿਰ 'ਚ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਇਕ ਬਿਆਨ 'ਚ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਇਸ ਫ੍ਰੇਮਵਰਕ ਦੇ ਅਧੀਨ, ਸਿਰਫ਼ ਉਨ੍ਹਾਂ ਗੱਡੀਆਂ ਨੂੰ ਦਿੱਲੀ 'ਚ ਪੈਟਰੋਲ ਪੰਪਾਂ 'ਤੇ ਫਿਊਲ ਮਿਲੇਗਾ, ਜਿਨ੍ਹਾਂ ਕੋਲ ਵੈਲਿਡ 'ਪਾਲਿਊਸ਼ਨ ਅੰਡਰ ਕੰਟਰੋਲ ਸਰਟੀਫਿਕੇਟ (PUCC) ਹੋਵੇਗਾ।
ਇਹ ਤੁਰੰਤ ਸਾਫ਼ ਨਹੀਂ ਹੋ ਸਕਿਆ ਕਿ ਫਿਊਲ ਖਰੀਦਣ 'ਤੇ ਇਹ ਪਾਬੰਦੀਆਂ ਕਿੰਨੇ ਸਮੇਂ ਤੱਕ ਲਾਗੂ ਰਹਿਣਗੀਆਂ। ਦਿੱਲੀ ਦੇ ਬਾਹਰ ਰਜਿਸਟਰਡ ਨਾਨ-BS VI ਕਮਰਸ਼ੀਅਲ ਗੱਡੀਆਂ ਨੂੰ 1 ਨਵੰਬਰ, 2026 ਤੋਂ 31 ਜਨਵਰੀ 2027 ਵਿਚਾਲੇ ਸ਼ਹਿਰ 'ਚ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਹਾਲਾਂਕਿ ਮੁੱਖ ਮੰਤਰੀ ਨੇ ਕਿਹਾ ਕਿ ਸੀਐੱਨਜੀ ਗੱਡੀਆਂ, ਇਲੈਕਟ੍ਰਿਕ ਗੱਡੀਆਂ, ਐਮਰਜੈਂਸੀ ਸਰਵਿਸ ਵਾਲੀਆਂ ਗੱਡੀਆਂ ਅਤੇ ਸਰਕਾਰੀ ਕੰਮ 'ਚ ਲੱਗੀਆਂ ਗੱਡੀਆਂ ਨੂੰ ਇਸ ਪਾਬੰਦੀ ਤੋਂ ਛੋਟ ਮਿਲੇਗੀ।
ਸਰਦੀਆਂ 'ਚ ਹਵਾ ਦੀ ਗੁਣਵੱਤਾ ਬਿਹਤਰ ਕਰਨ ਅਤੇ ਪ੍ਰਾਈਵੇਟ ਗੱਡੀਆਂ ਦੇ ਵੱਧ ਇਸਤੇਮਾਲ ਨੂੰ ਘੱਟ ਕਰਨ ਲਈ ਗੁਪਤਾ ਨੇ ਕਿਹਾ ਕਿ 1 ਨਵੰਬਰ 2026 ਤੋਂ 28 ਫਰਵਰੀ 2027 ਤੱਕ ਅਧਿਕ੍ਰਿਤ ਪਾਰਕਿੰਗ ਸਹੂਲਤਾਂ 'ਚ ਫੀਸ ਦੁੱਗਣੀ ਕਰ ਦਿੱਤੀ ਜਾਵੇਗੀ। ਵੱਖ-ਵੱਖ ਸਮੇਂ 'ਤੇ ਦਫ਼ਤਰ ਖੁੱਲ੍ਹਣ ਬੰਦ ਹੋਣ ਦੀ ਵਿਵਸਥਾ, ਕੂੜਾ ਅਤੇ ਬਾਇਓਮਾਸ ਨੂੰ ਖੁੱਲ੍ਹੇ 'ਚ ਸਾੜਨ 'ਤੇ ਰੋਕ ਅਤੇ ਧੂੜ ਕੰਟਰੋਲ ਤੇ ਨਿਰਮਾਣ ਕੰਮਾਂ ਲਈ ਪਹਿਲਾਂ ਤੋਂ ਯੋਜਨਾ ਬਣਾਉਣਾ ਵੀ ਇਸ ਫ੍ਰੇਮਵਰਕ ਦਾ ਹਿੱਸਾ ਹੈ। ਗੁਪਤਾ ਨੇ ਕਿਹਾ ਕਿ ਇਨ੍ਹਾਂ ਪਾਬੰਦੀਆਂ ਅਤੇ ਵਿਵਸਥਾਵਾਂ ਦੀ ਜਾਣਕਾਰੀ ਸਰਦੀਆਂ ਦੇ ਸ਼ੁਰੂ ਹੋਣ ਨਾਲ ਕਈ ਮਹੀਨੇ ਪਹਿਲਾਂ ਹੀ ਦਿੱਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਬਾਅਦ 'ਚ ਕੋਈ ਪਰੇਸ਼ਾਨੀ ਨਾ ਹੋਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
