ਪੁਲਸ ਅਤੇ ਫੌਜ ਦਾ ਜੁਆਇੰਟ ਆਪਰੇਸ਼ਨ, 2 ਅੱਤਵਾਦੀ ਗ੍ਰਿਫਤਾਰ
Monday, Jun 12, 2017 - 12:36 PM (IST)

ਸ੍ਰੀਨਗਰ — ਫੌਜ ਨੇ ਉੱਤਰੀ ਕਸ਼ਮੀਰ ਦੇ ਹਦਵਾੜਾ 'ਚ ਪੁਲਸ ਦੇ ਨਾਲ ਮਿਲ ਕੇ ਹਿਜ਼ਬੁਲ-ਮੁਜ਼ਾਹਿਦੀਨ ਦੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ 'ਚ ਅੱਤਵਾਦੀਆਂ ਨੇ ਉਰੀ ਵਰਗੇ ਹਮਲੇ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਭਾਰਤੀ ਫੌਜ ਦੇ ਜਵਾਨਾਂ ਨੇ ਹਮਲੇ ਨੂੰ ਅਸਫਲ ਕਰ ਦਿੱਤਾ ਸੀ ਅਤੇ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਉਸ ਸਮੇਂ ਤੋਂ ਸੂਬੇ 'ਚ ਫੌਜ ਨੇ ਪੁਲਸ ਨਾਲ ਮਿਲ ਤੇ ਸਰਚ ਆਪਰੇਸ਼ਨ ਜਾਰੀ ਰੱਖਿਆ ਹੋਇਆ ਸੀ।