POK ''ਚ ਲਾਂਚਿੰਗ ਪੈਡ ਸਰਗਰਮ, ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ''ਚ ਜੁਟੀ ਪਾਕਿਸਤਾਨੀ ਫੌਜ

09/05/2019 12:05:10 PM

ਨਵੀਂ ਦਿੱਲੀ— ਜੰਮੂ-ਕਸ਼ਮੀਰ ਤੋਂ ਧਾਰਾ-370 ਨੂੰ ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਇਸ ਕਦਰ ਬੌਖਲਾਇਆ ਹੋਇਆ ਹੈ ਕਿ ਹਰ ਦਿਨ ਘਾਟੀ 'ਚ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤੀ ਫੌਜ ਵਲੋਂ ਅੱਤਵਾਦੀ ਸੰਗਠਨ ਲਸ਼ਕਰ-ਕੇ ਤੋਇਬਾ ਦੇ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਅੱਤਵਾਦੀਆਂ ਨੇ ਵੱਡਾ ਖੁਲਾਸਾ ਕੀਤਾ ਹੈ। ਇਨ੍ਹਾਂ ਅੱਤਵਾਦੀਆਂ ਨੇ ਖੁਫੀਆ ਏਜੰਸੀਆਂ ਨੂੰ ਦੱਸਿਆ ਕਿ ਕਾਚਾਰਬਨ ਲਾਂਚਿੰਗ ਪੈਡ 'ਚ 50 ਤੋਂ ਵਧ ਲਸ਼ਕਰ ਦੇ ਅੱਤਵਾਦੀ ਘੁਸਪੈਠ ਦੀ ਕੋਸ਼ਿਸ਼ ਕਰਨ ਲਈ ਤਿਆਰ ਬੈਠੇ ਹਨ। ਇਨ੍ਹਾਂ ਦੀ ਮਦਦ ਪਾਕਿਸਤਾਨੀ ਫੌਜ ਅਤੇ ਆਈ.ਐੱਸ.ਆਈ. ਕਰ ਰਿਹਾ ਹੈ। ਸੁਰੱਖਿਆ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਫੌਜ ਅਤੇ ਆਈ.ਐੱਸ.ਆਈ. ਨੇ ਇਕ ਦਰਜਨ ਤੋਂ ਵਧ ਲਾਂਚਿੰਗ ਪੈਡ ਸਰਗਰਮ ਕਰ ਦਿੱਤੇ ਹਨ। ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) 'ਚ 3 ਥਾਂਵਾਂ 'ਤੇ ਭਾਰੀ ਗਿਣਤੀ 'ਚ ਅੱਤਵਾਦੀ ਮੌਜੂਦ ਹਨ। ਇਕੱਲੇ ਲੀਪਾ ਲਾਂਚ ਪੈਡ 'ਤੇ 100 ਅੱਤਵਾਦੀਆਂ ਦੀ ਮੌਜੂਦਗੀ ਦਾ ਇਨਪੁਟ ਹੈ।

ਦੱਸਣਯੋਗ ਹੈ ਕਿ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੇ ਨਾਂ ਖਲੀਲ ਅਹਿਮਦ ਅਤੇ ਮੋਜਾਮ ਖੋਕਰ ਹੈ। ਦੋਵੇਂ ਖੂੰਖਾਰ ਅੱਤਵਾਦੀ ਸੰਗਠਨ ਨਾਲ ਜੁੜੇ ਹੋਏ ਹਨ। ਫੌਜ ਨੇ ਦੋਹਾਂ ਅੱਤਵਾਦੀਆਂ ਦਾ ਇਕ ਵੀਡੀਓ ਵੀ ਦਿਖਾਇਆ, ਜਿਸ 'ਚ ਉਹ ਕਬੂਲ ਕਰ ਰਹੇ ਹਨ ਕਿ ਉਹ ਪਾਕਿਸਤਾਨ ਤੋਂ ਹਨ ਅਤੇ ਲਸ਼ਕਰ ਨਾਲ ਜੁੜੇ ਹਨ।


DIsha

Content Editor

Related News