ਸ਼ਖਸ ਨੇ ਆਪਣੀ ਪਤਨੀ ਸਮੇਤ 3 ਬੱਚਿਆ ਨੂੰ ਦਿੱਤਾ ਜ਼ਹਿਰ, ਫਿਰ ਕੀਤੀ ਹੱਤਿਆ

Wednesday, Oct 09, 2019 - 01:01 PM (IST)

ਸ਼ਖਸ ਨੇ ਆਪਣੀ ਪਤਨੀ ਸਮੇਤ 3 ਬੱਚਿਆ ਨੂੰ ਦਿੱਤਾ ਜ਼ਹਿਰ, ਫਿਰ ਕੀਤੀ ਹੱਤਿਆ

ਸੁਨੇਲ—ਰਾਜਸਥਾਨ 'ਚ ਝਾਲਾਵਾੜ ਦੇ ਢਾਬਲਾਖੀਂਚੀ 'ਚ ਇਕੋ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਮਿਲਣ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ। ਮ੍ਰਿਤਕਾਂ ਦੇ ਮੂੰਹ 'ਚੋ ਝੱਗ ਵੱਗ ਰਹੀ ਅਤੇ ਗਲੇ 'ਤੇ ਰੱਸੀਆਂ ਦੇ ਨਿਸ਼ਾਨਾਂ ਤੋਂ ਪਤਾ ਲੱਗਿਆ ਕਿ ਉਨ੍ਹਾਂ ਦੇ ਕਤਲ ਕੀਤੇ ਗਏ ਹਨ। ਪੁਲਸ ਨੇ ਦੱਸਿਆ ਹੈ ਕਿ ਦੋਸ਼ੀ ਸ਼ਾਕਿਰ (45) ਨੇ ਪਹਿਲਾਂ ਆਪਣੀ ਪਤਨੀ ਸਮੇਤ 2 ਬੇਟੀਆਂ ਅਤੇ 1 ਬੇਟੇ ਨੂੰ ਪਹਿਲਾਂ ਜਹਿਰ ਦਿੱਤਾ ਅਤੇ ਫਿਰ ਰੱਸੀ ਨਾਲ ਉਨ੍ਹਾਂ ਦਾ ਗਲਾ ਘੁੱਟ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਮੌਕੇ 'ਤੇ ਦੋਸ਼ੀ ਫਰਾਰ ਹੋ ਗਿਆ। ਦੱਸ ਦੇਈਏ ਕਿ ਦੋਸ਼ੀ ਸ਼ਾਕਿਰ ਨੇ ਬੁਰੀਆਂ ਆਦਤਾਂ ਅਤੇ ਨਸ਼ੇ 'ਚ ਫਸ ਕੇ ਪਰਿਵਾਰ ਦਾ ਕਤਲ ਕੀਤਾ ਹੈ।

ਇਹ ਵੀ ਦੱਸਿਆ ਜਾਂਦਾ ਹੈ ਕਿ ਦੋਸ਼ੀ ਸ਼ਾਕਿਰ ਆਪਣੇ ਰਿਸ਼ਤੇਦਾਰਾਂ ਦੇ ਘਰ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ ਅਤੇ ਇੱਥੇ ਹੀ ਉਸ ਦੀ ਕਰਿਆਨੇ ਦੀ ਦੁਕਾਨ ਵੀ ਸੀ, ਜੋ ਜਿਆਦਾਤਰ ਉਸ ਦੀ ਪਤਨੀ ਹੀ ਸੰਭਾਲਦੀ ਸੀ। ਮੰਗਲਵਾਰ ਸਵੇਰਸਾਰ 8 ਵਜੇ ਤੱਕ ਦੁਕਾਨ ਨਾ ਖੋਲਣ 'ਤੇ ਰਿਸ਼ਤੇਦਾਰਾਂ ਨੇ ਮਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਕਮਰੇ 'ਚ ਦੋਸ਼ੀ ਦੀ ਪਤਨੀ ਸਮੇਤ 3 ਬੱਚਿਆਂ ਦੀ ਲਾਸ਼ਾਂ ਪਈਆਂ ਸਨ।

 


author

Iqbalkaur

Content Editor

Related News