ਕੋਰੋਨਾ ਮਹਾਮਾਰੀ ਦੌਰਾਨ ਹਿਮਾਚਲ 'ਚ ਜਾਨਵਰਾਂ ਦੇ ਸ਼ਿਕਾਰ ਅਤੇ ਤਸਕਰੀ ਦੀਆਂ ਘਟਨਾਵਾਂ ਵਧੀਆਂ
Friday, Jun 25, 2021 - 03:16 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਮਹਾਮਾਰੀ ਦੌਰਾਨ ਗੈਰ-ਕਾਨੂੰਨੀ ਸ਼ਿਕਾਰ ਅਤੇ ਤਸਕਰੀ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ। ਹਾਲ ਹੀ 'ਚ ਸ਼ਿਮਲਾ, ਸੋਲਨ, ਚੰਬਾ ਅਤੇ ਹਮੀਰਪੁਰ ਜ਼ਿਲ੍ਹਿਆਂ 'ਚ 4 ਤੇਂਦੁਆਂ ਦੀ ਚਮੜੀ, ਹਿਮਾਲਿਆ ਮੋਨਾਲ ਬਰਡ ਪਲਮ ਅਤੇ ਪੈਂਗੋਲਿਨ ਸਕੇਲ ਦੀ ਬਰਾਮਦਗੀ ਹੋਈ। ਇਕੱਲੇ ਜੂਨ 'ਚ, ਸੂਬਾ ਪੁਲਸ ਨੇ ਸ਼ਿਮਲਾ ਅਤੇ ਸੋਲਨ ਜ਼ਿਲ੍ਹਿਆਂ 'ਚ 4 ਤੇਂਦੁਆਂ ਦੀ ਚਮੜੀ ਬਰਾਮਦ ਕੀਤੀ। ਇਕ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਜੰਗਲੀ ਜੀਵ ਅਧਿਕਾਰੀਆਂ ਨੇ ਨਿਊ ਸ਼ਿਮਲਾ 'ਚ ਇਕ ਦਰਜੀ ਦੀ ਦੁਕਾਨ 'ਤੇ ਛਾਪਾ ਮਾਰਿਆ ਅਤੇ ਤੇਂਦੁਏ ਦੀ ਚਮੜੀ, 2 ਨਹੁੰ ਅਤੇ ਜਾਨਵਰ ਦੇ 5 ਦੰਦ ਬਰਾਮਦ ਕੀਤੇ। ਦਰਜੀ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ, ਉਨ੍ਹਾਂ ਨੇ ਇਕ ਪੇਇੰਗ ਗੇਸਟ ਘਰ ਦੇ ਮਾਲਕ ਨੂੰ ਫੜ ਲਿਆ, ਜਿਸ ਨੇ ਸਵੀਕਾਰ ਕੀਤਾ ਕਿ ਚਮੜੀ, ਨਹੁੰ ਅਤੇ ਦੰਦ ਗੁਆਂਢੀ ਉਤਰਾਖੰਡ ਦੇ ਇਕ ਵਾਸੀ ਵਲੋਂ ਬੱਸ 'ਚ ਲਿਆਂਦੇ ਗਏ ਸਨ। ਉਨ੍ਹਾਂ ਕਿਹਕਾ ਕਿ ਦੋਸ਼ੀ ਜਲਦੀ ਪੈਸਾ ਕਮਾਉਣਾ ਚਾਹੁੰਦੇ ਸਨ ਅਤੇ ਸੋਸ਼ਲ ਮੀਡੀਆ ਤੋਂ ਚਮੜੀ ਵੇਚਣ ਦਾ ਵਿਚਾਰ ਆਇਆ।
ਪੁਲਸ ਨੇ ਸੋਲਨ ਜ਼ਿਲ੍ਹੇ 'ਚ ਇਕ ਟੈਕਸੀ ਤੋਂ ਤੇਂਦੁਏ ਦੀ ਚਮੜੀ ਬਰਾਮਦ ਕੀਤੀ।
ਮਹਾਮਾਰੀ ਦੌਰਾਨ ਸ਼ਿਕਾਰੀਆਂ ਨੇ ਜਾਨਵਰਾਂ ਨੂੰ ਚਮੜੀ, ਨਹੁੰ ਦਾ ਵਪਾਰ ਕਰਨ ਲਈ ਮਾਰ ਦਿੱਤਾ। ਉਨ੍ਹਾਂ ਨੇ ਤੇਂਦੁਏ ਨੂੰ ਮਾਰਨ ਲਈ ਜੰਗਲ 'ਚ ਜ਼ਹਿਰੀਲੇ ਮਾਸ ਦੀਆਂ ਰੋਟੀਆਂ ਸੁੱਟ ਦਿੱਤੀਆਂ। ਕੌਮਾਂਤਰੀ ਬਜ਼ਾਰ 'ਚ ਤੇਂਦੁਏ ਦੀ ਚਮੜੀ ਦੀ ਉੱਚੀ ਕੀਮਤ ਮਿਲਦੀ ਹੈ। ਨੇਚਰ ਵਾਚ ਇੰਡੀਆ ਦੇ ਰਾਸ਼ਟਰੀ ਕਨਵੀਨਰ ਅਤੇ ਭਾਰਤੀ ਪਸ਼ੂ ਕਲਿਆਣ ਬੋਰਡ ਦੇ ਮੈਂਬਰ ਰਾਜੇਸ਼ਵਰ ਸਿੰਘ ਨੇਗੀ ਕਹਿੰਦੇ ਹਨ,''ਬਿਨਾਂ ਕਿਸੇ ਸੱਟ ਦੇ ਨਿਸ਼ਾਨ ਦੇ ਸਭ ਤੋਂ ਵੱਧ ਕੀਮਤ ਮਿਲਦੀ ਹੈ, ਇਹੀ ਕਾਰਨ ਹੈ ਕਿ ਉਨ੍ਹਾਂ ਨੇ ਤੇਂਦੁਏ ਨੂੰ ਜ਼ਹਿਰ ਦੇਣਾ ਸ਼ੁਰੂ ਕਰ ਦਿੱਤਾ ਹੈ।'' ਨੇਗੀ ਨੇ ਕਿਹਾ,''ਭਾਰਤ 'ਚ ਤੇਂਦੁਏ ਦੀ ਚਮੜੀ ਦੀ 5 ਲੱਖ ਅਤੇ 10 ਲੱਖ ਦਰਮਿਆਨ ਮਿਲ ਜਾਂਦੀ ਹੈ, ਜਦੋਂ ਕਿ ਕੌਮਾਂਤਰੀ ਬਜ਼ਾਰ 'ਚ ਇਸ ਦੀ ਕੀਮਤ ਤਿੰਨ ਗੁਣਾ ਮਿਲਦੀ ਹੈ।