ਨਿਮੋਨੀਆ ਕਾਰਨ ਬੱਚਿਆਂ ਦੀ ਮੌਤ ਦੇ ਮਾਮਲੇ ''ਚ ਦੂਜੇ ਨੰਬਰ ''ਤੇ ਹੈ ਭਾਰਤ

11/15/2019 1:43:36 PM

ਸੰਯੁਕਤ ਰਾਸ਼ਟਰ/ਨਵੀਂ ਦਿੱਲੀ— ਨਿਮੋਨੀਆ  ਕਾਰਨ ਸਾਲ 2018 'ਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦੇ ਮਾਮਲੇ 'ਚ ਭਾਰਤ ਦੂਜੇ ਸਥਾਨ 'ਤੇ ਹੈ। ਇਸ ਬੀਮਾਰੀ ਤੋਂ ਬਚਾਅ ਸੰਭਵ ਹੈ, ਇਸ ਦੇ ਬਾਵਜੂਦ ਵਿਸ਼ਵ ਪੱਧਰ 'ਤੇ ਹਰ 39 ਸੈਕਿੰਡ 'ਚ ਇਕ ਬੱਚੇ ਦੀ ਮੌਤ ਹੁੰਦੀ ਹੈ। ਸੰਯੁਕਤ ਰਾਸ਼ਟਰ ਦੀ ਇਕ ਨਵੀਂ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ। ਸੰਯੁਕਤ ਰਾਸ਼ਟਰ ਬਾਲ ਫੰਡ (ਯੂਨਾਈਟੇਡ ਨੇਸ਼ਨਜ਼ ਚਿਲਡਰਨ ਫੰਡ) (ਯੂਨੀਸੇਫ) ਨੇ ਕਿਹਾ ਕਿ ਪਿਛਲੇ ਸਾਲ ਵਿਸ਼ਵ ਪੱਧਰ 'ਤੇ ਨਿਮੋਨੀਆ ਕਾਰਨ 5 ਸਾਲ ਤੋਂ ਘੱਟ ਉਮਰ ਦੇ 8,00,000 ਤੋਂ ਵਧ ਗਿਣਤੀ 'ਚ ਬੱਚਿਆਂ ਦੀ ਮੌਤ ਹੋਈ ਜਾਂ ਕਹੋ ਕਿ ਹਰ 39 ਸੈਕਿੰਡ 'ਚ ਇਕ ਬੱਚੇ ਦੀ ਮੌਤ ਹੋਈ। ਨਿਮੋਨੀਆ ਕਾਰਨ ਜਿਨ੍ਹਾਂ ਬੱਚਿਆਂ ਦੀ ਮੌਤ ਹੋਈ, ਉਨ੍ਹਾਂ 'ਚੋਂ ਜ਼ਿਆਦਾਤਰ 2 ਸਾਲ ਦੀ ਉਮਰ ਤੋਂ ਘੱਟ ਸਨ ਅਤੇ 1,53,000 ਬੱਚਿਆਂ ਦੀ ਮੌਤ ਜਨਮ ਦੇ ਪਹਿਲੇ ਮਹੀਨੇ 'ਚ ਹੀ ਹੋ ਗਈ। 

ਸਭ ਤੋਂ ਵਧ ਮੌਤਾਂ ਨਾਈਜ਼ੀਰੀਆ 'ਚ ਹੋਈਆਂ
ਨਿਮੋਨੀਆ ਕਾਰਨ ਜ਼ਿਆਦਾਤਰ ਬੱਚਿਆਂ ਦੀ ਮੌਤ ਨਾਈਜ਼ੀਰੀਆ 'ਚ ਹੋਈ। ਇੱਥੇ ਇਹ ਅੰਕੜਾ 1,62,000 ਰਿਹਾ। ਇਸ ਤੋਂ ਬਾਅਦ 1,27,000 ਦੀ ਗਿਣਤੀ ਨਾਲ ਭਾਰਤ, 58 ਹਜ਼ਾਰ ਦੇ ਅੰਕੜਿਆਂ ਨਾਲ ਪਾਕਿਸਤਾਨ, 40 ਹਜ਼ਾਰ ਦੇ ਅੰਕੜਿਆਂ ਨਾਲ ਕਾਂਗੋ ਅਤੇ 32 ਹਜ਼ਾਰ ਦੀ ਗਿਣਤੀ ਨਾਲ ਇਥੋਪੀਆ ਹੈ। ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਮੌਤ ਦੇ ਕੁੱਲ ਮਾਮਲਿਆਂ 'ਚ 15 ਫੀਸਦੀ ਦਾ ਕਾਰਨ ਨਿਮੋਨੀਆ ਹੈ। ਇਸ ਦੇ ਬਾਵਜੂਦ ਵਿਸ਼ਵ ਇਨਫੈਕਸ਼ਨ ਰੋਗ ਸੋਧ 'ਤੇ ਹੋਣ ਵਾਲੇ ਖਰਚ 'ਚੋਂ ਸਿਰਫ਼ 3 ਫੀਸਦੀ ਖਰਚ ਇਸ ਰੋਗ 'ਤੇ ਕੀਤਾ ਜਾਂਦਾ ਹੈ।

ਇਸ ਕਾਰਨ ਵਧਦੀ ਹੈ ਇਹ ਬੀਮਾਰੀ
ਨਿਮੋਨੀਆ ਕਾਰਨ ਹੋਣ  ਵਾਲੀ ਮੌਤ ਅਤੇ ਗਰੀਬੀ ਦਰਮਿਆਨ ਵੀ ਮਜ਼ਬੂਤ ਸੰਬੰਧ ਹਨ। ਪੀਣ ਵਾਲੇ ਪਾਣੀ ਤੱਕ ਪਹੁੰਚ, ਪੂਰੀ ਸਿਹਤ ਦੇਖਭਾਲ ਨਾ ਹੋਣਾ ਅਤੇ ਪੋਸ਼ਣ ਦੀ ਕਮੀ ਤੇ ਹਵਾ ਪ੍ਰਦੂਸ਼ਣ ਕਾਰਨ ਇਸ ਬੀਮਾਰੀ ਦਾ ਜ਼ੋਖਮ ਵਧ ਜਾਂਦਾ ਹੈ। ਨਿਮੋਨੀਆ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ 'ਚ ਅੱਧੀਆਂ ਦਾ ਕਾਰਨ ਹਵਾ ਪ੍ਰਦੂਸ਼ਣ ਹੈ। ਇਹ ਲਗਭਗ ਭੁੱਲਿਆ ਜਾ ਚੁਕਿਆ ਹੈ ਕਿ ਨਿਮੋਨੀਆ ਵੀ ਇਕ ਮਹਾਮਾਰੀ ਹੈ। ਇਸ ਦੇ ਪ੍ਰਤੀ ਜਾਗਰੂਕਤਾ ਲਿਆਉਣ ਲਈ ਯੂਨੀਸੇਫ ਅਤੇ ਹੋਰ ਸਿਹਤ ਤੇ ਬਾਲ ਸੰਗਠਨਾਂ ਨੇ ਵਿਸ਼ਵ ਕਾਰਵਾਈ ਦੀ ਅਪੀਲ ਕੀਤੀ। ਅਗਲੇ ਸਾਲ ਜਨਵਰੀ 'ਚ ਸਪੇਨ 'ਚ 'ਗਲੋਬਲ ਫੋਰਮ ਆਨ ਚਾਈਲਡਹੁਡ ਨਿਮੋਨੀਆ' 'ਤੇ ਸੈਮੀਨਾਰ ਹੋਵੇਗਾ, ਜਿਸ 'ਚ ਵਿਸ਼ਵ ਭਰ ਦੇ ਨੇਤਾ ਸ਼ਾਮਲ ਹੋਣਗੇ।


DIsha

Content Editor

Related News