PNB ਫਰਾਡ ''ਤੇ ਬੋਲੇ ਸ਼ਤਰੂਘਨ, ਕੀਤਾ ਇਹ ਟਵੀਟ

02/22/2018 1:35:56 AM

ਨਵੀਂ ਦਿੱਲੀ—ਦਿੱਲੀ ਵਿਚ ਚੀਫ ਸੈਕਟਰੀ ਅੰਸ਼ੂ ਪ੍ਰਕਾਸ਼ ਨਾਲ 'ਆਪ' ਦੇ ਵਿਧਾਇਕਾਂ ਵਲੋਂ ਕੀਤੀ ਹੱਥੋਪਾਈ ਦੇ ਮਾਮਲੇ ਨੂੰ ਸ਼ਤਰੂਘਨ ਸਿਨ੍ਹਾ ਨੇ ਪੀ. ਐੱਨ. ਬੀ. ਫਰਾਡ ਨਾਲ ਜੋੜ ਦਿੱਤਾ ਹੈ। ਉਨ੍ਹਾਂ ਭਾਜਪਾ ਦਾ ਨਾਂ ਲਏ ਬਿਨਾਂ ਕਿਹਾ ਕਿ ਚੀਫ ਸੈਕਟਰੀ ਕੁੱਟਮਾਰ ਮਾਮਲੇ ਨੂੰ ਉਛਾਲ ਕੇ ਪੀ. ਐੱਨ. ਬੀ. ਫਰਾਡ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਬੁੱਧਵਾਰ ਟਵੀਟ ਕਰ ਕੇ ਕਿਹਾ ਕਿ ਚੀਫ ਸੈਕਟਰੀ ਨੇ  'ਆਪ' ਦੇ ਵਿਧਾਇਕਾਂ 'ਤੇ ਹਮਲੇ ਦਾ ਦੋਸ਼ ਲਾਇਆ ਹੈ। ਇਹ ਸਾਰਾ ਰੌਲਾ-ਰੱਪਾ ਪੀ. ਐੱਨ. ਬੀ. ਫਰਾਡ ਅਤੇ ਨੀਰਵ ਮੋਦੀ ਦੇ ਦੇਸ਼ ਛੱਡ ਕੇ ਭੱਜ ਜਾਣ ਦੇ ਮਾਮਲੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੀਤਾ ਜਾ ਰਿਹਾ ਹੈ। ਸਿਨ੍ਹਾ ਨੇ ਇਕ ਦਿਨ ਪਹਿਲਾਂ ਵੀ ਮੋਦੀ 'ਤੇ ਹਮਲਾ ਬੋਲਿਆ ਸੀ ਅਤੇ ਦਾਵੋਸ ਵਿਚ ਨੀਰਵ ਮੋਦੀ ਨਾਲ ਸਟੇਜ ਸਾਂਝੀ ਕਰਨ 'ਤੇ ਸਵਾਲ ਉਠਾਇਆ ਸੀ।


Related News