PMO ਨੇ ਨਹੀਂ ਦਿੱਤੇ PM ਕੇਅਰਸ ਫੰਡ ਨਾਲ ਜੁੜੇ ਸਵਾਲਾਂ ਦੇ ਜਵਾਬ, ਕਿਹਾ- ਨਹੀਂ ਰੱਖਦੇ ਰਿਕਾਰਡ

08/25/2020 11:52:39 PM

ਨਵੀਂ ਦਿੱਲੀ - ਪ੍ਰਧਾਨ ਮੰਤਰੀ ਦਫ਼ਤਰ ਸੂਚਨਾ ਦੇ ਅਧਿਕਾਰ (RTI)  ਦੇ ਤਹਿਤ ਪੁੱਛੇ ਗਏ ਹਰ ਸਵਾਲ ਦਾ ਰਿਕਾਰਡ ਰੱਖਦਾ ਹੈ ਪਰ ਪੀ.ਐੱਮ. ਕੇਅਰਸ ਫੰਡ ਨਾਲ ਜੁੜੀਆਂ ਪਟੀਸ਼ਨਾਂ ਦਾ ਰਿਕਾਰਡ ਨਹੀਂ ਰੱਖਦਾ। ਇਸ ਦੀ ਜਾਣਕਾਰੀ ਖੁਦ ਪ੍ਰਧਾਨ ਮੰਤਰੀ ਦਫ਼ਤਰ ਨੇ ਆਜਤਕ ਵੱਲੋਂ ਦਰਜ RTI ਦੇ ਜਵਾਬ 'ਚ ਦਿੱਤੀ ਹੈ। ਅਸੀਂ ਪੁੱਛਿਆ ਸੀ ਕਿ 1 ਮਾਰਚ 2020 ਤੋਂ ਹੁਣ ਤੱਕ ਕਿੰਨੀਆਂ ਆਰ.ਟੀ.ਆਈ. ਅਰਜ਼ੀਆਂ/ਪ੍ਰਸ਼ਨ ਪੀ.ਐੱਮ.ਓ. ਨੂੰ ਪ੍ਰਾਪਤ ਹੋਏ ਹਨ? ਪ੍ਰਾਪਤ ਅਰਜ਼ੀਆਂ ਦੀ ਜਾਣਕਾਰੀ ਪ੍ਰਦਾਨ ਕਰੋ।

ਪੀ.ਐੱਮ.ਓ. ਵੱਲ ਜਵਾਬ ਦਿੱਤਾ ਗਿਆ ਕਿ 1 ਮਾਰਚ ਤੋਂ 30 ਜੂਨ ਤੱਕ 3852 RTI ਦੀਆਂ ਅਰਜ਼ੀਆਂ ਮਿਲੀਆਂ। ਭਾਵ ਕਿ 4 ਮਹੀਨੇ 'ਚ ਪੀ.ਐੱਮ.ਓ. ਨੂੰ 3852 ਅਰਜ਼ੀਆਂ ਮਿਲੀਆਂ। ਔਸਤਨ ਹਰ ਰੋਜ਼ 32 ਅਰਜ਼ੀਆਂ ਪੀ.ਐੱਮ.ਓ. ਨੂੰ ਪ੍ਰਾਪਤ ਹੋਈਆਂ। ਅਰਜ਼ੀਆਂ 'ਚ ਅਸੀਂ ਪੀ.ਐੱਮ.ਓ. ਨੂੰ ਪੀ.ਐੱਮ. ਕੇਅਰ ਫੰਡ 'ਤੇ ਪ੍ਰਾਪਤ ਆਰ.ਟੀ.ਆਈ. ਪਟੀਸ਼ਨਾਂ ਦੀ ਗਿਣਤੀ ਬਾਰੇ ਵੀ ਪੁੱਛਿਆ। ਇਸ 'ਤੇ ਪੀ.ਐੱਮ.ਓ. ਨੇ ਜਵਾਬ ਦਿੱਤਾ ਕਿ ਜਿਸ ਫਾਰਮੇਟ 'ਚ ਤੁਸੀਂ ਜਾਣਕਾਰੀ ਮੰਗ ਰਹੇ ਹੋ ਉਸ ਨੂੰ ਇਸ ਦਫ਼ਤਰ 'ਚ ਨਹੀਂ ਰੱਖਿਆ ਜਾਂਦਾ ਹੈ।

ਇਸਦਾ ਮਤਲੱਬ ਇਹ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਦਰਜ ਕੀਤੀ ਗਈ ਸਾਰੀ ਆਰ.ਟੀ.ਆਈ. ਦਾ ਡਾਟਾ ਰੱਖਦਾ ਹੈ ਪਰ ਪੀ.ਐੱਮ. ਕੇਅਰਸ ਫੰਡ ਨਾਲ ਜੁੜੇ ਰਿਕਾਰਡ ਉਹ ਨਹੀਂ ਰੱਖਦਾ। ਸਾਰੇ ਆਰ.ਟੀ.ਆਈ. ਇੱਕ ਵਿਸ਼ੇਸ਼ ਫਾਰਮੈਟ 'ਚ ਚੁੱਕੇ ਜਾਂਦੇ ਹਨ ਅਤੇ ਵਿਸ਼ੇਸ਼ ਪ੍ਰਸ਼ਨ ਪੁੱਛੇ ਜਾਂਦੇ ਹਨ।


Inder Prajapati

Content Editor

Related News