PMO ਨੇ ਲਿਆ ਕੋਲਾ ਅਤੇ ਬਿਜਲੀ ਸੰਕਟ ਦਾ ਜਾਇਜ਼ਾ
Wednesday, Oct 13, 2021 - 03:52 AM (IST)
ਨਵੀਂ ਦਿੱਲੀ - ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੇ ਮੰਗਲਵਾਰ ਨੂੰ ਕੋਲਾ ਸਪਲਾਈ ਅਤੇ ਬਿਜਲੀ ਉਤਪਾਦਨ ਨੂੰ ਲੈ ਕੇ ਸਮੀਖਿਆ ਬੈਠਕ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਸਰਕਾਰ ਕਈ ਰਾਜਾਂ ਵਲੋਂ ਝੱਲੇ ਜਾ ਰਹੇ ਊਰਜਾ ਸੰਕਟ ਨੂੰ ਘੱਟ ਕਰਨ ਦੇ ਤਰੀਕਿਆਂ ’ਤੇ ਵਿਚਾਰ ਕਰ ਰਹੀ ਹੈ।
ਸੂਤਰਾਂ ਨੇ ਕਿਹਾ ਕਿ ਬਿਜਲੀ ਸਕੱਤਰ ਆਲੋਕ ਕੁਮਾਰ ਅਤੇ ਕੋਲਾ ਸਕੱਤਰ ਏ. ਕੇ. ਜੈਨ ਨੇ ਕੋਲਾ ਅਤੇ ਬਿਜਲੀ ਦੀ ਉਪਲਬਧਤਾ ’ਤੇ ਇਕ ਪੇਸ਼ਕਾਰੀ ਦਿੱਤੀ। ਸੂਤਰਾਂ ਨੇ ਕਿਹਾ ਕਿ ਬੈਠਕ ਦੌਰਾਨ ਕੋਲੇ ਦੀ ਸਪਲਾਈ ਨੂੰ ਵਧਾਉਣ ਦੇ ਤਰੀਕਿਆਂ ਉੱਤੇ ਵੀ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ - ਸਾਬਕਾ IAS ਅਧਿਕਾਰੀ ਅਮਿਤ ਖਰੇ ਨੂੰ ਮਿਲੀ ਵੱਡੀ ਜ਼ਿੰਮੇਦਾਰੀ, ਬਣੇ PM ਮੋਦੀ ਦੇ ਸਲਾਹਕਾਰ
ਸੂਤਰਾਂ ਨੇ ਕਿਹਾ ਕਿ ਕੋਲਾ ਮੰਤਰਾਲਾ ਨੂੰ ਕੋਲੇ ਦੀ ਸਪਲਾਈ ਵਧਾਉਣ ਲਈ ਕਿਹਾ ਗਿਆ ਹੈ, ਜਦਕਿ ਰੇਲਵੇ ਨੂੰ ਬਿਜਲੀ ਯੂਨਿਟਾਂ ਤਕ ਬਾਲਣ ਪਹੁੰਚਾਉਣ ਲਈ ਰੈਕ ਉਪਲਬਧ ਕਰਾਉਣ ਨੂੰ ਕਿਹਾ ਗਿਆ ਹੈ। ਕੋਲੇ ਦੀ ਕਮੀ ਕਾਰਨ ਰਾਜਸਥਾਨ ਤੋਂ ਲੈ ਕੇ ਕੇਰਲ ਵਿਚ ਲੋਕਾਂ ਨੂੰ ਬਿਜਲੀ ਕਟੌਤੀ ਦਾ ਸਾਹਮਣਾ ਕਰਨਾ ਪਿਆ ਹੈ। ਸੰਕਟ ਨੂੰ ਘੱਟ ਕਰਨ ਲਈ ਕੇਂਦਰੀ ਬਿਜਲੀ ਮੰਤਰਾਲਾ ਨੇ ਰਾਜਾਂ ਨੂੰ ਐਕਸਚੇਂਜ ’ਤੇ ਉੱਚ ਕੀਮਤਾਂ ਉੱਤੇ ਬਿਜਲੀ ਨਾ ਵੇਚਣ ਤੋਂ ਲੈ ਕੇ ਸਮਰੱਥ ਸਪਲਾਈ ਯਕੀਨੀ ਬਣਾਉਣ ਲਈ ਰਾਜਾਂ ਵਿਚ ਬਿਜਲੀ ਉਤਪਾਦਕਾਂ ਨੂੰ ਨਿਰਦੇਸ਼ ਦੇਣ ਤਕ ਦੇ ਨਿਰਦੇਸ਼ ਜਾਰੀ ਕੀਤੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।