PMC  ਬੈਂਕ ਘਪਲਾ : ਅਪਾਰਟਮੈਂਟ ਤੋਂ ਵੀ ਵੱਡੇ ਹਨ HDIL ਪ੍ਰਮੋਟਰ ਦੇ ਕਮਰੇ

10/12/2019 3:24:59 PM

ਮੁੰਬਈ — ਇਨਫੋਰਸਮੈਂਟ ਡਾਇਰੈਕਟੋਰੇਟ(ED) ਨੇ ਵੀਰਵਾਰ ਨੂੰ HDIL ਕੰਪਨੀ ਦੇ ਮਾਲਕ ਰਾਕੇਸ਼ ਅਤੇ ਸਾਰੰਗ ਵਾਧਵਨ ਦੇ ਵਸਈ ਸਥਿਤ ਬੰਗਲੇ ਨੂੰ ਜ਼ਬਤ ਕਰ ਲਿਆ। ਪੰਜ ਏਕੜ 'ਚ ਫੈਲੇ ਇਸ ਬੰਗਲੇ 'ਚ 6 ਕਮਰੇ ਹਨ। ਕਮਰੇ ਇੰਨੇ ਵੱਡੇ ਹਨ ਕਿ ਆਪਣੇ ਆਪ 'ਚ ਕਿਸੇ ਅਪਾਰਟਮੈਂਟ ਦੇ ਅਕਾਰ ਦੇ ਲਗਦੇ ਹਨ। ਬੰਗਲੇ ਦੀ ਦੇਖ-ਰੇਖ ਲਈ 8-10 ਕਰਮਚਾਰੀ ਰੱਖੇ ਹੋਏ ਹਨ ਜਿਨ੍ਹਾਂ ਦਾ ਮਹੀਨਾ ਵਾਰ ਖਰਚਾ ਵੀ ਹਜ਼ਾਰਾਂ 'ਚ ਹੈ। ਜਾਂਚ ਅਧਿਕਾਰੀਆਂ ਨੇ ਬੰਗਲੇ 'ਚ ਮੌਜੂਦ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਵਧਾਵਨ ਨੇ ਸਾਲ 2010 'ਚ ਵਸਈ 'ਚ ਇਹ ਬੰਗਲਾ ਬਣਵਾਇਆ ਸੀ।

ਇਨ੍ਹਾਂ ਲੋਕਾਂ ਅਨੁਸਾਰ ਇਥੇ ਹੋਣ ਵਾਲੀਆਂ ਪਾਰਟੀਆਂ 'ਚ ਸਿਲੇਬ੍ਰਿਟੀ ਵੀ ਆਉਂਦੇ ਸਨ। ਇਸ ਬੰਗਲੇ ਦਾ ਲੇਆਊਟ ਬਿਲਕੁੱਲ ਫਾਰਮ ਹਾਊਸ ਵਰਗਾ ਹੈ। ਇਥੇ ਸਬਜ਼ੀਆਂ ਅਤੇ ਫਲ ਵੀ ਉਗਾਏ ਜਾਂਦੇ ਹਨ ਅਤੇ ਇਕ  ਫੁਆਰਾ ਵੀ ਲਗਾਇਆ ਹੋਇਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੰਗਲੇ ਵਿਚੋਂ ਕੁਝ ਮਹੱਤਵਪੂਰਨ ਦਸਤਾਵੇਜ਼ ਵੀ ਜ਼ਬਤ ਕੀਤੇ ਹਨ। 
ਫਿਲਹਾਲ ਰਾਕੇਸ਼ ਅਤੇ ਸਾਰੰਗ ਵਧਾਵਨ ਮੁੰਬਈ ਪੁਲਸ ਦੀ ਆਪਰਾਧਿਕ ਸ਼ਾਖਾ(EOW) ਦੀ ਕਸਟਡੀ 'ਚ ਹਨ। ਉਥੇ ਕਸਟਡੀ ਖਤਮ ਹੋਣ ਦੇ ਬਾਅਦ ਈ.ਡੀ. ਇਨ੍ਹਾਂ ਦੀ ਅਤੇ ਪੀ.ਐਮ.ਸੀ. ਬੈਂਕ ਦੇ ਸਾਬਕਾ ਐਮ.ਡੀ. ਜਾਇ ਥਾਮਸ ਅਤੇ ਸਾਬਕਾ ਚੇਅਰਮੈਨ ਵਰਿਆਮ ਸਿੰਘ ਦੀ ਕਸਟਡੀ ਲੈ ਸਕਦੇ ਹਨ। ਈ.ਡੀ. ਨੇ ਇਨ੍ਹਾਂ ਖਿਲਾਫ ਵੀ ਮਨੀ ਲਾਂਡਰਿੰਗ ਦੇ ਤਹਿਤ ਕੇਸ ਦਰਜ ਕੀਤਾ ਹੈ।

ਈ.ਡੀ. ਦੀ ਹੁਣ ਤੱਕ ਦੀ ਛਾਣਬੀਣ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਰਾਕੇਸ਼ ਅਤੇ ਉਨ੍ਹਾਂ ਦੇ ਪੁੱਤਰ ਸਾਰੰਗ ਵਧਾਵਨ ਨੇ ਲੰਡਨ ਅਤੇ ਦੁਬਈ 'ਚ ਕਾਫੀ ਮੋਟੀ ਜਾਇਦਾਦ ਬਣਾਈ ਹੋਈ ਹੈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਲੰਡਨ ਵਾਲਾ ਉਨ੍ਹਾਂ ਦਾ ਬੰਗਲਾ ਵਸਈ ਦੇ ਬੰਗਲੇ ਤੋਂ ਵੀ ਵੱਡਾ ਅਤੇ ਆਲੀਸ਼ਾਨ ਹੈ। ਈ.ਡੀ. ਕੋਰਟ ਦੇ ਜ਼ਰੀਏ ਲੈਟਰ ਆਫ ਰੋਗੇਟਰੀ ਜਾਰੀ ਕਰਵਾਏਗੀ, ਤਾਂ ਜੋ ਵਿਦੇਸ਼ ਵਾਲੀ ਜਾਇਦਾਦ ਨੂੰ ਵੀ ਕੁਰਕ ਕੀਤਾ ਜਾ ਸਕੇ। ਮਾਰੀਸ਼ਿਅਸ ਦੇ ਸਮੁੰਦਰ ਕੰਢੇ 'ਤੇ ਇਨ੍ਹਾਂ ਦਾ ਇਕ ਯਾਟ ਵੀ ਹੈ। ਉਸ ਨੂੰ ਜ਼ਬਤ ਕਰਨ ਦੀ ਕਾਨੂੰਨੀ ਪ੍ਰਕਿਰਿਆ ਚਲ ਰਹੀ ਹੈ। ਜਾਂਚ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕਾਰੋਬਾਰ 'ਚ ਸਹਾਇਤਾ ਲਈ HDIL ਵਲੋਂ ਮਹਾਰਾਸ਼ਟਰ ਦੇ 2 ਵੱਡੇ ਨੇਤਾਵਾਂ ਦੇ ਰਿਸ਼ਤੇਦਾਰਾਂ ਨੂੰ ਵੀ ਜਗ੍ਹਾ ਦਿੱਤੀ ਗਈ ਸੀ।

ਈ.ਡੀ. ਨੂੰ ਇਹ ਵੀ ਪਤਾ ਲੱਗਾ ਹੈ ਕਿ PMC ਬੈਂਕ ਦੇ ਸਾਬਕਾ ਚੇਅਰਮੈਨ ਵਰਿਆਮ ਸਿੰਘ ਨੇ ਬ੍ਰਿਟੇਨ ਅਤੇ ਅਮਰੀਕਾ 'ਚ ਕਈ ਬੰਗਲੇ ਬਣਾਵਾਏ ਹਨ। ਵਰਿਆਮ ਸਿੰਘ ਨੇ ਆਪਣੇ ਬੇਟੇ ਦੇ ਨਾਂ 'ਤੇ ਕੈਨੇਡਾ 'ਚ ਹੋਟਲ ਲਿਆ ਹੋਇਆ ਹੈ। ਰਾਕੇਸ਼ ਅਤੇ ਸਾਰੰਗ ਵਾਧਵਨ ਦੇ ਵਸਈ ਦੇ ਬੰਗਲੇ ਤੋਂ ਇਲਾਵਾ ਈ.ਡੀ. ਉਨ੍ਹਾਂ ਦਾ ਅਲੀਬਾਗ ਵਾਲਾ ਬੰਗਲਾ, 2 ਰੋਲਸ ਰਾਇਸ ਅਤੇ ਇਕ ਬੇਂਟਲੇ ਸਮੇਤ 6 ਲਗਜ਼ਰੀ ਕਾਰਾਂ ਅਤੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਾਰਕ ਉਨ੍ਹਾਂ ਦੇ ਨਿੱਜੀ ਜੈੱਟ ਜਹਾਜ਼ ਨੂੰ ਵੀ ਜ਼ਬਤ ਕਰ ਚੁੱਕੀ ਹੈ।

ਇਸ ਤੋਂ ਇਲਾਵਾ ਇਨ੍ਹਾਂ ਦੀ 60 ਕਰੋੜ ਰੁਪਏ ਦੀ ਜਿਊਲਰੀ ਵੀ ਈ.ਡੀ. ਨੇ ਜ਼ਬਤ ਕੀਤੀ ਹੈ। ਈ.ਓ.ਡਬਲਯੂ ਨੇ ਵੀ ਵਾਧਵਾ ਪਰਿਵਾਰ ਦੀ ਕਰੀਬ 3500 ਕਰੋੜ ਦੀ ਜਾਇਦਾਦ ਵੀ ਜ਼ਬਤ ਕੀਤੀ ਹੈ। ਇਸ ਤੋਂ ਇਲਾਵਾ ਬੈਂਕ ਦੇ ਸਾਬਕਾ ਐਮ.ਡੀ. ਜਾਇ ਥਾਮਸ ਦੇ 4 ਫਲੈਟਾਂ ਬਾਰੇ ਵੀ ਪਤਾ ਲੱਗਾ ਹੈ। ਸੂਤਰਾਂ ਅਨੁਸਾਰ ਇਹ ਜਾਇਦਾਦ ਪੂਣੇ 'ਚ ਖਰੀਦੀ ਗਈ ਹੈ। ਫੁਆਰਾ


Related News