PM ਮੋਦੀ ਦੇ ਸੰਸਦੀ ਦਫ਼ਤਰ ਨੂੰ ‘OLX’ ’ਤੇ 7.5 ਕਰੋੜ ਵਿਚ ਵੇਚਣ ਦੀ ਪੇਸ਼ਕਸ਼
Friday, Dec 18, 2020 - 04:29 PM (IST)
ਵਾਰਾਣਸੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਤੋਂ ਹੈਰਾਨ ਕਰਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਕੁੱਝ ਸ਼ਰਾਰਤੀ ਅਨਸਰਾਂ ਨੇ ਪੀ.ਐਮ. ਮੋਦੀ ਦੇ ਸੰਸਦੀ ਦਫ਼ਤਰ ਨੂੰ 7.5 ਕਰੋੜ ਰੁਪਏ ’ਚ ਵਿਕਰੀ ਲਈ OLX ’ਤੇ ਪਾ ਦਿੱਤਾ ਹੈ। ਇਸ ਸਬੰਧ ਵਿਚ 4 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ।
ਇਹ ਵੀ ਪੜ੍ਹੋ : ਕੇਂਦਰੀ ਖੇਤੀਬਾੜੀ ਮੰਤਰੀ ਨੂੰ ਭਰੋਸਾ, ਜਲਦ ਨਿਕਲੇਗਾ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ
OLX पर शरारती तत्वों द्वारा पीएम के संसदीय कार्यालय को बेचने हेतु दिये गये विज्ञापन के सम्बन्ध में #SSP_VNS @amitpathak09 की बाईट @Uppolice @dgpup @adgzonevaranasi @IgRangeVaranasi @AmarUjalaNews @Live_Hindustan @TOIIndiaNews @htTweets pic.twitter.com/oXLwh34oyM
— Varanasi Police (@varanasipolice) December 18, 2020
OLX ’ਤੇ ਜੋ ਇਸ਼ਤਿਹਾਰ ਦਿੱਤਾ ਗਿਆ, ਉਸ ਵਿੱਚ ਦਫਤਰ ਦੇ ਅੰਦਰ ਦੀ ਜਾਣਕਾਰੀ। ਕਮਰੇ, ਪਾਰਕਿੰਗ ਦੀ ਸਹੂਲਤ ਅਤੇ ਹੋਰ ਸਾਰੀਆਂ ਗੱਲਾਂ ਦੇ ਬਾਰੇ ਵਿੱਚ ਦੱਸਿਆ ਗਿਆ। ਇਹ ਮਾਮਲਾ ਧਿਆਨ ਵਿਚ ਆਉਂਦੇ ਹੀ ਪੁਲਸ ਨੇ ਓ.ਐਲ.ਐਕਸ. ਤੋਂ ਇਸ਼ਤਿਹਾਰ ਨੂੰ ਹਟਾ ਦਿੱਤਾ ਹੈ ਅਤੇ ਐਫ.ਆਰ.ਆਈ. ਦਰਜ ਕਰਦੇ ਹੋਏ 4 ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ। ਪੁਲਸ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਨੇ ਤਸਵੀਰ ਖਿੱਚ ਕੇ OLX ’ਤੇ ਪਾਈ ਸੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਕਰੀ ਦੀ ਪੇਸ਼ਕਸ਼ ਕਰਨ ਵਾਲੇ ਵਿਅਕਤੀ ਦਾ ਨਾਮ ਲਕਸ਼ਮੀ ਓਝਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।