ਇੱਟਾਂ ਦੀਆਂ ਵਿਕਟਾਂ ਨਾਲ PM ਨੇ ਖੇਡਿਆ ਗਲੀ ਕ੍ਰਿਕਟ, ਖੂਬ ਲਗਾਏ ਚੌਕੇ-ਛੱਕੇ

Wednesday, Mar 19, 2025 - 08:10 PM (IST)

ਇੱਟਾਂ ਦੀਆਂ ਵਿਕਟਾਂ ਨਾਲ PM ਨੇ ਖੇਡਿਆ ਗਲੀ ਕ੍ਰਿਕਟ, ਖੂਬ ਲਗਾਏ ਚੌਕੇ-ਛੱਕੇ

ਸਪੋਰਟਸ ਡੈਸਕ- ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਭਾਰਤ ਦੇ ਦੌਰੇ 'ਤੇ ਹਨ।  ਆਪਣੀ ਭਾਰਤ ਫੇਰੀ ਦੌਰਾਨ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਇੱਕ ਦਿਲਚਸਪ ਅਤੇ ਵਿਲੱਖਣ ਪਲ ਦਾ ਹਿੱਸਾ ਬਣੇ। ਵੀਰਵਾਰ, 19 ਮਾਰਚ ਨੂੰ ਉਨ੍ਹਾਂ ਨੇ ਦਿੱਲੀ ਦੀਆਂ ਸੜਕਾਂ 'ਤੇ ਬੱਚਿਆਂ ਨਾਲ ਗਲੀ ਕ੍ਰਿਕਟ ਖੇਡਿਆ ਅਤੇ ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀ ਕਪਿਲ ਦੇਵ ਨਾਲ ਕ੍ਰਿਕਟ ਦਾ ਆਨੰਦ ਮਾਣਿਆ। 

ਇਸ ਦੌਰਾਨ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਰੌਸ ਟੇਲਰ ਅਤੇ ਸਪਿਨ ਗੇਂਦਬਾਜ਼ ਇਜਾਜ਼ ਪਟੇਲ ਵੀ ਉਨ੍ਹਾਂ ਦੇ ਨਾਲ ਸਨ। ਇਹ ਸਾਰਾ ਦ੍ਰਿਸ਼ ਬਹੁਤ ਦਿਲਚਸਪ ਸੀ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਕ੍ਰਿਸਟੋਫਰ ਲਕਸਨ ਦਾ ਗਲੀ ਕ੍ਰਿਕਟ ਖੇਡਣ ਦਾ ਤਰੀਕਾ ਬਿਲਕੁਲ ਆਮ ਲੋਕਾਂ ਵਰਗਾ ਸੀ। 

ਉਨ੍ਹਾਂ ਨੇ ਸੜਕਾਂ 'ਤੇ ਇੱਟਾਂ ਨਾਲ ਵਿਕਟਾਂ ਬਣਾਈਆਂ ਅਤੇ ਬਾਊਂਡਰੀ ਲਾਈਨਾਂ ਵੀ ਖਿੱਚੀਆਂ। ਇਹ ਦ੍ਰਿਸ਼ ਦਰਸਾਉਂਦਾ ਹੈ ਕਿ ਕ੍ਰਿਕਟ ਸਿਰਫ਼ ਇੱਕ ਖੇਡ ਨਹੀਂ ਹੈ, ਸਗੋਂ ਇੱਕ ਸੱਭਿਆਚਾਰ ਹੈ ਜੋ ਪੂਰੀ ਦੁਨੀਆ ਨੂੰ ਜੋੜਦਾ ਹੈ। ਨਿਊਜ਼ੀਲੈਂਡ ਦੇ ਕ੍ਰਿਕਟ ਸਟਾਰ ਰੌਸ ਟੇਲਰ ਅਤੇ ਅਜਾਜ਼ ਪਟੇਲ ਨੇ ਵੀ ਖੇਡ ਦੌਰਾਨ ਕ੍ਰਿਕਟ ਦੇ ਰੋਮਾਂਚ ਦਾ ਆਨੰਦ ਮਾਣਿਆ ਅਤੇ ਭਾਰਤੀ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਉਨ੍ਹਾਂ ਦੇ ਨਾਲ ਸਨ।

ਕਪਿਲ ਦੇਵ ਅਤੇ ਕ੍ਰਿਸਟੋਫਰ ਲਕਸਨ ਦਾ ਖਾਸ ਮੈਚ

ਇਸ ਮੈਚ 'ਚ ਕਪਿਲ ਦੇਵ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਇਕ ਟੀਮ 'ਚ ਸਨ। ਉਨ੍ਹਾਂ ਖਿਲਾਫ ਰੌਸ ਟੇਲਰ ਅਤੇ ਏਜਾਜ਼ ਪਟੇਲ ਦੀ ਟੀਮ ਸੀ ਅਤੇ ਖੇਡ 'ਚ ਕੁਝ ਛੋਟੇ ਬੱਚੇ ਵੀ ਸ਼ਾਮਲ ਸਨ। ਕ੍ਰਿਕਟ ਦੇ ਇਸ ਸ਼ਾਨਦਾਰ ਮੌਕੇ ਜਦੋਂ ਪ੍ਰਧਾਨ ਮੰਤਰੀ ਲਕਸਨ ਨੇ ਏਜਾਜ਼ ਪਟੇਲ ਦਾ ਕੈਚ ਫੜਿਆ ਤਾਂ ਵਿਕਟ ਦੇ ਪਿੱਛੇ ਖੜ੍ਹੇ ਕਪਿਲ ਦੇਵ ਵੀ ਹੈਰਾਨ ਅਤੇ ਖੁਸ਼ ਦਿਸੇ। ਇਹ ਪਲ ਨਿਯਚਿਤ ਰੂਪ ਨਾਲ ਸਾਰਿਆਂ ਲਈ ਯਾਦਗਾਰ ਸੀ। ਕਪਿਲ ਦੇਵ ਅਤੇ ਹੋਰ ਖਿਡਾਰੀਆਂ ਨੇ ਪੀਐੱਮ ਲਕਸਨ ਦੀ ਫੀਲਡਿੰਗ ਦੀ ਤਾਰੀਖ ਕੀਤੀ। 

PM ਲਕਸਨ ਦੀ ਸੋਸ਼ਲ ਮੀਡੀਆ ਪੋਸਟ

ਇਸ ਖੇਡ ਦੀ ਵੀਡੀਓ ਅਤੇ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਲਿਖਿਆ, 'ਨਿਊਜ਼ੀਲੈਂਡ ਅਤੇ ਭਾਰਤ ਨੂੰ ਕ੍ਰਿਕਟ ਪ੍ਰਤੀ ਸਾਡੇ ਸਾਂਝੇ ਪ੍ਰੇਮ ਤੋਂ ਜ਼ਿਆਦਾ ਕੋਈ ਚੀਜ਼ ਇਕਜੁਟ ਨਹੀਂ ਕਰਦੀ।' ਇਸ ਸੰਦੇਸ਼ ਨਾਲ ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਾਲੇ ਕ੍ਰਿਕਟ ਰਾਹੀਂ ਬਣੇ ਦੋਸਤੀ ਅਤੇ ਭਾਈਚਾਰੇ ਨੂੰ ਹੋਰ ਵੀ ਮਜਬੂਤ ਕੀਤਾ। 


author

Rakesh

Content Editor

Related News