ਟਰੇਨ-18 ਦੇ ਉਦਘਾਟਨ ''ਤੇ ਖੁਦ ਪੀ.ਐੱਮ ਮੋਦੀ ਕਰਨਗੇ ਸਫਰ

02/06/2019 12:29:21 AM

ਨਵੀਂ ਦਿੱਲੀ— ਟਰੇਨ-18 ਦੇ ਸ਼ੁੱਭ ਆਰੰਭ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਦਿੱਲੀ ਤੋਂ ਬਨਾਰਸ ਤਕ ਟਰੇਨ 'ਚ ਸਫਰ ਕਰਨਗੇ। ਸੂਤਰਾਂ ਮੁਤਾਬਕ ਪੀ.ਐਮ. 8 ਘੰਟੇ ਟਰੇਨ ਦੇ ਐਗਜ਼ੀਕਿਊਟਿਵ ਚੇਅਰ ਕਾਰ 'ਚ ਸਫਰ ਕਰਨਗੇ। ਇਸ ਟਰੇਨ 'ਚ ਪੀ.ਐੱਮ. ਮੋਦੀ ਨਾਲ ਰੇਲਵੇ ਦੇ ਚੁਨਿੰਦਾ ਅਧਿਕਾਰੀ ਮੌਜੂਦ ਰਹਿਣਗੇ।

ਇਹ ਟਰੇਨ ਦਿੱਲੀ ਤੋਂ ਚੱਲ ਕੇ ਸਭ ਤੋਂ ਪਹਿਲਾਂ ਕਾਨਪੁਰ 'ਚ ਰੁਕੇਗੀ ਜਿਥੇ ਪੀ.ਐੱਮ. ਇਕ ਜਨ ਸਭਾ ਨੂੰ ਸੰਬੋਧਿਕ ਕਰਨਗੇ। ਉਥੋਂ ਇਹ ਟਰੇਨ 40 ਮਿੰਟ ਬਾਅਦ ਚੱਲੇਗੀ ਤੇ ਪੀ.ਐੱਮ. ਫਿਰ ਕਾਨਪੁਰ ਤੋਂ ਟਰੇਨ 'ਚ ਸਵਾਰ ਹੋਣਗੇ, ਫਿਰ ਇਹ ਟਰੇਨ ਇਲਾਹਾਬਾਦ 'ਤ 40 ਮਿੰਟ ਰੁਕੇਗੀ ਜਿਥੇ ਫਿਰ ਪੀ.ਐੱਮ. ਇਕ ਜਨਸਭਾ ਨੂੰ ਸੰਬੋਧਿਤ ਕਰਨਗੇ। ਉਸ ਤੋਂ ਬਾਅਦ ਇਹ ਟਰੇਨ ਬਨਾਰਸ ਲਈ ਰਵਾਨਾ ਹੋ ਜਾਵੇਗੀ। ਇਥੇ ਵੀ ਪੀ.ਐੱਮ. ਇਕ ਜਨ ਸਭਾ ਨੂੰ ਸੰਬੋਧਿਤ ਕਰਨਗੇ।

ਸੂਤਰਾਂ ਮੁਤਾਬਕ ਪੀ.ਐੱਮ. ਦੇ ਪ੍ਰੋਗਰਾਮ ਲਈ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀ ਹੈ। ਟਰੇਨ 18 ਨੂੰ ਵੰਦੇ ਭਾਰਤ ਐਕਸਪ੍ਰੈਸ ਦਾ ਨਾਂ ਦਿੱਤਾ ਗਿਆ ਹੈ। ਇਹ ਭਾਰਤ ਦੀ ਸਭ ਤੋਂ ਤੇਜ਼ ਚੱਲਣ ਵਾਲੀ ਟਰੇਨ ਹੈ। ਇਸ ਨੂੰ ਚੇਨਈ ਦੀ ਰੇਲ ਕੋਚ ਫੈਕਟਰੀ ਨੇ ਤਿਆਰ ਕੀਤਾ ਹੈ। ਟਰੇਨ 'ਚ ਸ਼ਤਾਬਦੀ ਦੀ ਤਰਜ 'ਤੇ ਬੈਠਣ ਦੀ ਵਿਵਸਥਾ ਰੱਖੀ ਗਈ ਹੈ। ਹੁਣ ਇਸ ਟਰੇਨ ਦਾ ਉਦਘਾਟਨ ਜਲਦ ਹੀ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਸੰਸਦ ਦੇ ਮੌਜੂਦਾ ਸੈਸ਼ਨ ਖਤਮ ਹੁੰਦਿਆ ਹੀ ਇਸ ਦਾ ਉਦਘਾਟਨ ਹੋਵੇਗਾ।


Inder Prajapati

Content Editor

Related News