108 ਫੁੱਟ ਉੱਚੀ ਮੂਰਤੀ ਦਾ ਉਦਘਾਟਨ; PM ਮੋਦੀ ਬੋਲੇ- ਹਨੂੰਮਾਨ ਜੀ ਇਕ ਭਾਰਤ-ਸ਼੍ਰੇਸ਼ਠ ਭਾਰਤ ਦੇ ਅਹਿਮ ਸੂਤਰ

Saturday, Apr 16, 2022 - 12:08 PM (IST)

108 ਫੁੱਟ ਉੱਚੀ ਮੂਰਤੀ ਦਾ ਉਦਘਾਟਨ; PM ਮੋਦੀ ਬੋਲੇ- ਹਨੂੰਮਾਨ ਜੀ ਇਕ ਭਾਰਤ-ਸ਼੍ਰੇਸ਼ਠ ਭਾਰਤ ਦੇ ਅਹਿਮ ਸੂਤਰ

ਗੁਜਰਾਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਹਨੂੰਮਾਨ ਜਯੰਤੀ ਮੌਕ ਗੁਜਰਾਤ ਦੇ ਮੋਰਬੀ ’ਚ ਹਨੂੰਮਾਨ ਦੀ 108 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ। ਇਹ ਉਦਘਾਟਨ ਉਨ੍ਹਾਂ ਵੀਡੀਓ ਕਾਨਫਰੈਂਸਿੰਗ ਜ਼ਰੀਏ ਕੀਤਾ। ਇਸ ਮੌਕੇ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਨੂੰਮਾਨ ਜਯੰਤੀ ਦੇ ਪਾਵਨ ਮੌਕੇ ’ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਇਸ ਪਾਵਨ ਮੌਕੇ ’ਤੇ ਅੱਜ ਮੋਰਬੀ ’ਚ ਹਨੂੰਮਾਨ ਜੀ ਦੀ ਮੂਰਤੀ ਦਾ ਉਦਘਾਟਨ ਹੋਇਆ ਹੈ। ਇਹ ਦੇਸ਼ ਅਤੇ ਦੁਨੀਆ ਦੇ ਹਨੂੰਮਾਨ ਭਗਤਾਂ ਲਈ ਬਹੁਤ ਸੁਖਦਾਇਕ ਹੈ।

ਇਹ ਵੀ ਪੜ੍ਹੋ: CM ਕੇਜਰੀਵਾਲ ਦਾ ਦਿੱਲੀ ਵਾਸੀਆਂ ਨੂੰ ਤੋਹਫ਼ਾ, ‘ਅੰਬੇਡਕਰ ਸਕੂਲ ਆਫ਼ ਐਕਸੀਲੈਂਸ’ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਨੂੰਮਾਨ ਜੀ ਆਪਣੀ ਭਗਤੀ ਅਤੇ ਸੇਵਾਭਾਵ ਨਾਲ ਸਾਰਿਆਂ ਨੂੰ ਜੋੜਦੇ ਹਨ। ਹਰ ਕੋਈ ਹਨੂੰਮਾਨ ਜੀ ਤੋਂ ਪ੍ਰੇਰਣਾ ਲੈਂਦਾ ਹੈ। ਹਨੂੰਮਾਨ ਉਹ ਸ਼ਕਤੀ ਅਤੇ ਧੀਰਜ ਹਨ, ਜਿਨ੍ਹਾਂ ਨੇ ਜੰਗਲ ’ਚ ਰਹਿਣ ਵਾਲੀਆਂ ਪ੍ਰਜਾਤੀਆਂ ਨੂੰ ਮਾਨ ਅਤੇ ਸਨਮਾਨ ਦਾ ਅਧਿਕਾਰ ਦਿਵਾਇਆ। ਇਸ ਲਈ ਇਕ ਭਾਰਤ, ਸ਼੍ਰੇਸ਼ਠ ਭਾਰਤ ਦੇ ਵੀ ਹਨੂੰਮਾਨ ਜੀ ਇਕ ਅਹਿਮ ਸੂਤਰ ਹਨ। ਰਾਮਕਥਾ ਦਾ ਆਯੋਜਨ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਕੀਤਾ ਜਾਂਦਾ ਹੈ। ਭਾਸ਼ਾ-ਬੋਲੀ ਜੋ ਵੀ ਹੋਵੇ ਪਰ ਰਾਮਕਥਾ ਦੀ ਭਾਵਨਾ ਸਾਰਿਆਂ ਨੂੰ ਜੋੜਦੀ ਹੈ। ਇਹ ਤਾਂ ਭਾਰਤੀ ਆਸਥਾ, ਸਾਡੀ ਸੰਸਕ੍ਰਿਤੀ ਅਤੇ ਪਰੰਪਰਾ ਦੀ ਤਾਕਤ ਹੈ।

ਇਹ ਵੀ ਪੜ੍ਹੋ: PM ਮੋਦੀ ਨੇ ‘ਪ੍ਰਧਾਨ ਮੰਤਰੀ ਅਜਾਇਬ ਘਰ’ ਦਾ ਕੀਤਾ ਉਦਘਾਟਨ, ਵੇਖੋ ਖੂਬਸੂਰਤ ਤਸਵੀਰਾਂ

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ ਹਨੂੰਮਾਨ ਜੀ ਦੀ ਇਸ ਤਰ੍ਹਾਂ ਦੀ 108 ਫੁੱਟ ਉੱਚੀ ਮੂਰਤੀ ਦੇਸ਼ ਦੇ ਵੱਖ-ਵੱਖ ਕੋਨੇ ’ਚ ਸਥਾਪਤ ਕੀਤਾ ਜਾ ਰਹੀ ਹੈ। ਅਸੀਂ ਪਿਛਲੇ ਕਈ ਸਾਲਾਂ ਤੋਂ ਸ਼ਿਮਲਾ ’ਚ ਹਨੂੰਮਾਨ ਜੀ ਦੀ ਮੂਰਤੀ ਵੇਖ ਰਹੇ ਹਾਂ, ਅੱਜ ਮੋਰਬੀ ’ਚ ਦੂਜੀ ਮੂਰਤੀ ਸਥਾਪਤ ਹੋਈ ਹੈ। ਦੋ ਹੋਰ ਮੂਰਤੀਆਂ ਨੂੰ ਦੱਖਣੀ ’ਚ ਰਾਮੇਸ਼ਵਰ ਅਤੇ ਪੱਛਮੀ ਬੰਗਾਲ ’ਚ ਸਥਾਪਤ ਕਰਨ ਦਾ ਕੰਮ ਚੱਲ ਰਿਹਾ ਹੈ।

ਇਹ ਵੀ ਪੜ੍ਹੋ: CM ਕੇਜਰੀਵਾਲ ਨੂੰ ਮਿਲਣ ਦਾ ਜਨੂੰਨ, 1600 ਕਿਲੋਮੀਟਰ ਸਾਈਕਲ ਚਲਾ ਕੇ ਨੌਜਵਾਨ ਪੁੱਜਾ ਦਿੱਲੀ

 


author

Tanu

Content Editor

Related News