ਭਾਰਤ-ਰੂਸ ਦਰਮਿਆਨ ਊਰਜਾ ਤੇ ਰੱਖਿਆ ਸਮੇਤ ਹੋਏ ਕਈ ਸਮਝੌਤੇ

09/04/2019 2:28:35 PM

ਵਲਾਦੀਵੋਸਤੋਕ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗਰਮਜੋਸ਼ੀ ਨਾਲ ਮੁਲਾਕਾਤ ਕੀਤੀ ਤੇ ਤਕਰੀਬਨ 2 ਘੰਟੇ ਗੱਲਬਾਤ ਕੀਤੀ। ਇਸ ਦੌਰਾਨ ਵਪਾਰ, ਰੱਖਿਆ ਤੇ ਊਰਜਾ ਸਮੇਤ ਕਈ ਮੁੱਦਿਆਂ 'ਤੇ ਗੱਲਬਾਤ ਹੋਈ ਅਤੇ ਸਮਝੌਤੇ ਹੋਏ। ਪੀ. ਐੱਮ. ਮੋਦੀ ਭਾਰਤੀ ਸਮੇਂ ਮੁਤਾਬਕ ਅੱਜ ਸਵੇਰੇ 5 ਕੁ ਵਜੇ ਵਲਾਦੀਵੋਸਤੋਕ ਪੁੱਜੇ ਅਤੇ ਇੱਥੇ ਉਨ੍ਹਾਂ ਨੂੰ 'ਗਾਰਡ ਆਫ ਆਨਰ' ਨਾਲ ਸਨਮਾਨਤ ਕੀਤਾ ਗਿਆ।  ਭਾਰਤੀ ਭਾਈਚਾਰੇ ਨੇ ਵੀ 'ਭਾਰਤ ਮਾਤਾ ਦੀ ਜੈ' ਅਤੇ 'ਮੋਦੀ-ਮੋਦੀ' ਦੇ ਨਾਅਰਿਆਂ ਨਾਲ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਪੀ. ਐੱਮ. ਮੋਦੀ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੰਜਵੇਂ ਈਸਟਰਨ ਇਕੋਨਾਮਿਕ ਫੋਰਸ (ਈ. ਈ. ਐੱਫ.) ਦੀ ਬੈਠਕ 'ਚ ਬਤੌਰ ਮੁੱਖ ਮਹਿਮਾਨ ਸੱਦਿਆ ਹੈ। ਕੱਲ ਉਹ ਇਸ 'ਚ ਸ਼ਾਮਲ ਹੋਣਗੇ। ਉਹ ਪੁਤਿਨ ਨਾਲ 20ਵਾਂ ਭਾਰਤ-ਰੂਸ ਸਲਾਨਾ ਸੰਮੇਲਨ ਵੀ ਆਯੋਜਿਤ ਕਰਨਗੇ। ਮੋਦੀ ਦੋ ਦਿਨਾਂ ਦੌਰੇ ਲਈ ਰੂਸ ਗਏ ਹਨ। ਇਸ ਦੌਰਾਨ ਮੋਦੀ-ਪੁਤਿਨ ਦੀ ਦੋਸਤੀ ਵੀ ਕੈਮਰੇ 'ਚ ਕੈਦ ਹੋਈ। ਪੁਤਿਨ ਨੇ ਖੁਦ ਪੀ. ਐੱਮ. ਦਾ ਸਵਾਗਤ ਕੀਤਾ ਅਤੇ ਦੋਹਾਂ ਨੇਤਾਵਾਂ ਨੇ ਇਕ ਖਾਸ ਕਿਸ਼ਤੀ 'ਚ ਬੈਠ ਕੇ ਚਾਹ ਵੀ ਪੀਤੀ। 

 

PunjabKesari

ਜ਼ਿਕਰਯੋਗ ਹੈ ਕਿ ਭਾਰਤ ਤੇ ਰੂਸ ਲੰਬੇ ਸਮੇਂ ਤੋਂ ਇਕ-ਦੂਜੇ ਦੇ ਖਾਸ ਸਹਿਯੋਗੀ ਰਹੇ ਹਨ। ਭਾਰਤ ਨੂੰ ਇਸ ਸਮੇਂ ਊਰਜਾ ਦੀ ਸਖਤ ਜ਼ਰੂਰਤ ਹੈ ਅਤੇ ਰੂਸ ਦੇ ਲਈ ਇਹ ਸੁਨਹਿਰੇ ਮੌਕੇ ਵਾਂਗ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਦੇ ਇਸ ਖੇਤਰ 'ਚ ਵਿਕਾਸ ਲਈ ਰੂਸ ਨੂੰ ਜ਼ਰੂਰੀ ਲੇਬਰ ਪਾਵਰ ਭਾਰਤ ਤੋਂ ਮਿਲ ਸਕਦੀ ਹੈ। ਭਾਰਤ ਕੋਲ ਲੇਬਰ ਪਾਵਰ ਵਧੇਰੇ ਹੈ ਅਤੇ ਰੂਸ ਇਸ ਨੂੰ ਚੰਗੀ ਤਰ੍ਹਾਂ ਪਛਾਣਦਾ ਹੈ।


Related News