...ਜਦੋਂ ਮੰਚ ’ਤੇ ਹੀ ਭਾਜਪਾ ਕਾਰਕੁਨ ਦੇ ਪੈਰੀਂ ਪੈ ਗਏ ਪੀ.ਐੱਮ. ਮੋਦੀ

03/24/2021 2:36:33 PM

ਨੈਸ਼ਨਲ ਡੈਸਕ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ’ਚ ਇਕ ਚੁਣਾਵੀ ਰੈਲੀ ’ਚ ਇਕ ਅਨੋਖਾ ਨਜ਼ਾਰਾ ਵਿਖਾਇਆ। ਕਾਂਠੀ ’ਚ ਮੰਚ ’ਤੇ ਪਾਰਟੀ ਦਾ ਇਕ ਕਾਰਕੁਨ ਪੀ.ਐੱਮ. ਮੋਦੀ ਦੇ ਪੈਰ ਛੂਹਣ ਲਈ ਅੱਗੇ ਵਧਿਆ ਤਾਂ ਮੋਦੀ ਵੀ ਪਲਟ ਕੇ ਉਸ ਵੱਲ ਵਧੇ ਅਤੇ ਝੁਕ ਕੇ ਪ੍ਰਣਾਮ ਕੀਤਾ ਅਤੇ ਉਸ ਦੇ ਪੈਰੀਂ ਪੈ ਗਏ। ਬੀ.ਜੇ.ਪੀ. ਨੇ ਇਹ ਵੀਡੀਓ ਸਾਂਝੀ ਕਰਦੇ ਹੋਏ ਇਸ ਨੂੰ ‘ਸੰਸਕਾਰ ਦਾ ਭਾਵ’ ਦੱਸਿਆ। ਪਾਰਟੀ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ’ਤੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ‘ਭਾਜਪਾ ਇਕ ਅਜਿਹਾ ਸੰਸਕ੍ਰਿਤਕ ਸੰਗਠਨ ਹੈ, ਜਿਥੇ ਵਰਕਰਾਂ ’ਚ ਇਕ-ਦੂਜੇ ਪ੍ਰਤੀ ਸਮਾਨ ਸੰਸਕਾਰ ਦਾ ਭਾਵ ਰਹਿੰਦਾ ਹੈ।’ ਹਾਲਾਂਕਿ, ਇਹ ਬੀ.ਜੇ.ਪੀ. ਵਰਕਰ ਕੌਣ ਹੈ ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ।

ਪੀ.ਐੱਮ. ਮੋਦੀ ਨੇ ਛੂਹੇ ਵਰਕਰ ਦੇ ਪੈਰ
ਪੀ.ਐੱਮ. ਮੋਦੀ ਮੋਦੀ ਜਨ ਸਭਾ ਨੂੰ ਸੰਬੋਧਨ ਕਰਨ ਮੰਚ ’ਤੇ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਉਥੇ ਮੌਜੂਦ ਨੇਤਾਵਾਂ ਅਤੇ ਜਨਤਾ ਦਾ ਧੰਨਵਾਦ ਕੀਤਾ। ਫਿਰ ਕੁਰਸੀ ’ਤੇ ਬੈਠ ਗਏ। ਇਸ ਵਿਚਕਾਰ ਮੋਢੇ ’ਤੇ ਗਮਛਾ ਰੱਖੀ ਇਕ ਵਰਕਰ ਉਨ੍ਹਾਂ ਵੱਲ ਹੱਥ ਜੋੜ ਕੇ ਵਧਦਾ ਹੈ। ਦੂਜੇ ਪਾਸੇ ਪੀ.ਐੱਮ. ਮੋਦੀ ਕਿਸੇ ਨੂੰ ਖੜ੍ਹੇ ਹੋ ਕੇ ਨਮਸਕਾਰ ਕਰਦੇ ਹਨ। ਜਿਵੇਂ ਹੀ ਉਹ ਫਿਰ ਬੈਠਦੇ ਹਨ, ਇਹ ਵਰਕਰ ਉਨ੍ਹਾਂ ਦੇ ਪੈਰ ਛੂਹਣ ਲਈ ਅੱਗੇ ਵਧਦਾ ਹੈ। ਮੋਦੀ ਉਠ ਖੜ੍ਹੇ ਹੁੰਦੇ ਹਨ ਅਤੇ ਉਸ ਵਰਕਰ ਨੂੰ ਆਪਣੇ ਹੱਥਾਂ ਨਾਲ ਉਠਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਫਿਰ ਉਸ ਦੇ ਪੈਰ ਛੂਹ ਲੈਂਦੇ ਹਨ। 

 

ਮੋਦੀ ਨੇ ਰੈਲੀ ’ਚ ਮਮਤਾ ਬੈਨਰਜੀ ’ਤੇ ਵਿੰਨ੍ਹਿਆ ਨਿਸ਼ਾਨਾ
ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਲੰਮੇ ਹੱਥੀਂ ਲੈਂਦੇ ਹੋਏ ਰੈਲੀ ’ਚ ਪੀ.ਐੱਮ. ਮੋਦੀ ਨੇ ਕਿਹਾ ਕਿ ਦੀਦੀ ਅੱਜ-ਕੱਲ੍ਹ ਮੇਦਿਨੀਪੁਰ ’ਚ ਆ ਕੇ ਵਾਰ-ਵਾਰ ਬਹਾਨੇ ਬਣਾ ਰਹੀ ਹੈ। ਦੀਦੀ ਇਸ ਬਹਾਨੇ ਉਨ੍ਹਾਂ ਪਰਿਵਾਰਾਂ ਨੂੰ ਜਵਾਬ ਨਹੀਂ ਦੇ ਸਕੀ ਜਿਨ੍ਹਾਂ ਨੂੰ ਪਹਿਲਾਂ ਅੰਫਾਨ ਨੇ ਤਹਾਬ ਕੀਤਾ ਅਤੇ ਫਿਰ ਤ੍ਰਿਣਮੂਲ ਦੇ ਟੋਲਾਬਾਜ਼ਾਂ ਨੇ ਲੁੱਟ ਲਿਆ। ਇਥੇ ਕੇਂਦਰ ਸਰਕਾਰ ਨੇ ਜੋ ਰਾਹਤ ਭੇਜੀ ਸੀ, ਉਹ ‘ਭਾਈਪੋ ਵਿੰਡੋ’ ’ਚ ਫਸ ਗਈ। ਜਦੋਂ ਲੋੜ ਹੁੰਦੀ ਹੈ ਉਦੋਂ ਦੀਦੀ ਵਿਖਾਈ ਨਹੀਂ ਦਿੰਦੀ, ਜਦੋਂ ਚੋਣਾਂ ਆਉਂਦੀਆਂ ਹਨ ਤਾਂ ਕਹਿੰਦੀ ਹੈ- ਸਰਕਾਰ ਦੁਆਰੇ-ਦੁਆਰੇ! ਇਹੀ ਇਨ੍ਹਾਂ ਦੀ ਖੇਡ ਹੈ। ਪੱਛਮੀ ਬੰਗਾਲ, ਇਥੋਂ ਦਾ ਬੱਚਾ-ਬੱਚਾ, ਇਹ ਖਡੇ ਸਮਝ ਗਿਆ ਹੈ।


Rakesh

Content Editor

Related News