ਅਚਾਨਕ ਸੰਸਦ ਦੀ ਕੰਟੀਨ 'ਚ ਪੁੱਜੇ PM ਮੋਦੀ, ਸੰਸਦ ਮੈਂਬਰਾਂ ਨਾਲ ਕੀਤਾ ਲੰਚ (ਦੇਖੋ ਤਸਵੀਰਾਂ)

Friday, Feb 09, 2024 - 07:33 PM (IST)

ਅਚਾਨਕ ਸੰਸਦ ਦੀ ਕੰਟੀਨ 'ਚ ਪੁੱਜੇ PM ਮੋਦੀ, ਸੰਸਦ ਮੈਂਬਰਾਂ ਨਾਲ ਕੀਤਾ ਲੰਚ (ਦੇਖੋ ਤਸਵੀਰਾਂ)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸੰਸਦ ਦੀ ਕੰਟੀਨ  'ਚ ਸੰਸਦ ਮੈਂਬਰਾਂ ਦੇ ਨਾਲ ਲੰਚ ਕੀਤਾ। ਇਸ ਦੌਰਾਨ ਭਾਜਪਾ ਸੰਸਦ ਮੈਂਬਰ ਹੀਨਾ ਗਾਵਿਤ, ਐੱਸ. ਫਾਂਗਨੋਨ ਕੋਨਿਯਾਕ, ਟੀ.ਡੀ.ਪੀ. ਸੰਸਦ ਮੈਂਬਰ ਰਾਮਮੋਹਨ ਨਾਇਡੂ, ਬਸਪਾ ਸੰਸਦ ਮੈਂਬਰ ਰਿਤੇਸ਼ ਪਾਂਡੇ ਅਤੇ ਬੀ.ਜੇ.ਡੀ. ਸੰਸਦ ਮੈਂਬਰ ਸਸਮਿਤ ਪਾਤਰਾ ਅਤੇ ਐਨਕੇ ਪ੍ਰੇਮਚੰਦਰਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਲੰਚ ਕੀਤਾ। 

ਸੂਤਰਾਂ ਮੁਤਾਬਕ, ਸੰਸਦ ਮੈਂਬਰਾਂ ਨੂੰ ਅਣਓਪਚਾਰਿਕ ਲੰਚ ਦੀ ਜਾਣਕਾਰੀ ਦੁਪਹਿਰ 2.30 ਵਜੇ ਫੋਨ ਦੇ ਆਉਣ ਤੋਂ ਬਾਅਦ ਮਿਲੀ ਸੀ। ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਚਲੋ, ਤੁਹਾਨੂੰ ਇਕ ਸਜ਼ਾ ਦੇਣੀ ਹੈ। ਪੀ.ਐੱਮ. ਮੋਦੀ ਅਤੇ ਸੰਸਦ ਮੈਂਬਰਾਂ ਨੇ ਕੰਟੀਨ 'ਚ ਸ਼ਾਕਾਹਾਬੀ ਭੋਜਨ ਅਤੇ ਰਾਗੂ ਦੇ ਲੱਡੂ ਖਾਦੇ। 

PunjabKesari

ਸੂਤਰਾਂ ਮੁਤਾਬਕ, ਲੰਚ ਦੌਰਾਨ ਇਕ ਸੰਸਦ ਮੈਂਬਰ ਨੇ ਜਦੋਂ ਪੀ.ਐੱਮ. ਮੋਦੀ ਕੋਲੋਂ ਨਵਾਜ਼ ਸ਼ਰੀਬ ਦੀ ਧੀ ਦੇ ਵਿਆਹ 'ਚ ਉਨ੍ਹਾਂ ਦੀ ਅਨਪਲਾਂਡ ਯਾਤਰਾ ਬਾਰੇ ਪੁੱਛਿਆ ਤਾਂ ਪੀ.ਐੱਮ. ਨੇ ਕਿਹਾ ਕਿ ਉਹ ਦੁਪਹਿਰ 2 ਵਜੇ ਤਕ ਸੰਸਦ 'ਚ ਸਨ। ਜਿਸਤੋਂ ਬਾਅਦ ਉਹ ਅਫਗਾਨਿਸਤਾਨ ਲਈ ਰਵਾਨਾ ਹੋ ਗਏ। ਵਾਪਸੀ 'ਚ ਉਨ੍ਹਾਂ ਨੇ ਪਾਕਿਸਤਾਨ 'ਚ ਰੁਕਣ ਦਾ ਫੈਸਲਾ ਕੀਤਾ। ਹਾਲਾਂਕਿ, ਐੱਸ.ਪੀ.ਜੀ. ਨੇ ਅਜਿਹਾ ਕਰਨ ਤੋਂ ਮਨ੍ਹਾ ਵੀ ਕੀਤਾ ਸੀ। ਪੀ.ਐੱਮ. ਮੋਦੀ ਨੇ ਦੱਸਿਆ ਕਿ ਐੱਸ.ਪੀ.ਜੀ. ਦੇ ਮਨ੍ਹਾ ਕਰਨ ਦੇ ਬਾਅਦ ਵੀ ਉਨ੍ਹਾਂ ਨੇ ਨਵਾਜ਼ ਸ਼ਰੀਭ ਨੂੰ ਫੋਨ ਕੀਤਾ ਅਤੇ ਪੁੱਛਿਆ ਕਿ ਉਹ ਉਨ੍ਹਾਂ ਨੂੰ ਰਿਸੀਵ ਕਰਨਗੇ। ਇਸਤੋਂ ਬਾਅਦ ਉਹ (ਪੀ.ਐੱਮ. ਮੋਦੀ) ਪਾਕਿਸਤਾਨ ਗਏ।

PunjabKesari

ਸੰਸਦ ਮੈਂਬਰਾਂ ਨਾਲ ਲੰਚ ਕਰਦੇ ਸਮੇਂ ਪ੍ਰਧਾਨ ਮੰਤਰੀ ਨੇ ਆਪਣੀਆਂ ਯਾਤਰਾਵਾਂ, ਅਨੁਭਵਾਂ ਅਤੇ ਯੋਗਾ ਬਾਰੇ ਅਣਓਪਚਾਰਿਕ ਗੱਲਬਾਤ ਕੀਤੀ। ਇਸ ਦੌਰਾਨ ਪੀ.ਐੱਮ. ਨੇ ਕਿਹਾ ਕਿ ਖਿਚੜੀ ਉਨ੍ਹਾਂ ਦਾ ਪਸੰਦੀਦਾ ਭੋਜਨ ਹੈ। ਪੀ.ਐੱਮ. ਨੇ ਇਕ ਸੰਸਦ ਮੈਂਬਰ ਨੂੰ ਕਿਹਾ ਕਿ ਕਦੇ-ਕਦੇ ਮੇਰੀਆਂ ਯਾਤਰਾਵਾਂ ਇੰਨੀਆਂ ਜਿਆਦਾ ਹੁੰਦੀਆਂ ਹਨ ਕਿ ਮੈਨੂੰ ਪਤਾ ਹੀ ਨਹੀਂ ਚਲਦਾ ਕਿ ਮੈਂ ਇਕ ਦਿਨ ਵੀ ਬਿਨਾਂ ਸੁੱਤੇ ਵੀ ਰਿਹਾ ਹਾਂ।

PunjabKesari

ਰਿਤੇਸ਼ ਪਾਂਡੇ ਨੇ ਭੁਜ ਭੂਚਾਲ ਤ੍ਰਾਸਦੀ ਨਾਲ ਨਜਿੱਠਣ ਲਈ ਪੀ.ਐੱਮ. ਮੋਦੀ ਦੇ ਅਨੁਭਵ ਬਾਰੇ ਪੁੱਛਿਆ। ਇਕ ਸੰਸਦ ਮੈਂਬਰ ਨੇ ਦੱਸਿਆ ਕਿ ਮੈਨੂੰ ਪੀ.ਐੱਮ.ਓ. ਤੋਂ ਫੋਨ ਆਇਆ ਕਿ ਪਲੀਜ਼ ਆਏ... ਪੀ.ਐੱਮ. ਤੁਹਾਨੂੰ ਮਿਲਣਾ ਚਾਹੁੰਦੇ ਹਨ। ਜਦੋਂ ਅਸੀਂ ਕੰਟੀਨ ਪਹੁੰਚੇ ਤਾਂ ਅਸੀਂ ਵਿਜ਼ਟਰਜ਼ ਲਾਊਂਜ 'ਚ ਸੀ। ਅਸੀਂ ਸਾਰਿਆਂ ਨੇ ਇਕ-ਦੂਜੇ ਵੱਲ ਦੇਖਿਆ ਅਤੇ ਸੋਚਿਆ ਕਿ ਸਾਨੂੰ ਸਾਰਿਆਂ ਨੂੰ ਕਿਵੇਂ ਬੁਲਾਇਆ ਗਿਆ ਹੈ। ਸੰਸਦ ਮੈਂਬਰਾਂ ਨੇ ਕਿਹਾ ਕਿ ਇਹ ਇਕ ਸ਼ਾਨਦਾਰ, ਅਣਓਪਚਾਰਿਕ ਅਨੁਭਵ ਸੀ।


author

Rakesh

Content Editor

Related News