PM ਮੋਦੀ ਲਈ ਆ ਰਿਹੈ ਨਵਾਂ 'Air India One' ਜਹਾਜ਼, ਜਾਣੋ ਕੀ ਹੈ ਇਸ ਦੀ ਖ਼ਾਸੀਅਤ

Friday, Aug 21, 2020 - 05:10 PM (IST)

PM ਮੋਦੀ ਲਈ ਆ ਰਿਹੈ ਨਵਾਂ 'Air India One' ਜਹਾਜ਼, ਜਾਣੋ ਕੀ ਹੈ ਇਸ ਦੀ ਖ਼ਾਸੀਅਤ

ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਨਵਾਂ VVIP ਬੋਇੰਗ ਜਹਾਜ਼ 'ਏਅਰ ਇੰਡੀਆ ਵਨ' ਆ ਰਿਹਾ ਹੈ। ਇਹ ਅਗਲੇ ਹਫ਼ਤੇ ਹੀ ਦਿੱਲੀ ਵਿਚ ਲੈਂਡ ਕਰੇਗਾ। ਇਨ੍ਹਾਂ ਦੀ ਖ਼ਰੀਦ 'ਤੇ ਕਰੀਬ 8,458 ਕਰੋੜ ਰੁਪਏ ਦੀ ਲਾਗਤ ਆਵੇਗੀ। ਏਅਰ ਇੰਡੀਆ,ਇੰਡੀਅਨ ਏਅਰਫੋਰਸ ਅਤੇ ਸਰਕਾਰ ਦੇ ਕੁੱਝ ਅਧਿਕਾਰੀਆਂ ਨਾਲ ਸੁਰੱਖਿਆ ਕਰਮੀਆਂ ਦਾ ਇਕ ਦਲ ਵੀ.ਵੀ.ਆਈ.ਪੀ. ਏਅਰਕਰਾਫਟ ਏਅਰ ਇੰਡੀਆ ਵਨ ਨੂੰ ਭਾਰਤ ਲਿਆਉਣ ਲਈ ਅਮਰੀਕਾ ਗਿਆ ਹੈ। ਸਰਕਾਰ ਨੇ 2 ਚੌੜੀ ਬਾਡੀ ਵਾਲੇ ਖਾਸਤੌਰ 'ਤੇ ਡਿਜ਼ਾਇਨ ਕੀਤੇ ਗਏ ਬੋਇੰਗ 777-300 ER  ਜਹਾਜ਼ ਆਰਡਰ ਕੀਤੇ ਹਨ। ਇਨ੍ਹਾਂ ਵਿਚੋਂ ਇਕ ਪੀ.ਐਮ. ਮੋਦੀ ਲਈ ਅਤੇ ਦੂਜਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਲਈ ਹੋਵੇਗਾ।

ਇਹ ਵੀ ਪੜ੍ਹੋ: ਵੱਡੀ ਖ਼ਬਰ: 16 ਸਾਲਾ ਕੁੜੀ ਨਾਲ 30 ਲੋਕਾਂ ਨੇ ਲਾਈਨ ਲਗਾ ਕੇ ਕੀਤਾ ਬਲਾਤਕਾਰ

ਅਮਰੀਕੀ ਰਾਸ਼ਟਰਪਤੀ ਵੱਲੋਂ ਇਸਤੇਮਾਲ ਹੋਣ ਵਾਲੇ ਏਅਰਰਫੋਰਸ ਵਨ ਜਹਾਜ਼ ਦੀ ਤਰਜ 'ਤੇ ਭਾਰਤ ਲਈ ਵੀ.ਵੀ.ਆਈ.ਪੀ. ਏਅਰਕਰਾਫਟ ਏਅਰ ਇੰਡੀਆ ਵਨ ਤਿਆਰ ਕੀਤਾ ਗਿਆ ਹੈ।  ਇਨ੍ਹਾਂ ਦੇ ਆਉਣ ਦੇ ਬਾਅਦ ਏਅਰ ਇੰਡੀਆ ਵੀ.ਵੀ.ਆਈ.ਪੀ. ਬੇੜੇ 'ਚੋਂ 25 ਸਾਲ ਪੁਰਾਣੇ ਬੋਇੰਗ 747 ਜਹਾਜ਼ ਹਟਾ ਲਏ ਜਾਣਗੇ। ਇਹ ਦੋਵੇਂ ਜਹਾਜ਼ ਭਾਰਤੀ ਹਵਾਈ ਫੌਜ ਦੇ ਪਾਇਲਟਾਂ ਵੱਲੋਂ ਚਲਾਏ ਜਾਣਗੇ।

ਇਹ ਵੀ ਪੜ੍ਹੋ: CPL 2020: ਰਾਸ਼ਿਦ ਖਾਨ ਦੇ ਗੁਪਤ ਅੰਗ 'ਤੇ ਲੱਗੀ ਫੀਲਡਰ ਦੀ ਤੇਜ਼ ਥਰੋ, ਵੇਖੋ ਵੀਡੀਓ

ਜਾਣੋ ਕੀ ਹੈ ਇਸ ਜਹਾਜ਼ ਦੀ ਖ਼ਾਸੀਅਤ
ਏਅਰ ਇੰਡੀਆ ਵਨ ਐਡਵਾਂਸ ਅਤੇ ਸਕਿਓਰ ਕਮਿਊਨੀਕੇਸ਼ਨ ਸਿਸਟਮ ਨਾਲ ਲੈਸ ਹੈ। ਇਹ ਜਹਾਜ਼ ਇਕ ਤਰ੍ਹਾਂ ਨਾਲ ਪੂਰਨ ਹਵਾਈ ਕਮਾਨ ਕੇਂਦਰ ਦੀ ਤਰ੍ਹਾਂ ਕੰਮ ਕਰਦੇ ਹਨ, ਜਿਨ੍ਹਾਂ ਦੇ ਅਤਿਆਧੁਨਿਕ ਆਡੀਓ-ਵੀਡੀਓ ਸੰਚਾਰ ਨੂੰ ਟੈਪ ਜਾਂ ਹੈਕ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਇਸ ਜਹਾਜ਼ ਦਾ ਆਪਣਾ ਮਿਜ਼ਾਇਲ ਡਿਫੈਂਸ ਸਿਸਟਮ, ਸੇਲਫ ਪ੍ਰੋਟੈਕਸ਼ਨ ਸੂਟ ਹੈ ਜੋ ਦੁਸ਼ਮਨ ਦੇਸ਼ ਦੇ ਰਡਾਰ ਫਰੇਂਕਵੇਂਸੀ ਨੂੰ ਜਾਮ ਕਰ ਸਕਦੇ ਹਨ। ਇਸ ਜਹਾਜ਼ ਅੰਦਰ ਇਕ ਕਾਨਫਰੰਸ ਰੂਮ, ਵੀ.ਵੀ.ਆਈ.ਪੀ. ਯਾਤਰੀਆਂ ਲਈ ਇਕ ​ਕੈਬਨ, ਇਕ ਮੈਡੀਕਲ ਸੈਂਟਰ ਅਤੇ ਨਾਲ ਹੀ ਨਾਲ ਹੋਰ ਪਤਵੰਤੇ ਲੋਕਾਂ,ਸਟਾਫ ਲਈ ਸੀਟਾਂ ਹੋਣਗੀਆਂ। ਇਸ 'ਤੇ ਏਅਰ ਇੰਡੀਆ ਵਨ 'ਤੇ ਖ਼ਾਸ ਤਰ੍ਹਾਂ ਦਾ ਸਾਇਨ ਹੋਵੇਗਾ। ਇਸ ਸਾਇਨ ਦਾ ਮਤਲੱਬ ਹੈ ਕਿ ਜਹਾਜ਼ ਵਿਚ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਸਵਾਰ ਹਨ। ਇਸ ਤੋਂ ਇਲਾਵਾ ਇਸ ਜਹਾਜ਼ 'ਤੇ ਅਸ਼ੋਕ ਚੱਕਰ ਦੇ ਨਾਲ ਭਾਰਤ ਅਤੇ ਇੰਡੀਆ ਵੀ ​ਲਿਖਿਆ ਹੋਵੇਗਾ। ਖਾਸ ਗੱਲ ਇਹ ਹੈ ਕਿ ਇਹ ਜਹਾਜ਼ ਇਕ ਵਾਰ ਤੇਲ ਭਰਾਉਣ ਤੋਂ ਬਾਅਦ ਲਗਾਤਾਰ 17 ਘੰਟੇ ਤੱਕ ਉਡਾਣ ਭਰ ਸਕੇਗਾ। ਹੁਣ ਵੀ.ਵੀ.ਆਈ. ਬੇੜੇ ਵਿਚ ਜੋ ਜਹਾਜ਼ ਹਨ, ਉਹ ਸਿਰਫ਼ 10 ਘੰਟੇ ਤੱਕ ਹੀ ਲਗਾਤਾਰ ਉੱਡ ਸਕਦੇ ਹਨ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: ਹੁਣ ਸਿਰਫ਼ 5 ਰੁਪਏ 'ਚ ਖ਼ਰੀਦ ਸਕੋਗੇ ਸੋਨਾ


author

cherry

Content Editor

Related News