ਅਮਰੀਕਾ ਯਾਤਰਾ ਲਈ ਰਵਾਨਾ ਹੋਏ ਪੀ. ਐੱਮ. ਮੋਦੀ, ਟਵੀਟ ਕਰ ਦਿੱਤੀ ਜਾਣਕਾਰੀ

Wednesday, Sep 22, 2021 - 11:51 AM (IST)

ਅਮਰੀਕਾ ਯਾਤਰਾ ਲਈ ਰਵਾਨਾ ਹੋਏ ਪੀ. ਐੱਮ. ਮੋਦੀ, ਟਵੀਟ ਕਰ ਦਿੱਤੀ ਜਾਣਕਾਰੀ

ਨਵੀਂ ਦਿੱਲੀ/ਵਾਸ਼ਿੰਗਟਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਬੁੱਧਵਾਰ ਨੂੰ 3 ਦਿਨਾ ਦੀ ਅਮਰੀਕਾ ਯਾਤਰਾ ਲਈ ਰਵਾਨਾ ਹੋ ਗਏ ਹਨ। ਪ੍ਰਧਾਨ ਮੰਤਰੀ ਅਮਰੀਕਾ ਯਾਤਰਾ ਲਈ ਨਵੀਂ ਦਿੱਲੀ ਤੋਂ ਰਵਾਨਾ ਹੋਏ। ਤਿੰਨ ਦਿਨ ਦੇ ਇਸ ਪ੍ਰੋਗਰਾਮ ’ਚ ਮੋਦੀ ਕਈ ਅਹਿਮ ਪ੍ਰੋਗਰਾਮਾਂ ’ਚ ਹਿੱਸਾ ਲੈਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਦੁਵੱਲੇ ਸਬੰਧਾਂ ’ਤੇ ਗੱਲਬਾਤ ਕਰਨਗੇ, ਕਵਾਡ ਸੰਮੇਲਨ ’ਚ ਹਿੱਸਾ ਲੈਣ ਅਤੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਉਨ੍ਹਾਂ ਦਾ ਸੰਬੋਧਨ ਸ਼ਾਮਲ ਹੈ। ਕੋਰੋਨਾ ਮਹਾਮਾਰੀ ਦਰਮਿਆਨ ਪ੍ਰਧਾਨ ਮੰਤਰੀ ਦਾ ਦੌਰਾ ਅਜਿਹੇ ਸਮੇਂ ਵਿਚ ਹੋ ਰਿਹਾ ਹੈ, ਜਦੋਂ ਤਾਲਿਬਾਨ ਅੱਤਵਾਦੀਆਂ ਨੇ ਅਫ਼ਗਾਨਿਸਤਾਨ ’ਚ ਸਰਕਾਰ ਬਣਾ ਲਈ ਹੈ।

PunjabKesari

 

ਪ੍ਰਧਾਨ ਮੰਤਰੀ ਨੇ ਅਮਰੀਕਾ ਰਵਾਨਾ ਹੋਣ ਤੋਂ ਪਹਿਲਾਂ ਖ਼ੁਦ ਟਵੀਟ ਕਰ ਕੇ ਆਪਣੀ ਯਾਤਰਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ 22-25 ਸਤੰਬਰ ਦਰਮਿਆਨ ਅਮਰੀਕਾ ਦੀ ਯਾਤਰਾ ਦੌਰਾਨ, ਮੈਂ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਭਾਰਤ-ਅਮਰੀਕਾ ਵਪਾਰਕ ਗਲੋਬਲ ਰਣਨੀਤਕ ਸਾਂਝੇਦਾਰੀ ਦੀ ਸਮੀਖਿਆ ਕਰਾਂਗਾ ਅਤੇ ਆਪਸੀ ਹਿੱਤ ਦੇ ਖੇਤਰੀ ਅਤੇ ਗਲੋਬਲ ਮੁੱੱਦਿਆਂ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਾਂਗਾ। ਇਕ ਹੋਰ ਟਵੀਟ ਵਿਚ ਉਨ੍ਹਾਂ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਬਾਈਡੇਨ, ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੂੰ ਵੀ ਮਿਲਣਗੇ। ਕਵਾਡ ਸ਼ਿਖਰ ਸੰਮੇਲਨ ਬਾਰੇ ਉਨ੍ਹਾਂ ਕਿਹਾ ਕਿ ਉਹ ਕਵਾਡ ਲੀਡਰਜ਼ ਸੰਮੇਲਨ ’ਚ ਹਿੱਸਾ ਲੈਣਗੇ। ਉਨ੍ਹਾਂ ਨੇ ਕਿਹਾ ਕਿ ਇਹ ਸ਼ਿਖਰ ਸੰਮੇਲਨ ਹਿੰਦ-ਪ੍ਰਸ਼ਾਂਤ ਖੇਤਰ ਲਈ ਸਾਡੇ ਸਾਂਝੇ ਦ੍ਰਿਸ਼ਟੀਕੋਣ ਦੇ ਆਧਾਰ ’ਤੇ ਭਵਿੱਖ ਲਈ ਤਰਜੀਹਾਂ ਦੀ ਪਹਿਚਾਣ ਕਰਨ ਦਾ ਮੌਕਾ ਪ੍ਰਦਾਨ ਕਰੇਗਾ।

ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕਾ ਦੌਰੇ ਦਾ ਪੂਰਾ ਪ੍ਰੋਗਰਾਮ—
22 ਸਤੰਬਰ— ਵਾਸ਼ਿੰਗਟਨ ਡੀਸੀ ’ਚ ਸ਼ਾਮ ਨੂੰ ਰਾਸ਼ਟਰਪਤੀ ਬਾਈਡੇਨ ਵਲੋਂ ਆਯੋਜਿਤ ਹੋਣ ਵਾਲੇ ਕੋਵਿਡ-19 ਗਲੋਬਲ ਸ਼ਿਖਰ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੱਸਾ ਲੈਣਗੇ। (ਭਾਰਤ ਸਮੇਂ ਮੁਤਾਬਕ 23 ਸਤੰਬਰ)
23 ਸਤੰਬਰ— ਵ੍ਹਾਈਟ ਹਾਊਸ ਵਿਚ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਬੈਠਕ ਕਰਨਗੇ। ਇਹ ਦੋਹਾਂ ਨੇਤਾਵਾਂ ਦੀ ਪਹਿਲੀ ਬੈਠਕ ਹੋਵੇਗੀ। ਇਸ ਦੇ ਨਾਲ ਹੀ ਆਸਟ੍ਰੇਲੀਆ, ਜਾਪਾਨ ਅਤੇ ਈਵ ਬਿਜ਼ਨੈੱਸ ਮੀਟ ’ਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਆਸਟ੍ਰੇਲੀਆ ਦੇ ਪੀ. ਐੱਮ. ਸਕੌਟ ਮੌਰੀਸਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨਾਲ ਵੀ ਦੋ-ਪੱਖੀ ਬੈਠਕ ਕਰਨਗੇ।
24 ਸਤੰਬਰ— ਸਵੇਰੇ ਪ੍ਰਧਾਨ ਮੰਤਰੀ ਮੋਦੀ ਦੋ-ਪੱਖੀ ਬੈਠਕ ਅਤੇ ਕਵਾਡ ਸੰਮੇਲਨ ਵਿਚ ਹਿੱਸਾ ਲੈਣਗੇ।
25 ਸਤੰਬਰ— ਯੂ. ਐੱਨ. ਜਨਰਲ ਅਸੈਂਬਲੀ ਦੇ 76ਵੇਂ ਸੈਸ਼ਨ ’ਚ ਸਥਾਨਕ ਸਮੇਂ ਮੁਤਾਬਕ ਸਵੇਰੇ 9 ਵਜੇ ਮੋਦੀ ਦਾ ਭਾਸ਼ਣ ਹੋਵੇਗਾ।


author

Tanu

Content Editor

Related News