ਪ੍ਰਧਾਨ ਮੰਤਰੀ ਦੀ ‘ਮੇਰੇ ਪਰਮ ਮਿੱਤਰ’ ਫੜਨਵੀਸ ਲਈ ਗੁਗਲੀ
Tuesday, Nov 26, 2024 - 12:08 AM (IST)
ਨਵੀਂ ਦਿੱਲੀ- ਜੇ ਸਿਆਸੀ ਵਿਸ਼ਲੇਸ਼ਕ ਮਹਾਰਾਸ਼ਟਰ ਦੇ ਇਸ ਵੱਡੇ ਸਸਪੈਂਸ ਦਾ ਜਵਾਬ ਲੱਭ ਰਹੇ ਸਨ ਕਿ ਮੁੱਖ ਮੰਤਰੀ ਕੌਣ ਹੋਵੇਗਾ ਤਾਂ ਉਨ੍ਹਾਂ ਨੂੰ ਪਿਛਲੇ ਹਫ਼ਤੇ ‘ਮਹਾਯੁਤੀ’ ਦੀ ਜਿੱਤ ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਜਪਾ ਹੈੱਡਕੁਆਰਟਰ ’ਚ ਦਿੱਤੇ ਗਏ ਭਾਸ਼ਣ ਨੂੰ ਡੂੰਘਾਈ ਨਾਲ ਪੜ੍ਹਨਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ‘ਮੇਰੇ ਪਰਮ ਮਿੱਤਰ’ ਕਹਿ ਕੇ ਸੰਬੋਧਨ ਕਰਦਿਆਂ ਸੂਬੇ ’ਚ ਇਤਿਹਾਸਕ ਜਿੱਤ ਲਈ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ ਸੀ।
ਸੂਬੇ ’ਚ ਵੱਡੀ ਜਿੱਤ ਲਈ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਅਜੀਤ ਪਵਾਰ (ਐੱਨ. ਸੀ. ਪੀ.) ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਫੜਨਵੀਸ ਲਈ ਟਿੱਪਣੀ ਰਾਖਵੀਂ ਰੱਖੀ।
ਪਿਛਲੇ ਸ਼ਨੀਵਾਰ ਫੜਨਵੀਸ ਲਈ ਪ੍ਰਧਾਨ ਮੰਤਰੀ ਦੀ ਬੇਮਿਸਾਸਲ ਟਿੱਪਣੀ ਨੇ ਭਾਜਪਾ ਦੇ ਨਿਰੀਖਕਾਂ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਲਗਭਗ ਗਿਆਰਾਂ ਸਾਲਾਂ ਦੇ ਕਾਰਜਕਾਲ ਦੌਰਾਨ ਸਵਰਗੀ ਅਰੁਣ ਜੇਤਲੀ ਨੂੰ ਛੱਡ ਕੇ ਕਿਸੇ ਵੀ ਸਿਆਸੀ ਨੇਤਾ ਲਈ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਸੀ।
ਜੇਤਲੀ ਤੇ ਮੋਦੀ ਤਿੰਨ ਦਹਾਕਿਆਂ ਤੋਂ ਬਹੁਤ ਨੇੜੇ ਸਨ । ਜੇਤਲੀ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਫੜਨਵੀਸ ਦੀ ਇੰਨੀ ਪ੍ਰਸ਼ੰਸਾ ਜੋ ਉਨ੍ਹਾਂ ਤੋਂ ਲਗਭਗ 21 ਸਾਲ ਛੋਟੇ ਹਨ ਅਤੇ ਉਨ੍ਹਾਂ ਨੇ ਮੋਦੀ ਦੇ ਸਿਆਸੀ ਸਫ਼ਰ ’ਚ ਸ਼ਾਇਦ ਹੀ ਕੋਈ ਮਦਦ ਕੀਤੀ ਹੋਵੇ, ਨੇ ਸਿਅਾਸੀ ਪੰਡਤਾਂ ਨੂੰ ਹੈਰਾਨ-ਪ੍ਰਾਸ਼ਾਨ ਕਰ ਦਿੱਤਾ ਹੈ।
ਕਈਆਂ ਨੇ ਮਹਿਸੂਸ ਕੀਤਾ ਕਿ ‘ਮੇਰੇ ਪਰਮ ਮਿੱਤਰ’ ਸ਼ਬਦ ਇਕ ਦੋ-ਧਾਰੀ ਹਥਿਆਰ ਸੀ। ਇਸ ਨੂੰ ਇਕ ਭਰੋਸੇ ਵਜੋਂ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਵਜੋਂ ਤਰੱਕੀ ਦਿੱਤੀ ਜਾਵੇਗੀ ਕਿਉਂਕਿ ਉਹ ਉਨ੍ਹਾਂ ਦੇ ਪਿਆਰੇ ਹਨ।
ਦੂਜੇ ਪਾਸੇ ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਫ਼ੜਨਵੀਸ ਇਕ ਵਾਰ ਫਿਰ ਪਾਰਟੀ ਲਈ ਕੁਰਬਾਨੀਆਂ ਕਰਨ ਲਈ ਤਿਆਰ ਹੋ ਜਾਣ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੱਡੀ ਜਿੱਤ ਨਾਲ ਫੜਨਵੀਸ ਦਾ ਗ੍ਰਾਫ ਅਸਮਾਨੀ ਚੜ੍ਹ ਗਿਆ ਹੈ ਤੇ ਉਨ੍ਹਾਂ ਨੂੰ ਤਰੱਕੀ ਮਿਲਣ ਦੀ ਸੰਭਾਵਨਾ ਹੈ। ਕਈ ਲੋਕ ਕਹਿੰਦੇ ਹਨ ਕਿ ਫੜਨਵੀਸ ਸੀ. ਐੱਮ. ਅਹੁਦੇ ਦੀ ਦੌੜ ’ਚ ਕਾਫੀ ਅੱਗੇ ਹਨ।
ਜੇ ਉਹ ਐਮੁੱਖ ਮੰਤਰੀ ਨਹੀਂ ਬਣਦੇ ਤਾਂ ਭਾਜਪਾ ਦੇ ਅਗਲੇ ਪ੍ਰਧਾਨ ਹੋ ਸਕਦੇ ਹਨ। ਉਂਝ ਫੜਨਵੀਸ ਨੂੰ ਆਰ. ਐੱਸ. ਐੱਸ. ਦੀ ਪੂਰੀ ਹਮਾਇਤ ਹਾਸਲ ਹੈ ਅਤੇ ਉਨ੍ਹਾਂ ਦੇ ਹੀ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਹੈ।