PM ਮੋਦੀ ਨੇ ਕ੍ਰਿਕਟਰ ਕ੍ਰਿਸ ਗੇਲ ਅਤੇ ਜੌਂਟੀ ਰੋਡਜ਼ ਨੂੰ ਲਿਖਿਆ ਪੱਤਰ,ਇਸ ਗੱਲ ਨੂੰ ਲੈ ਕੇ ਕੀਤੀਆਂ ਤਾਰੀਫ਼ਾਂ

Wednesday, Jan 26, 2022 - 02:57 PM (IST)

PM ਮੋਦੀ ਨੇ ਕ੍ਰਿਕਟਰ ਕ੍ਰਿਸ ਗੇਲ ਅਤੇ ਜੌਂਟੀ ਰੋਡਜ਼ ਨੂੰ ਲਿਖਿਆ ਪੱਤਰ,ਇਸ ਗੱਲ ਨੂੰ ਲੈ ਕੇ ਕੀਤੀਆਂ ਤਾਰੀਫ਼ਾਂ

ਨਵੀਂ ਦਿੱਲੀ (ਭਾਸ਼ਾ): ਭਾਰਤ ਦੇ 73ਵੇਂ ਗਣਤੰਤਰ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਸ਼ਹੂਰ ਕ੍ਰਿਕਟਰਾਂ ਜੌਂਟੀ ਰੋਡਜ਼ ਅਤੇ ਕ੍ਰਿਸ ਗੇਲ ਨੂੰ ਪੱਤਰ ਲਿਖ ਕੇ ਭਾਰਤ ਨਾਲ ਉਨ੍ਹਾਂ ਦੇ ‘ਨੇੜਲੇ ਸਬੰਧਾਂ’ ਦੀ ਸ਼ਲਾਘਾ ਕੀਤੀ ਹੈ। ਦੱਖਣੀ ਅਫਰੀਕਾ ਦੇ ਰੋਡਸ ਮੁੰਬਈ ਇੰਡੀਅਨਜ਼ ਦੇ ਸਾਬਕਾ ਫੀਲਡਿੰਗ ਕੋਚ ਹਨ ਅਤੇ ਸਾਲ ਵਿਚ ਜ਼ਿਆਦਾ ਸਮਾਂ ਭਾਰਤ ਵਿਚ ਰਹਿੰਦੇ ਹਨ। ਉਨ੍ਹਾਂ ਨੇ ਆਪਣੀ ਧੀ ਦਾ ਨਾਮ ਵੀ ‘ਇੰਡੀਆ’ ਰੱਖਿਆ ਹੈ। ਦੂਜੇ ਪਾਸੇ ਵੈਸਟਇੰਡੀਜ਼ ਦੇ ਕ੍ਰਿਸ ਗੇਲ ਆਈ.ਪੀ.ਐੱਲ. ਵਿਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਕਰਕੇ ਭਾਰਤ ਵਿਚ ਬਹੁਤ ਮਸ਼ਹੂਰ ਹਨ।

ਇਹ ਵੀ ਪੜ੍ਹੋ: ਯੁਵਰਾਜ ਸਿੰਘ ਨੂੰ ਪਿਤਾ ਬਣਨ 'ਤੇ ਹਰਭਜਨ ਨੇ ਵੱਖਰੇ ਅੰਦਾਜ਼ 'ਚ ਦਿੱਤੀਆਂ ਮੁਬਾਰਕਾਂ

PunjabKesari

ਮੋਦੀ ਨੇ ਰੋਡਸ ਨੂੰ ਲਿਖੇ ਪੱਤਰ ਵਿਚ ਲਿਖਿਆ, ‘ਮੈਂ ਤੁਹਾਨੂੰ ਸਾਡੇ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ।’ ਉਨ੍ਹਾਂ ਲਿਖਿਆ, ‘ਇੰਨੇ ਸਾਲਾਂ ਵਿਚ ਭਾਰਤ ਅਤੇ ਇਸ ਦੀ ਸੰਸਕ੍ਰਿਤੀ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋ ਗਿਆ ਹੈ। ਇਹ ਉਦੋਂ ਸਾਬਿਤ ਹੋ ਗਿਆ ਜਦੋਂ ਤੁਸੀਂ ਆਪਣੀ ਧੀ ਦਾ ਨਾਮ ਇਸ ਮਹਾਨ ਦੇਸ਼ ਦੇ ਨਾਮ ’ਤੇ ਰੱਖਿਆ। ਤੁਸੀਂ ਸਾਡੇ ਦੇਸ਼ਾਂ ਦਰਮਿਆਨ ਮਜ਼ਬੂਤ ​​ਸਬੰਧਾਂ ਦੇ ਵਿਸ਼ੇਸ਼ ਦੂਤ ਹੋ।’”ਰੋਡਸ ਨੇ ਸੋਸ਼ਲ ਮੀਡੀਆ ’ਤੇ ਇਹ ਪੱਤਰ ਸਾਂਝਾ ਕੀਤਾ ਹੈ।  ਰੋਡਸ ਅਤੇ ਗੇਲ ਦੋਵਾਂ ਨੇ ਪੱਤਰ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਹੈ।

PunjabKesari

ਰੋਡਸ ਨੇ ਟਵੀਟ ਕੀਤਾ, ‘ਤੁਹਾਡੇ ਇਨ੍ਹਾਂ ਸ਼ਬਦਾਂ ਲਈ ਧੰਨਵਾਦ ਨਰਿੰਦਰ ਮੋਦੀ ਜੀ। ਹਰ ਵਾਰ ਭਾਰਤ ਆ ਕੇ ਮੈਂ ਇਕ ਇਨਸਾਨ ਦੇ ਰੂਪ ਵਿਚ ਕਾਫੀ ਪਰਿਪੱਕ ਹੁੰਦਾ ਗਿਆ ਹਾਂ। ਮੇਰਾ ਪੂਰਾ ਪਰਿਵਾਰ ਭਾਰਤ ਦੇ ਨਾਲ ਗਣਤੰਤਰ ਦਿਵਸ ਮਨਾ ਰਿਹਾ ਹੈ। ਭਾਰਤ ਦੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਸੰਵਿਧਾਨ ਦੀ ਮਹੱਤਤਾ ਦਾ ਸਨਮਾਨ। ਜੈ ਹਿੰਦ।’

ਇਹ ਵੀ ਪੜ੍ਹੋ: ਵਿਵਾਦ ’ਚ ਘਿਰੇ ਵਿਰਾਟ ਕੋਹਲੀ, ਰਾਸ਼ਟਰੀ ਗੀਤ ਦੌਰਾਨ 'ਚਿਊਇੰਗਮ' ਚਬਾਉਂਦੇ ਆਏ ਨਜ਼ਰ, ਵੀਡੀਓ ਵਾਇਰਲ

ਗੇਲ ਨੇ ਟਵੀਟ ਕੀਤਾ, ‘ਮੈਂ ਭਾਰਤ ਨੂੰ 73ਵੇਂ ਗਣਤੰਤਰ ਦਿਵਸ ਦੀ ਵਧਾਈ ਦਿੰਦਾ ਹਾਂ। ਸਵੇਰੇ ਉੱਠਿਆ ਤਾਂ ਮੈਨੂੰ ਪ੍ਰਧਾਨ ਮੰਤਰੀ ਮੋਦੀ ਦਾ ਨਿੱਜੀ ਸੰਦੇਸ਼ ਮਿਲਿਆ, ਜਿਸ ਵਿਚ ਉਨ੍ਹਾਂ ਦੇ ਅਤੇ ਭਾਰਤ ਦੇ ਲੋਕਾਂ ਨਾਲ ਮੇਰੇ ਕਰੀਬੀ ਵਿਅਕਤੀਗਤ ਸਬੰਧਾਂ ਦਾ ਜ਼ਿਕਰ ਸੀ। ਯੂਨੀਵਰਸਲ ਬੌਸ ਵੱਲੋਂ ਵਧਾਈ ਅਤੇ ਪਿਆਰ।’ ਗੇਲ, ਡੇਵਿਡ ਵਾਰਨਰ ਅਤੇ ਏਬੀ ਡਿਵਿਲੀਅਰਸ ਵਰਗੇ ਕ੍ਰਿਕਟਰਾਂ ਦੇ ਪ੍ਰਸ਼ੰਸਕਾਂ ਦੀ ਭਾਰਤ ਵਿਚ ਕੋਈ ਕਮੀ ਨਹੀਂ ਹੈ। ਆਈ.ਪੀ.ਐੱਲ. ਕਾਰਨ ਦੁਨੀਆ ਭਰ ਦੇ ਸਟਾਰ ਕ੍ਰਿਕਟਰ ਭਾਰਤ ਵਿਚ ਕਾਫੀ ਸਮਾਂ ਬਿਤਾਉਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਭਾਰਤ ਦੇ ਨੇੜੇ ਆਉਣ ਦਾ ਮੌਕਾ ਮਿਲਿਆ ਹੈ।

ਇਹ ਵੀ ਪੜ੍ਹੋ: ਸਾਬਕਾ ਕ੍ਰਿਕਟਰ ਅਤੇ ਸੰਸਦ ਮੈਂਬਰ ਗੌਤਮ ਗੰਭੀਰ ਕੋਰੋਨਾ ਪਾਜ਼ੇਟਿਵ, ਸੰਪਰਕ ’ਚ ਆਏ ਲੋਕਾਂ ਨੂੰ ਕੀਤੀ ਇਹ ਅਪੀਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News