ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਸ਼ਕਰ ਦੇ ਬ੍ਰਹਮਾ ਮੰਦਰ ’ਚ ਕੀਤੀ ਪੂਜਾ

Thursday, Jun 01, 2023 - 11:00 PM (IST)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਸ਼ਕਰ ਦੇ ਬ੍ਰਹਮਾ ਮੰਦਰ ’ਚ ਕੀਤੀ ਪੂਜਾ

ਅਜਮੇਰ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਅਜਮੇਰ ਜ਼ਿਲ੍ਹੇ ਦੇ ਪੁਸ਼ਕਰ ਪਹੁੰਚੇ ਅਤੇ ਬ੍ਰਹਮਾ ਮੰਦਰ ’ਚ ਪੂਜਾ ਕੀਤੀ। ਰਾਜਸਥਾਨ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਜੇਂਦਰ ਰਾਠੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਹੈਲੀਕਾਪਟਰ ਰਾਹੀਂ ਤੀਰਥ ਨਗਰੀ ਪੁਸ਼ਕਰ ਪਹੁੰਚੇ।

ਇਹ ਵੀ ਪੜ੍ਹੋ : ਕਾਂਗਰਸ 85 ਫ਼ੀਸਦੀ ਕਮਿਸ਼ਨ ਖਾਣ ਵਾਲੀ ਪਾਰਟੀ : PM ਨਰਿੰਦਰ ਮੋਦੀ

ਇਸ ਤੋਂ ਪਹਿਲਾਂ ਮੋਦੀ ਨਵੀਂ ਦਿੱਲੀ ਤੋਂ ਵਿਸ਼ੇਸ਼ ਉਡਾਣ ਰਾਹੀਂ ਕਿਸ਼ਨਗੜ੍ਹ ਹਵਾਈ ਅੱਡੇ ’ਤੇ ਉੱਤਰੇ ਅਤੇ ਉਥੋਂ ਉਹ ਹੈਲੀਕਾਪਟਰ ਰਾਹੀਂ ਤੀਰਥ ਨਗਰ ਪੁਸ਼ਕਰ ਪੁੱਜੇ। ਪ੍ਰਧਾਨ ਮੰਤਰੀ ਮੋਦੀ ਨੇ ਪੁਸ਼ਕਰ ਦੇ ਬ੍ਰਹਮਾ ਮੰਦਰ ’ਚ ਪੂਜਾ ਕੀਤੀ ਅਤੇ ਫਿਰ ਹੈਲੀਕਾਪਟਰ ਰਾਹੀਂ ਜੈਪੁਰ-ਅਜਮੇਰ ਹਾਈਵੇ ’ਤੇ ਕਾਇੜ ਵਿਸ਼ਰਾਮ ਘਰ ਲਈ ਰਵਾਨਾ ਹੋਏ ਜਿੱਥੇ ਉਹ ਇਕ ਜਨਤਕ ਸਭਾ ਨੂੰ ਸੰਬੋਧਨ ਕਰਨਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News