PM ਮੋਦੀ ਕੱਲ੍ਹ ਤੋਂ ਕਰਨਾਟਕ ਦੌਰੇ 'ਤੇ, ਰੋਡ ਸ਼ੋਅ ਤੇ ਇਨ੍ਹਾਂ ਰੈਲੀਆਂ ਨੂੰ ਕਰਨਗੇ ਸੰਬੋਧਨ
Thursday, May 04, 2023 - 09:11 PM (IST)
ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਾਟਕ 'ਚ ਚੋਣ ਪ੍ਰਚਾਰ ਲਈ 5 ਤੋਂ 7 ਮਈ ਦਰਮਿਆਨ ਰੈਲੀਆਂ ਅਤੇ ਰੋਡ ਸ਼ੋਅ ਕਰਨਗੇ। ਪ੍ਰੋਗਰਾਮ ਅਨੁਸਾਰ ਮੋਦੀ 5 ਮਈ ਨੂੰ ਦੁਪਹਿਰ 2 ਵਜੇ ਬਲਾਰੀ ਅਤੇ ਸ਼ਾਮ 4.30 ਵਜੇ ਤੁਮਕੁਰ ਗ੍ਰਾਮੀਣ ਖੇਤਰ 'ਚ ਰੈਲੀਆਂ ਨੂੰ ਸੰਬੋਧਨ ਕਰਨਗੇ ਅਤੇ ਬਾਅਦ ਵਿੱਚ ਬੈਂਗਲੁਰੂ 'ਚ ਰਾਜ ਭਵਨ ਪਰਤਣਗੇ। ਮੋਦੀ ਅਗਲੇ ਦਿਨ ਸਵੇਰੇ 10 ਤੋਂ 1.30 ਵਜੇ ਤੱਕ ਬ੍ਰਿਗੇਡ ਰੋਡ ਨੇੜੇ ਹੋਸਥੀਪਾਸੰਦਰਾ ਤੋਂ ਜੰਗੀ ਯਾਦਗਾਰ ਤੱਕ ਰੋਡ ਸ਼ੋਅ ਕਰਨਗੇ।
ਇਹ ਵੀ ਪੜ੍ਹੋ : ਜੈਸ਼ੰਕਰ ਨੇ ਰੂਸ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਯੂਕ੍ਰੇਨ ਸੰਕਟ ਸਮੇਤ ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
ਇਸ ਤੋਂ ਬਾਅਦ ਉਹ ਸ਼ਾਮ 4 ਵਜੇ ਬਾਗਲਕੋਟ ਜ਼ਿਲ੍ਹੇ ਦੇ ਬਦਾਮੀ ਵਿਖੇ ਰੈਲੀ ਨੂੰ ਸੰਬੋਧਨ ਕਰਨ ਲਈ ਜਾਣਗੇ। ਪ੍ਰੋਗਰਾਮ ਅਨੁਸਾਰ ਪ੍ਰਧਾਨ ਮੰਤਰੀ ਸ਼ਾਮ 7 ਵਜੇ ਮੁੱਖ ਮੰਤਰੀ ਬਸਵਰਾਜ ਬੋਮਈ ਦੇ ਗ੍ਰਹਿ ਜ਼ਿਲ੍ਹੇ ਹਾਵੇਰੀ ਵਿੱਚ ਇਕ ਹੋਰ ਰੈਲੀ ਕਰਨਗੇ। 7 ਮਈ ਨੂੰ ਮੋਦੀ ਮਲੇਸ਼ਵਰਮ ਵਿੱਚ ਬ੍ਰਿਗੇਡ ਰੋਡ ਤੋਂ ਸਾਂਕੇ ਰੋਡ ਤੱਕ ਸਵੇਰੇ 10 ਤੋਂ ਦੁਪਹਿਰ 1.30 ਵਜੇ ਤੱਕ ਰੋਡ ਸ਼ੋਅ ਕਰਨਗੇ ਤੇ ਫਿਰ ਇਕ ਰੈਲੀ ਨੂੰ ਸੰਬੋਧਨ ਕਰਨ ਲਈ ਸ਼ਿਵਮੋਗਾ ਵੱਲ ਰਵਾਨਾ ਹੋਣਗੇ।
ਇਹ ਵੀ ਪੜ੍ਹੋ : ਕਰਨਾਟਕ ਚੋਣਾਂ : ਸਿਧਾਰਮਈਆ 'ਤੇ ਵਰ੍ਹੇ ਅਮਿਤ ਸ਼ਾਹ, ਲਿੰਗਾਇਤ ਭਾਈਚਾਰੇ ਦਾ ਅਪਮਾਨ ਕਰਨ ਦਾ ਵੀ ਲਾਇਆ ਦੋਸ਼
ਇਸ ਤੋਂ ਬਾਅਦ ਉਹ ਨੰਜਾਨਗੁੜ ਜਾ ਸਕਦੇ ਹਨ ਅਤੇ ਸ਼ਾਮ 7 ਵਜੇ ਸਮਾਪਤੀ ਰੈਲੀ ਨੂੰ ਸੰਬੋਧਨ ਕਰ ਸਕਦੇ ਹਨ। ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ ਨੇ 6 ਮਈ ਨੂੰ ਬੈਂਗਲੁਰੂ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ 36.6 ਕਿਲੋਮੀਟਰ ਰੋਡ ਸ਼ੋਅ ਦਾ ਐਲਾਨ ਕੀਤਾ ਸੀ ਪਰ ਲੋਕਾਂ ਨੂੰ ਹੋ ਰਹੀ ਅਸੁਵਿਧਾ ਦੇ ਮੱਦੇਨਜ਼ਰ ਪਾਰਟੀ ਨੇ ਅੱਜ ਇਕ ਦੀ ਬਜਾਏ 2 ਵੱਖ-ਵੱਖ ਦਿਨ ਰੋਡ ਸ਼ੋਅ ਕਰਨ ਦਾ ਫ਼ੈਸਲਾ ਕੀਤਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।