ਅਗਲੇ ਮਹੀਨੇ ਅਮਰੀਕਾ ਜਾਣਗੇ PM ਮੋਦੀ, ਰਾਸ਼ਟਰਪਤੀ ਬਾਈਡੇਨ ਵ੍ਹਾਈਟ ਹਾਊਸ 'ਚ ਕਰਨਗੇ ਮੇਜ਼ਬਾਨੀ
Wednesday, May 10, 2023 - 08:33 PM (IST)
ਨੈਸ਼ਨਲ ਡੈਸਕ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ 22 ਜੂਨ ਨੂੰ ਅਮਰੀਕਾ ਦੀ ਆਪਣੀ ਅਧਿਕਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਜ਼ਬਾਨੀ ਕਰਨਗੇ। ਵ੍ਹਾਈਟ ਹਾਊਸ ਵੱਲੋਂ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਸਨਮਾਨ 'ਚ ਸਟੇਟ ਡਿਨਰ ਦਾ ਆਯੋਜਨ ਵੀ ਕੀਤਾ ਜਾਵੇਗਾ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਕੇ. ਜੀਨ ਪੀਅਰੇ ਨੇ ਯਾਤਰਾ ਦੀ ਘੋਸ਼ਣਾ ਕਰਦਿਆਂ ਇਕ ਬਿਆਨ ਜਾਰੀ ਕੀਤਾ।
ਇਹ ਵੀ ਪੜ੍ਹੋ : ਜਾਣੋ ਕੌਣ ਹੈ ਅਰਬਪਤੀ ਮਲਿਕ ਰਿਆਜ਼ ਹੁਸੈਨ, ਜਿਸ ਕਾਰਨ ਜਲ਼ ਰਿਹਾ ਪਾਕਿਸਤਾਨ, ਜੇਲ੍ਹ ਗਏ ਇਮਰਾਨ ਖਾਨ
ਬਿਆਨ 'ਚ ਕਿਹਾ ਗਿਆ, ''ਆਗਾਮੀ ਦੌਰਾ ਅਮਰੀਕਾ ਅਤੇ ਭਾਰਤ ਵਿਚਾਲੇ ਡੂੰਘੀ ਤੇ ਨਜ਼ਦੀਕੀ ਸਾਂਝੇਦਾਰੀ ਨੂੰ ਹੋਰ ਗੂੜ੍ਹਾ ਕਰੇਗਾ, ਨਾਲ ਹੀ ਉਨ੍ਹਾਂ ਨਿੱਘੇ ਸਬੰਧਾਂ ਨੂੰ ਮਜ਼ਬੂਤ ਕਰੇਗਾ, ਜੋ ਅਮਰੀਕੀਆਂ ਅਤੇ ਭਾਰਤੀਆਂ ਨੂੰ ਜੋੜਨ ਵਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ।'' ਪ੍ਰੈੱਸ ਸਕੱਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਮੁਕਤ, ਖੁੱਲ੍ਹੇ, ਖੁਸ਼ਹਾਲ ਅਤੇ ਸੁਰੱਖਿਅਤ ਇੰਡੋ-ਪੈਸੀਫਿਕ ਖੇਤਰ ਲਈ ਦੋਵਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਰੱਖਿਆ, ਸਵੱਛ ਊਰਜਾ ਤੇ ਪੁਲਾੜ ਆਦਿ ਵਿੱਚ ਰਣਨੀਤਕ ਟੈਕਨਾਲੋਜੀ ਭਾਈਵਾਲੀ ਨੂੰ ਵਧਾਉਣ ਦਾ ਸੰਕਲਪ ਕਰੇਗੀ। ਉਨ੍ਹਾਂ ਕਿਹਾ ਕਿ ਦੋਵੇਂ ਆਗੂ ਸਿੱਖਿਆ ਖੇਤਰ ਨੂੰ ਅੱਗੇ ਲਿਜਾਣ ਦੇ ਤਰੀਕਿਆਂ ਅਤੇ ਲੋਕਾਂ ਨਾਲ ਸਬੰਧਾਂ ਬਾਰੇ ਵੀ ਚਰਚਾ ਕਰਨਗੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।