ਬ੍ਰਿਟੇਨ ''ਚ ਹੋਣ ਵਾਲੀ G7 ਸਮਿਟ ''ਚ ਹਿੱਸਾ ਨਹੀਂ ਲੈਣਗੇ PM ਮੋਦੀ, ਕੋਰੋਨਾ ਕਾਰਨ ਲਿਆ ਫੈਸਲਾ

05/11/2021 10:31:42 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਟੇਨ ਵਿੱਚ ਹੋਣ ਵਾਲੇ G7 ਸਮਿਟ ਵਿੱਚ ਹਿੱਸਾ ਨਹੀਂ ਲੈਣਗੇ। ਉਨ੍ਹਾਂ ਨੇ ਕੋਰੋਨਾ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਕਾਰਨ ਬ੍ਰਿਟੇਨ ਦਾ ਆਪਣਾ ਦੌਰਾ ਰੱਦ ਕਰ ਦਿੱਤਾ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਵਿਦੇਸ਼ ਮੰਤਰਾਲਾ ਨੇ ਦਿੱਤੀ ਹੈ। ਪੀ.ਐੱਮ. ਮੋਦੀ ਨੂੰ G7 ਸਮਿਟ ਵਿੱਚ ਸ਼ਾਮਿਲ ਹੋਣ ਲਈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੱਦਾ ਭੇਜਿਆ ਸੀ।

ਇਹ ਵੀ ਪੜ੍ਹੋ- ਵਿਆਹ ਦੇ ਸਿਰਫ਼ ਪੰਜ ਘੰਟੇ ਬਾਅਦ ਹੀ ਲਾੜੀ ਨੇ ਤੋੜਿਆ ਦਮ

ਮੰਤਰਾਲਾ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, ਅਸੀਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵਲੋਂ G7 ਸਮਿਟ ਵਿੱਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੇ ਗਏ ਸੱਦੇ ਦੀ ਸ਼ਾਬਾਸ਼ੀ ਕਰਦੇ ਹਾਂ ਪਰ ਕੋਰੋਨਾ ਇਨਫੈਕਸ਼ਨ ਦੀ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ G7 ਸਮਿਟ ਵਿੱਚ ਵਿਅਕਤੀਗਤ ਤੌਰ 'ਤੇ ਮੌਜੂਦ ਨਹੀਂ ਰਹਿਣਗੇ।

ਇਹ ਵੀ ਪੜ੍ਹੋ- ਗੋਆ ਮੈਡੀਕਲ ਕਾਲਜ 'ਚ ਆਕਸੀਜਨ ਸਪਲਾਈ ਰੁਕਣ ਨਾਲ ਗਈ 26 ਮਰੀਜ਼ਾਂ ਦੀ ਜਾਨ

ਭਾਰਤ G7 ਸਮੂਹ ਦਾ ਹਿੱਸਾ ਨਹੀਂ ਹੈ। ਹਾਲਾਂਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪੀ.ਐੱਮ. ਮੋਦੀ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ 'ਤੇ ਸੱਦਾ ਭੇਜਿਆ ਸੀ। ਇਹ ਸੰ‍ਮੇਲਨ ਬ੍ਰਿਟੇਨ ਦੇ ਕਾਰਨਵਾਲ ਵਿੱਚ 11 ਮਈ ਤੋਂ 13 ਜੂਨ ਤੱਕ ਚੱਲੇਗਾ। ਇਸ G7 ਸਮੂਹ ਵਿੱਚ ਕੈਨੇਡਾ, ਫ਼ਰਾਂਸ, ਜਰਮਨੀ, ਇਟਲੀ, ਜਾਪਾਨ, ਬ੍ਰਿਟੇਨ ਅਤੇ ਅਮਰੀਕਾ ਸ਼ਾਮਲ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News