PM ਮੋਦੀ ਮੱਧ ਪ੍ਰਦੇਸ਼ ਨੂੰ ਦੇਣਗੇ ਕਰੋੜਾਂ ਰੁਪਏ ਦੀ ਸੌਗਾਤ, 36 ਉਮੀਦਵਾਰਾਂ ਦੇ ਨਾਵਾਂ ''ਤੇ ਅੱਜ ਲੱਗੇਗੀ ਮੋਹਰ
Thursday, Sep 14, 2023 - 10:26 AM (IST)
ਭੋਪਾਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਯਾਨੀ ਕਿ ਅੱਜ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ, ਜਿੱਥੇ ਉਹ ਬੀਨਾ ਵਿਚ ਇਕ ਪ੍ਰੋਗਰਾਮ ਦੌਰਾਨ 50,700 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਕ ਅਧਿਕਾਰੀ ਮੁਤਾਬਕ ਇਨ੍ਹਾਂ ਪ੍ਰਾਜੈਕਟਾਂ 'ਚ ਬੀਨਾ ਰਿਫਾਇਨਰੀ ਵਿਚ ਇਕ ਪੇਟ੍ਰੋਕੈਮੀਕਲ ਕੰਪਲੈਕਸ ਅਤੇ ਸੂਬੇ ਭਰ 'ਚ 10 ਨਵੇਂ ਉਦਯੋਗਿਕ ਪ੍ਰਾਜੈਕਟ ਸ਼ਾਮਲ ਹਨ। ਮੱਧ ਪ੍ਰਦੇਸ਼ 'ਚ ਇਸ ਸਾਲ ਦੇ ਅਖ਼ੀਰ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਇਹ ਵੀ ਪੜ੍ਹੋ- ਨਿਪਾਹ ਵਾਇਰਸ ਨੂੰ ਲੈ ਕੇ ਸਰਕਾਰ ਅਲਰਟ, ਬਣਾਏ ਕੰਟੇਨਮੈਂਟ ਜ਼ੋਨ, ਮਾਸਕ ਪਹਿਨਣਾ ਲਾਜ਼ਮੀ
ਅਧਿਕਾਰੀ ਨੇ ਦੱਸਿਆ ਕਿ ਮੱਧ ਪ੍ਰਦੇਸ਼ ਵਿਚ ਨਵੇਂ ਪ੍ਰਾਜੈਕਟ ਸੂਬੇ ਦੇ ਉਦਯੋਗਿਕ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਦੇਵੇਗੀ। ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੀ ਅਤਿ-ਆਧੁਨਿਕ ਬੀਨਾ ਰਿਫਾਈਨਰੀ ਨੂੰ ਲੱਗਭਗ 49,000 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ ਅਤੇ ਇਸ ਵਿਚ ਕਰੀਬ 1200 ਕਿਲੋ ਟਨ ਪ੍ਰਤੀ ਸਾਲ ਐਥੀਲੀਨ ਅਤੇ ਪ੍ਰੋਪਲੀਨ ਦਾ ਉਤਪਾਦਨ ਹੋਵੇਗਾ, ਜੋ ਕੱਪੜਾ, ਪੈਕੇਜਿੰਗ ਅਤੇ ਫਾਰਮਾ ਵਰਗੇ ਵੱਖ-ਵੱਖ ਖੇਤਰ ਵਿਚ ਮਹੱਤਵਪੂਰਨ ਹਿੱਸਾ ਹਨ।
ਇਹ ਵੀ ਪੜ੍ਹੋ- CM ਖੱਟੜ ਨੇ ਦੱਸਿਆ ਹਰਿਆਣਾ ਦੇ ਵਿਕਾਸ ਦਾ ਰੋਡਮੈਪ, ਕਿਹਾ-ਤੀਜੀ ਵਾਰ ਬਣਾਵਾਂਗੇ ਸਰਕਾਰ
ਅਧਿਕਾਰੀ ਨੇ ਕਿਹਾ ਕਿ ਇਸ ਰਿਫਾਇਨਰੀ ਤੋਂ ਦੇਸ਼ ਦੀ ਆਯਾਤ ਨਿਰਭਤਾ ਘੱਟ ਹੋਵੇਗੀ ਅਤੇ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਇਹ ਇਕ ਕਦਮ ਹੋਵੇਗਾ। ਮੱਧ ਪ੍ਰਦੇਸ਼ ਮਗਰੋਂ ਪ੍ਰਧਾਨ ਮੰਤਰੀ ਮੋਦੀ ਚੋਣਾਵੀ ਸੂਬੇ ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਿਤ ਕਰਨਗੇ। ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਵੱਡਾ ਐਲਾਨ ਕਰ ਸਕਦੇ ਹਨ। ਚੋਣਾਂ ਦੇ ਸਿਲਸਿਲੇ ਵਿਚ ਆਯੋਜਿਤ ਕੀਤੀ ਗਈ ਬੈਠਕ ਵਿਚ ਉਮੀਦਵਾਰਾਂ ਦੇ ਨਾਵਾਂ ਦਾ ਮੰਥਨ ਕੀਤਾ ਗਿਆ ਹੈ। ਬੈਠਕ ਵਿਚ ਕੇਂਦਰੀ ਚੋਣ ਕਮੇਟੀ ਨੇ 36 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ 'ਤੇ ਅੱਜ ਮੋਹਰ ਲੱਗ ਸਕਦੀ ਹੈ।
ਇਹ ਵੀ ਪੜ੍ਹੋ- VK ਸਿੰਘ ਦਾ ਵੱਡਾ ਬਿਆਨ, ਕਿਹਾ- POK ਖ਼ੁਦ-ਬ-ਖ਼ੁਦ ਭਾਰਤ 'ਚ ਸ਼ਾਮਲ ਹੋ ਜਾਵੇਗਾ, ਥੋੜ੍ਹੀ ਉਡੀਕ ਕਰੋ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8