27 ਜਨਵਰੀ ਨੂੰ ‘ਪ੍ਰੀਖਿਆ ’ਤੇ ਚਰਚਾ’ ਕਰਨਗੇ PM ਮੋਦੀ, ਕਰੀਬ 4 ਮਿਲੀਅਨ ਵਿਦਿਆਰਥੀਆਂ ਨੇ ਕਰਵਾਇਆ ਰਜਿਸਟ੍ਰੇਸ਼ਨ

01/25/2023 4:37:04 PM

ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ 27 ਜਨਵਰੀ ਨੂੰ ‘ਪ੍ਰੀਖਿਆ ’ਤੇ ਚਰਚਾ’ ਕਰਨਗੇ, ਜਿਸ ਵਿਚ ਸ਼ਾਮਲ ਹੋਣ ਲਈ 38 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪੰਜੀਕਰਨ ਕਰਵਾ ਕੇ ਇਕ ਰਿਕਾਰਡ ਬਣਾਇਆ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਵਾਰ ਪੰਜੀਕਰਨ ਕਰਵਾਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 15 ਲੱਖ ਜ਼ਿਆਦਾ ਹੈ। ਪ੍ਰਧਾਨ ਮੰਤਰੀ ਅਤੇ ਵਿਦਿਆਰਥੀਆਂ ਵਿਚਕਾਰ ਗੱਲਬਾਤ ਦਾ ਇਹ ਸਾਲਾਨਾ ਪ੍ਰੋਗਰਾਮ ਪ੍ਰੀਖਿਆ ਸੰਬੰਧੀ ਤਣਾਅ ਦੇ ਮੁੱਦਿਆਂ ਨਾਲ ਜੁੜਿਆ ਹੈ। ‘ਪ੍ਰੀਖਿਆ ’ਤੇ ਚਰਚਾ’ ਤਹਿਤ ਗੱਲਬਾਤ ਦੇ 6ਵੇਂ ਐਡੀਸ਼ਨ ਦਾ ਆਯੋਜਨ 27 ਜਨਵਰੀ ਨੂੰ ਰਾਸ਼ਟਰੀ ਰਾਜਧਾਨਾ ਸਥਿਤ ਤਲਕਟੋਰਾ ਇਨਡੋਰ ਸਟੇਡੀਅਮ ’ਚ ਕੀਤਾ ਜਾਵੇਗਾ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰੀਖਿਆ ’ਤੇ ਚਰਚਾ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਇਸ ਸਾਲ 38 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਪੰਜੀਕਰਨ ਕਰਵਾਇਆ ਹੈ ਅਤੇ ਇਹ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 15 ਲੱਖ ਜ਼ਿਆਦਾ ਹੈ। ਕੁਝ ਚੁਣੇ ਹੋਏ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਪਰੇਡ ਲਈ ਸੱਦਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਸਾਡੀ ਖੁਸ਼ਹਾਲ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਰਾਸ਼ਟਰੀ ਮਹੱਤਵ ਦੇ ਸਥਾਨਾਂ ਜਿਵੇਂ ਕਿ ਰਾਜਘਾਟ, ਸਵੈਦ ਅਟਲ ਅਤੇ ਪ੍ਰਧਾਨ ਮੰਤਰੀ ਅਜਾਇਬ ਘਰ ਲਿਜਾਇਆ ਜਾਵੇਗਾ।

ਇਹ ਇਕ ਸਾਲਾਨਾ ਪ੍ਰੋਗਰਾਮ ਹੈ, ਜਿਸ ਵਿਚ ਪ੍ਰਧਾਨ ਮੰਤਰੀ ਆਗਾਮੀ ਬੋਰਡ ਪ੍ਰੀਖਿਆ ’ਚ ਬੈਠਣ ਵਾਲੇ ਵਿਦਿਆਰਥੀਆਂ ਨਾਲ ਚਰਚਾ ਕਰਦੇ ਹਨ। ਇਸ ਪ੍ਰੋਗਰਾਮ ਦੌਰਾਨ ਉਹ ਵਿਦਿਆਰਥੀਆਂ ਦੇ ਪ੍ਰੀਖਿਆ ਨਾਲ ਜੁੜੇ ਤਣਾਅ ਅਤੇ ਮੁੱਦਿਆਂ ਨਾਲ ਜੁੜੇ ਸਵਾਲਾਂ ਦਾ ਜਵਾਬ ਦਿੰਦੇ ਹਨ। ਇਸ ਪ੍ਰੋਗਰਾਮ ਦੇ ਪਹਿਲੇ ਐਡੀਸ਼ਨ ਦੀ ਸ਼ੁਰੂਆਤ 16 ਫਰਵਰੀ 2018 ’ਚ ਕੀਤੀ ਗਈ ਸੀ। ਵਿਦਿਆਰਥੀ ਇਸ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ 25 ਨਵੰਬਰ ਤੋਂ 30 ਦਸੰਬਰ, 2022 ਦੇ ਵਿਚਕਾਰ ਪੰਜੀਕਰਨ ਕਰਵਾ ਸਕਦੇ ਸਨ।


Rakesh

Content Editor

Related News