ਅਮਰੀਕਾ ਤੋਂ ਹਜ਼ਾਰਾਂ ਸਾਲ ਪੁਰਾਣੀਆਂ 157 ਭਾਰਤੀ ਕਲਾਕ੍ਰਿਤੀਆਂ ਲਿਆਉਣਗੇ PM ਮੋਦੀ

09/25/2021 10:52:09 PM

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਦੌਰਾਨ ਸੰਯੁਕਤ ਰਾਜ ਅਮਰੀਕਾ ਵੱਲੋਂ 157 ਕਲਾਕ੍ਰਿਤੀਆਂ ਅਤੇ ਪੁਰਾਣੀਆਂ ਚੀਜ਼ਾਂ ਨੂੰ ਸੌਂਪਿਆਂ ਗਿਆ ਸੀ। ਪ੍ਰਧਾਨ ਮੰਤਰੀ ਨੇ ਸੰਯੁਕਤ ਰਾਜ ਅਮਰੀਕਾ ਵੱਲੋਂ ਭਾਰਤ ਨੂੰ ਪੁਰਾਣੀਆਂ ਚੀਜ਼ਾਂ ਦੀ ਵਾਪਸੀ ਲਈ ਆਪਣੀ ਡੂੰਘੀ ਪ੍ਰਸ਼ੰਸਾ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਚੋਰੀ, ਗੈਰ-ਕਾਨੂੰਨੀ ਵਪਾਰ ਅਤੇ ਸੱਭਿਆਚਾਰਕ ਵਸਤਾਂ ਦੀ ਤਸਕਰੀ ਨਾਲ ਨਜਿੱਠਣ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧਤਾ ਪ੍ਰਗਟਾਈ।

ਇਹ ਵੀ ਪੜ੍ਹੋ : ਸਕਾਟਲੈਂਡ 'ਚ ਸਿਗਨਲ ਬੂਸਟਰਾਂ ਦੀ ਵਰਤੋਂ ਨਾਲ ਹੋ ਰਹੀ ਹੈ ਕਾਰਾਂ ਦੀ ਚੋਰੀ

PunjabKesari

157 ਕਲਾਕ੍ਰਿਤੀਆਂ ਦੀ ਸੂਚੀ 'ਚ 10ਵੀਂ ਸੀਈ ਦੇ ਬਲੁਆ ਪੱਥਰ 'ਚ ਰੇਵੰਤ ਦੇ ਡੇਢ ਮੀਟਰ ਬੇਸ ਰਿਲੀਫ ਪੈਨਲ ਤੋਂ ਲੈ ਕੇ 8.5 ਸੈਂਟੀਮੀਟਰ ਲੰਬਾ, 12ਵੀਂ ਸੀਈ ਤੋਂ ਉੱਤਮ ਕਾਂਸੀ ਦੇ ਨਟਰਾਜ ਤੱਕ ਦੀਆਂ ਵਸਤਾਂ ਦਾ ਇਕ ਵਿਭਿੰਨ ਸਮੂਹ ਸ਼ਾਮਲ ਹੈ। ਆਈਟਮ ਵੱਡੇ ਪੱਧਰ 'ਤੇ 11ਵੀਂ ਸੀਈ ਤੋਂ 14ਵੀਂ ਸੀਈ ਦੀ ਮਿਆਦ ਦੇ ਨਾਲ-ਨਾਲ ਇਤਿਹਾਸਕ ਪੁਰਾਤਨ ਜਿਵੇਂ ਕਿ 2000 ਈਸਾ ਪੂਰਵ ਦੀ ਤਾਂਬਾ ਮਨੁੱਖੀ ਵਸਤੂ ਜਾਂ ਦੂਜੀ ਸੀਈ ਤੋਂ ਟੇਰਾਕੋਟਾ ਫੂਲਦਾਨ ਨਾਲ ਸੰਬੰਧਿਤ ਹਨ।

PunjabKesari

ਇਹ ਵੀ ਪੜ੍ਹੋ : ਮੈਂ ਅਜਿਹੇ ਦੇਸ਼ ਦੀ ਅਗਵਾਈ ਕਰਦਾ ਹਾਂ, ਜਿਸ ਨੂੰ ਲੋਕਤੰਤਰ ਦੀ ਜਣਨੀ ਅਖਵਾਉਣ 'ਤੇ ਹੈ ਮਾਣ : PM ਮੋਦੀ

ਜਦਕਿ ਅੱਧੀਆਂ ਕਲਾਕ੍ਰਿਤੀਆਂ (71) ਸੱਭਿਆਚਾਰਕ ਹਨ, ਹੋਰ ਅੱਧੀਆਂ ਮੂਰਤੀਆਂ ਹਨ ਜੋ ਹਿੰਦੂ ਧਰਨ (60), ਬੌਧ ਧਰਮ (16) ਅਤੇ ਜੈਨ ਧਰਮ (9) ਨਾਲ ਸੰਬੰਧਿਤ ਹਨ। ਉਨ੍ਹਾਂ ਦਾ ਨਿਰਮਾਣ ਧਾਤ, ਪੱਥਰ ਅਤੇ ਟੇਰਾਕੋਟਾ 'ਚ ਫੈਲਿਆ ਹੋਇਆ ਹੈ। ਕਾਂਸਾ ਸੰਗ੍ਰਹਿ 'ਚ ਮੁੱਖ ਰੂਪ ਨਾਲ ਲਕਸ਼ਮੀ ਨਾਰਾਇਣ, ਬੁੱਧ, ਵਿਸ਼ਨੂ, ਸ਼ਿਵ ਪਾਰਵਤੀ ਅਤੇ 24 ਜੈਨ ਤੀਰਥਕਰਾਂ ਦੀਆਂ ਪ੍ਰਸਿੱਧ ਮੂਰਤੀਆਂ ਹਨ ਅਤੇ ਹੋਰ ਅਨਾਮ ਦੇਵਤਿਆਂ ਦੀਆਂ ਮੂਰਤੀਆਂ ਸ਼ਾਮਲ ਹੈ।

PunjabKesari

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਮਹਾਸਭਾ 'ਚ ਬੋਲੇ PM ਮੋਦੀ, ਕਿਹਾ-ਦੁਨੀਆ ਸਭ ਤੋਂ ਵੱਡੀ ਮਹਾਮਾਰੀ ਨਾਲ ਲੜ ਰਹੀ

ਜ਼ਿਕਰਯੋਗ ਹੈ ਕਿ ਪੀ.ਐੱਮ. ਮੋਦੀ ਨੇ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਲਈ ਪਹੁੰਚੇ ਪੀ.ਐੱਮ. ਮੋਦੀ ਦੀ ਇਕ ਝਲਕ ਪਾਉਣ ਲਈ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਦੇ ਬਾਹਰ ਵੱਡੀ ਗਿਣਤੀ 'ਚ ਭਾਰਤੀ-ਅਮਰੀਕੀ ਲੋਕ ਇਕੱਠੇ ਹੋਏ ਸਨ। ਅਮਰੀਕੀ ਦੌਰੇ ਦੇ ਪਹਿਲੇ ਦਿਨ ਪੀ.ਐੱਮ. ਮੋਦੀ ਨੇ ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਵੀ ਮੁਲਾਕਾਤ ਕੀਤੀ ਸੀ। 

PunjabKesariPunjabKesari

ਇਹ ਵੀ ਪੜ੍ਹੋ : ਸੋਮਾਲੀਆ ਦੀ ਰਾਜਧਾਨੀ 'ਚ ਧਮਾਕਾ, 8 ਲੋਕਾਂ ਦੀ ਮੌਤ ਤੇ 9 ਜ਼ਖਮੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News