PM ਮੋਦੀ ਕੁੱਲੂ ਦੁਸਹਿਰਾ ਪ੍ਰੋਗਰਾਮ ’ਚ ਕਰਨਗੇ ਸ਼ਿਰਕਤ, ਬਿਲਾਸਪੁਰ ਨੂੰ ਦੇਣਗੇ ਏਮਜ਼ ਦੀ ਸੌਗਾਤ

Tuesday, Sep 27, 2022 - 03:16 PM (IST)

PM ਮੋਦੀ ਕੁੱਲੂ ਦੁਸਹਿਰਾ ਪ੍ਰੋਗਰਾਮ ’ਚ ਕਰਨਗੇ ਸ਼ਿਰਕਤ, ਬਿਲਾਸਪੁਰ ਨੂੰ ਦੇਣਗੇ ਏਮਜ਼ ਦੀ ਸੌਗਾਤ

ਹਮੀਰਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਅਕਤੂਬਰ ਨੂੰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ’ਚ ਅਖਿਲ ਭਾਰਤੀ ਆਯੁਵਿਗਿਆਨ ਸੰਸਥਾ (ਏਮਜ਼) ਅਤੇ ਹਾਈਡਰੋ ਇੰਜੀਨੀਅਰਿੰਗ ਕਾਲਜ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਉਸੇ ਸ਼ਾਮ ਨੂੰ ਕੁੱਲੂ ’ਚ ਦੁਸਹਿਰਾ ਪ੍ਰੋਗਰਾਮ ’ਚ ਵੀ ਸ਼ਿਰਕਤ ਕਰਨਗੇ।

ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਦਫ਼ਤਰ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ। ਭਾਰਤੀ ਜਨਤਾ ਪਾਰਟੀ ਦੇ ਇਕ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੂਬੇ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਚੁਣਾਵੀ ਮੁਹਿੰਮ ਦੀ ਸ਼ੁਰੂਆਤ ਵੀ ਕਰਨਗੇ।

ਦੱਸ ਦੇਈਏ ਕਿ 5 ਸਾਲ ਪਹਿਲਾਂ 5 ਅਕਤੂਬਰ ਨੂੰ ਹੀ ਪ੍ਰਧਾਨ ਮੰਤਰੀ ਨੇ ਪ੍ਰਦੇਸ਼ 'ਚ ਏਮਜ਼ ਸੰਸਥਾ ਦੀ ਨੀਂਹ ਰੱਖੀ ਸੀ। ਉਦਘਾਟਨ ਤੋਂ ਬਾਅਦ ਏਮਜ਼ ਬਿਲਾਸਪੁਰ 'ਚ ਲੋਕਾਂ ਨੂੰ ਆਈ.ਪੀ.ਡੀ. ਅਤੇ ਹੋਰ ਐਮਰਜੈਂਸੀ ਸਹੂਲਤਾਂ ਮਿਲਣ ਲਗਣਗੀਆਂ।


author

Tanu

Content Editor

Related News